
ਜਾਣੋ, ਕੀ ਹੈ ਪੂਰਾ ਮਾਮਲਾ
ਹਿਮਾਚਲ ਪ੍ਰਦੇਸ਼ ਦੇ ਉਨਾ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹੈਲੀਕਾਪਟਰ ਵਿਚ ਖਰਾਬੀ ਪੈ ਗਈ ਸੀ। ਉਨਾ ਦੇ ਸਾਹੋਲ ਗ੍ਰਾਉਂਡ ’ਤੇ ਖੜ੍ਹੇ ਇਸ ਹੈਲੀਕਾਪਟਰ ਨੂੰ ਠੀਕ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਦਦ ਕੀਤੀ। ਰਾਹੁਲ ਹੈਲੀਕਾਪਟਰ ਨੂੰ ਪਾਇਲਟ ਦੁਆਰਾ ਠੀਕ ਕਰਨ ਦੌਰਾਨ ਦਰਵਾਜ਼ਾ ਫੜ ਕੇ ਖੜ੍ਹੇ ਰਹੇ ਜਿਸ ਨਾਲ ਪਾਇਲਟ ਨੂੰ ਮੁਰੰਮਤ ਕਰਨ ਵਿਚ ਮਦਦ ਮਿਲੀ।
Rahul Gandhi
ਰਾਹੁਲ ਗਾਂਧੀ ਦੀ ਇਸ ਮਦਦ ਦੀ ਵੀਡੀਉ ਸੋਸ਼ਲ ਮੀਡੀਆ ਤੇ ਕਾਫੀ ਜਨਤਕ ਹੋ ਰਹੀ ਹੈ। ਅਸਲ ਵਿਚ ਹੈਲੀਕਾਪਟਰ ਦੇ ਦਰਵਾਜ਼ੇ ਦੀ ਰਬੜ ਨਿਕਲ ਗਈ ਸੀ। ਹਾਲਾਂਕਿ ਪਾਇਲਟ ਨੇ ਇਸ ਤੋਂ ਬਾਅਦ ਰਾਹੁਲ ਨੂੰ ਹੈਲੀਕਾਪਟਰ ਵਿਚ ਬੈਠਣ ਨੂੰ ਵੀ ਕਿਹਾ। ਰਾਹੁਲ ਗਾਂਧੀ ਹਿਮਾਚਲ ਪ੍ਰਦੇਸ਼ ਵਿਚ ਛੇਵੇਂ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਨ ਪਹੁੰਚੇ ਸਨ।
Rahul Gandhi
ਜਿਵੇਂ ਹੀ ਹੈਲੀਕਾਪਟਰ ਉਨਾ ਵਿਚ ਲੈਂਡ ਹੋਇਆ ਤਾਂ ਰਾਹੁਲ ਨੇ ਪਾਇਲਟ ਨੂੰ ਹੈਲੀਕਾਪਟਰ ਵਿਚ ਦਰਵਾਜ਼ੇ ਦੇ ਬੰਦ ਹੋਣ ਵਿਚ ਕੁੱਝ ਸਮੱਸਿਆ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਾਇਲਟ ਇਸ ਖਰਾਬੀ ਨੂੰ ਠੀਕ ਕਰਨ ਵਿਚ ਜੁਟ ਗਿਆ। ਇਸ ਤੋਂ ਬਾਅਦ ਉਹ ਉਨਾ ਪਹੁੰਚ ਕੇ ਇਕ ਘਰ ਵਿਚ ਗਏ ਜਿੱਥੇ ਉਹ ਬੱਚਿਆਂ ਨੂੰ ਮਿਲੇ ਅਤੇ ਉਹਨਾਂ ਨਾਲ ਫੋਟੋਆਂ ਕਰਵਾਈਆਂ। ਉਹਨਾਂ ਨੇ ਫੇਸਬੁੱਕ ’ਤੇ ਇਹਨਾਂ ਫੋਟੋਆਂ ਤੇ ਅੰਦਾਜ਼ ਵੱਖਰਾ ਹੈ ਦੂਜਿਆਂ ਨਾਲ ਲਿਖ ਕੇ ਅਪਲੋਡ ਵੀ ਕੀਤਾ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਉਨਾ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਕ ਵਾਰ ਫਿਰ ਨਿਸ਼ਾਨਾ ਲਾਇਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਨਾਲ ਕਬੱਡੀ ਖੇਡ ਰਹੇ ਹਨ। ਕਬੱਡੀ ਖੇਡਦੇ ਹੋਏ ਪੀਐਮ ਹੁਣ ਕਾਂਗਰਸ ਦੇ ਹਿੱਸੇ ਵਿਚ ਆ ਗਏ ਹਨ ਅਤੇ ਸਾਡੀ ਟੀਮ ਨੇ ਉਹਨਾਂ ਨੂੰ ਘੇਰ ਲਿਆ ਹੈ। ਬਹੁਤ ਜਲਦ ਪੀਐਮ ਮੋਦੀ ਦੀ ਖੇਡ ਖ਼ਤਮ ਹੋਣ ਵਾਲੀ ਹੈ।
ਹਮੀਰਪੁਰ ਤੋਂ ਕਾਂਗਰਸ ਨੇ ਕਬੱਡੀ ਖਿਡਾਰੀ ਰਾਮਲਾਲ ਠਾਕੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਰਾਹੁਲ ਰਾਮਲਾਲ ਦੇ ਸਮਰਥਨ ਵਿਚ ਹੀ ਪ੍ਰਚਾਰ ਕਰਨ ਲਈ ਇੱਥੇ ਪਹੁੰਚੇ ਸਨ। ਰਾਹੁਲ ਗਾਂਧੀ ਨੇ ਫਿਰ ਇਕ ਵਾਰ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਣੀ ਦੁਆਰਾ ਪੀਐਮ ਮੋਦੀ ’ਤੇ ਤਿੱਖੇ ਵਾਰ ਕੀਤੇ। ਉਹਨਾਂ ਕਿਹਾ ਕਿ ਮੋਦੀ ਅਪਣੇ ਕੋਚ ਅਡਵਾਣੀ ਦਾ ਨਿਰਾਦਰ ਕਰਨ ਤੋਂ ਬਾਅਦ ਵੀ ਮੈਚ ਜਿੱਤਣ ਚਾਹੁੰਦੇ ਹਨ। ਪਰ ਅਜਿਹਾ ਨਹੀਂ ਹੋਵੇਗਾ। ਮੈਚ ਟੀਮ ਵਰਕ ਨਾਲ ਹੀ ਜਿੱਤੇ ਜਾਂਦੇ ਹਨ।