
ਮੁਲਜ਼ਮ ਨੇ ਬੱਚੀ ਨੂੰ ਧਮਕੀ ਦਿੱਤੀ ਸੀ ਕਿ ਜੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ
ਲਖਨਊ : ਉੱਤਰ ਪ੍ਰਦੇਸ਼ 'ਚ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਮੇਰਠ ਦੇ ਇਕ ਮਦਰਸੇ ਦਾ ਹੈ। ਇਥੇ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਬਾਅਦ 'ਚ ਮੌਕੇ ਤੋਂ ਫ਼ਰਾਰ ਹੋ ਗਿਆ। ਬੱਚੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Meerut: A madrasa teacher has been arrested for allegedly raping a 12-year-old girl in Kheri Kalan village. pic.twitter.com/huvWFFOp9N
— ANI UP (@ANINewsUP) 10 June 2019
ਮਾਮਲਾ ਜ਼ਿਲ੍ਹੇ ਦੇ ਸਰੂਰਪੁਰ ਥਾਣਾ ਖੇਤਰ ਦੇ ਖੇੜੀਕਲਾਂ ਪਿੰਡ ਦਾ ਹੈ। ਮੁਲਜ਼ਮ ਹਾਫ਼ਿਜ ਸ਼ਾਹਿਦ ਵਿਰੁੱਧ 12 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਮੁਲਜ਼ਮ ਨੇ ਬੱਚੀ ਨੂੰ ਧਮਕੀ ਦਿੱਤੀ ਸੀ ਕਿ ਜੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਬੱਚੀ ਨੇ ਜਦੋਂ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
Rape
ਬੀਤੇ ਕੁਝ ਦਿਨਾਂ 'ਚ ਯੂਪੀ ਵਿਚ ਬੱਚੀਆਂ ਨਾਲ ਬਲਾਤਕਾਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਦਰਜ ਮਾਮਲਿਆਂ ਦੀ ਗੱਲ ਕਰੀਏ ਤਾਂ ਬੀਤੇ 10 ਦਿਨਾਂ 'ਚ ਬੱਚੀਆਂ ਨਾਲ ਦਰਿੰਦਗੀ ਦੀ ਇਹ 10ਵੀਂ ਘਟਨਾ ਹੈ। ਅਜਿਹਾ ਪਹਿਲਾ ਮਾਮਲਾ 30 ਮਈ ਨੂੰ ਟੱਪਲ 'ਚ ਸਾਹਮਣੇ ਆਇਆ ਸੀ। ਜਿੱਥੇ ਢਾਈ ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ 4 ਜੂਨ ਨੂੰ ਮੇਰਠ 'ਚ 9 ਸਾਲਾ ਬੱਚੀ ਨਾਲ ਪਹਿਲਾਂ ਬਲਾਤਕਾਰ ਅਤੇ ਬਾਅਦ 'ਚ ਉਸ ਦੀ ਹੱਤਿਆ ਕਰ ਦਿੱਤੀ ਗਈ।
Rape
5 ਜੂਨ ਨੂੰ ਬਾਰਾਬੰਕੀ 'ਚ ਇਕ ਗੁਆਂਢੀ ਨੇ 8 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। 7 ਜੂਨ ਨੂੰ ਬਰੇਲੀ 'ਚ 8 ਸਾਲਾ ਬੱਚੀ ਨਾਲ ਬਲਾਤਕਾਰ, 8 ਜੂਨ ਨੂੰ ਵਾਰਾਣਸੀ 'ਚ 10 ਸਾਲਾ ਬੱਚੀ ਨਾਲ ਬਲਾਤਕਾਰ, ਇਸੇ ਦਿਨ ਹਮੀਰਪੁਰ 'ਚ 11 ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਅਤੇ ਜਾਲੌਨ 'ਚ 7 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ।