Simon Steele News: ਇਨਸਾਨ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ, ਮਨੁੱਖੀ ਜੀਵਨ ਬਾਰੇ ਸਾਈਮਨ ਸਟੀਲ ਨੇ ਕੀ ਕਿਹਾ?
Published : Apr 11, 2024, 11:26 am IST
Updated : Apr 11, 2024, 11:26 am IST
SHARE ARTICLE
Simon Steele
Simon Steele

ਦੁਨੀਆ ਦੀਆਂ ਸਰਕਾਰਾਂ ਕੋਲ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਰੋਕਣ ਲਈ ਨਵੀਆਂ ਤੇ ਮਜ਼ਬੂਤ ਯੋਜਨਾਵਾਂ ਬਣਾਉਣ ਵਾਸਤੇ 2025 ਤੱਕ ਦਾ ਹੀ ਸਮਾਂ ਹੈ

Simon Steele News:  ਆਕਸਫੋਰਡ - ਸੰਯੁਕਤ ਰਾਸ਼ਟਰ ਜਲਵਾਯੂ ਏਜੰਸੀ ਦੇ ਮੁਖੀ ਨੇ ਮਨੁੱਖੀ ਜੀਵਨ ਨੂੰ ਲੈ ਕੇ ਵੱਡੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਰਾਹ ਵਿਚ ਵੱਡੇ ਪੱਧਰ ’ਤੇ ਅੜਿੱਕਾ ਡਾਹ ਕੇ ਮਨੁੱਖਤਾ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ ਹਨ ਅਤੇ ਇਸ ਵੱਡੀ ਤਬਦੀਲੀ ਲਈ ਫੰਡ ਇਕੱਠਾ ਕਰਨ ਸਬੰਧੀ ਕਾਰਵਾਈ ਕਰਨ ਵਾਸਤੇ ਵੀ ਬਹੁਤ ਘੱਟ ਸਮਾਂ ਹੈ।

ਦੁਨੀਆ ਦੀਆਂ ਸਰਕਾਰਾਂ ਕੋਲ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਰੋਕਣ ਲਈ ਨਵੀਆਂ ਤੇ ਮਜ਼ਬੂਤ ਯੋਜਨਾਵਾਂ ਬਣਾਉਣ ਵਾਸਤੇ 2025 ਤੱਕ ਦਾ ਹੀ ਸਮਾਂ ਹੈ। ਵਿਸ਼ਵ ਦੀ ਤਕਰੀਬਨ ਅੱਧੀ ਆਬਾਦੀ ਇਸ ਸਾਲ ਹੋਣ ਵਾਲੀਆਂ ਚੋਣਾਂ ਵਿਚ ਵੋਟਾਂ ਪਾਉਣ ਜਾ ਰਹੀ ਹੈ ਅਤੇ ਇਸ ਮਹੀਨੇ ਦੇ ਅਖ਼ੀਰ ਵਿਚ ਵਾਸ਼ਿੰਗਟਨ ਵਿਚ ਅਹਿਮ ਆਲਮੀ ਵਿੱਤੀ ਮੀਟਿੰਗਾਂ ਹੋਣ ਜਾ ਰਹੀਆਂ ਹਨ। 

ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਵੱਲੋਂ ਕਹੀ ਇਹ ਗੱਲ ਥੋੜੀ ਹਾਸੋਹੀਣੀ ਲੱਗ ਰਹੀ ਹੋਵੇਗੀ ਪਰ ਅਗਲੇ ਦੋ ਸਾਲਾਂ ਵਿਚ ਜ਼ਿੰਦਗੀ ਲਈ ਕਦਮ ਉਠਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ‘‘ਸਾਡੇ ਕੋਲ ਨਵੀਂ ਪੀੜ੍ਹੀ ਦੀਆਂ ਕੌਮੀ ਜਲਵਾਯੂ ਯੋਜਨਾਵਾਂ ਰਾਹੀਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣ ਦਾ ਮੌਕਾ ਹੈ।’’

ਉਹ ਲੰਡਨ ਵਿਚ ਚੈਟਮ ਹਾਊਸ ਵਿਚ ਭਾਸ਼ਣ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਸਬੰਧੀ ਉਪਰਾਲੇ ਕਰਨਾ ਸਿਰਫ਼ ਤਾਕਤਵਰ ਲੋਕਾਂ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ‘‘ਅਸਲ ਵਿਚ ਕਿੰਨ੍ਹਾਂ ਕੋਲ ਇਹ ਦੁਨੀਆ ਬਚਾਉਣ ਲਈ ਦੋ ਸਾਲ ਦਾ ਸਮਾਂ ਹੈ? ਜਵਾਬ ਹੈ ਇਸ ਗ੍ਰਹਿ ਦੇ ਹਰੇਕ ਵਿਅਕਤੀ ਕੋਲ।’’ ਸਟੀਲ ਨੇ ਕਿਹਾ, ‘‘ਸਮਾਜ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਚਾਹੁੰਦੇ ਹਨ ਕਿ ਜਲਵਾਯੂ ਨੂੰ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਕਿਉਂਕਿ ਉਹ ਮਹਿਸੂਸ ਕਰ ਰਹੇ ਹਨ ਕਿ ਜਲਵਾਯੂ ਸੰਕਟ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਘਰ ਦੇ ਬਜਟ ਨੂੰ ਪ੍ਰਭਾਵਿਤ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ‘‘ਫ਼ਸਲਾਂ ਤਬਾਹ ਹੋ ਰਹੀਆਂ ਹਨ

 ਸੋਕਾ ਵਧ ਰਿਹਾ ਹੈ, ਇਸ ਵਾਸਤੇ ਜ਼ਹਿਰੀਲੀਆਂ ਗੈਸਾਂ ਦਾ ਨਿਕਾਸ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।’’ ਅਮਰੀਕਾ ਸਰਕਾਰ ਦੇ ਪਿਛਲੇ ਸਾਲ ਹਵਾ ’ਚ ਕਾਰਬਨ ਡਾਇਆਕਸਾਈਡ ਤੇ ਮੀਥੇਨ ਗੈਸਾਂ ਦਾ ਪੱਧਰ ਸਭ ਤੋਂ ਵੱਧ ਸੀ। ਹਾਲਾਂਕਿ, ਵਿਗਿਆਨੀਆਂ ਦਾ ਅਨੁਮਾਨ ਸੀ ਕਿ ਵਿਸ਼ਵ ’ਚ ਕਾਰਬਨ ਡਾਇਆਕਸਾਈਡ ਦੇ ਨਿਕਾਸ ਵਿੱਚ 1.1 ਫੀਸਦੀ ਦਾ ਵਾਧਾ ਹੋਇਆ ਹੈ। ਆਲਮੀ ਤਾਪਮਾਨ ਨਿਗਰਾਨੀ ਸਮੂਹਾਂ ਨੇ ਕਿਹਾ ਕਿ ਲੰਘਿਆ ਵਰ੍ਹਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ ਸੀ।  

 (For more Punjabi news apart from Simon Steele News:  Only two more years for humanity to save the world, stay tuned to Rozana Spokesman)

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement