ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਖਤਰਾ ਵਧਿਆ! 50 ਭਾਰਤੀ ਅਧਿਕਾਰੀਆਂ ਨੇ ਕੰਧਾਰ ਦਾ ਦੂਤਾਵਾਸ ਛੱਡਿਆ
Published : Jul 11, 2021, 12:03 pm IST
Updated : Jul 11, 2021, 12:03 pm IST
SHARE ARTICLE
50 Indian Officials Evacuated From Afghanistan
50 Indian Officials Evacuated From Afghanistan

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਵਧਦੇ ਦਬਾਅ ਨੇ ਅਮਰੀਕਾ, ਰੂਸ ਅਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਪਰੇਸ਼ਾਨੀ ਵਧਾ ਦਿੱਤੀ ਹੈ।

ਨਵੀਂ ਦਿੱਲੀ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਵਧਦੇ ਦਬਾਅ ਨੇ ਅਮਰੀਕਾ, ਰੂਸ ਅਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਪਰੇਸ਼ਾਨੀ ਵਧਾ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤ ਦੇ 50 ਡਿਪਲੋਮੇਟਸ (50 Indian Officials Evacuated From Afghanistan) ਅਤੇ ਕਰਮਚਾਰੀਆਂ ਨੇ ਕੰਧਾਰ ਦਾ ਦੂਤਾਵਾਸ ਖਾਲੀ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਸੁਸ਼ੀਲ ਸ਼ਾਹੀਨ ਨੇ ਚੀਨੀ ਮੀਡੀਆ ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਦਿੱਤੇ ਇੰਟਰਵਿਊ ਵਿਚ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਦੇ 85% ਹਿੱਸੇ ’ਤੇ ਤਾਲਿਬਾਨ ਕਬਜ਼ਾ (Taliban claim to control 85% of Afghanistan) ਕਰ ਚੁੱਕਾ ਹੈ।

Indian consulate in Kandahar evacuatedIndian consulate in Kandahar evacuated

ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

ਭਾਰਤ ਸਰਕਾਰ ਵੱਲੋਂ ਕਈ ਵਾਰ ਕਿਹਾ ਗਿਆ ਹੈ ਕਿ ਕੰਧਾਰ (Kandahar consulate in Afghanistan) ਅਤੇ ਮਜ਼ਾਰ-ਏ-ਸ਼ਰੀਫ ਦੇ ਦੂਤਘਰ ਬੰਦ ਨਹੀਂ ਕੀਤੇ ਜਾਣਗੇ। ਇੱਥੇ ਪਹਿਲਾਂ ਦੀ ਤਰ੍ਹਾਂ ਪ੍ਰਬੰਧ ਜਾਰੀ ਰਹਿਣਗੇ। ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਜੇ ਨੇ ਕਿਹਾ ਹੈ ਕਿ ਤਾਲਿਬਾਨ ਦੀ 20 ਤੋਂ ਵੱਧ ਅੱਤਵਾਦੀ ਸੰਗਠਨਾਂ ਨਾਲ ਦੋਸਤੀ ਹੈ। ਇਹ ਸੰਗਠਨ ਰੂਸ ਤੋਂ ਭਾਰਤ ਤੱਕ ਦੇ ਸਾਰੇ ਖੇਤਰ ਵਿਚ ਕੰਮ ਕਰਦੇ ਹਨ। ਜੇ ਤਾਲਿਬਾਨ ਦਾ ਦਬਦਬਾ ਵਧਦਾ ਹੈ ਤਾਂ ਇਹ ਭਾਰਤ ਲਈ ਇਕ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ।

Indian consulate in Kandahar evacuatedIndian consulate in Kandahar evacuated

ਹੋਰ ਪੜ੍ਹੋ: ਹਿੰਦੂ ਮੁੰਡੇ ਦਾ ਹਿੰਦੂ ਕੁੜੀ ਨੂੰ ਝੂਠ ਬੋਲਣਾ ਵੀ ਹੈ ਜਿਹਾਦ - ਹੇਮੰਤ ਬਿਸਵਾ ਸ਼ਰਮਾ

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦਾ ਘੇਰਾ ਵਧਣ ਦੇ ਨਾਲ ਹੀ ਰੂਸ ਅਤੇ ਚੀਨ ਸੁਚੇਤ ਹੋ ਗਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤਾਲਿਬਾਨ ਨੂੰ ਮੱਧ ਏਸ਼ੀਆਈ ਦੇਸ਼ਾਂ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਲਈ ਕਿਹਾ ਹੈ। ਇਹ ਦੇਸ਼ ਕਦੀ ਸੋਵੀਅਤ ਸੰਘ ਦਾ ਹਿੱਸਾ ਸਨ। ਪਿਛਲੇ ਹਫਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਸੀ ਕਿ ਅਫਗਾਨਿਸਤਾਨ (Indian consulate in Kandahar evacuated) ਵਿਚ ਸਭ ਤੋਂ ਵੱਡੀ ਚੁਣੌਤੀ ਯੁੱਧ ਅਤੇ ਹਫੜਾ-ਦਫੜੀ ਨੂੰ ਰੋਕਣਾ ਹੈ। ਸ਼ੰਘਾਈ ਇੰਟਰਨੈਸ਼ਨਲ ਸਟੱਡੀਜ਼ ਯੂਨੀਵਰਸਿਟੀ ਵਿਚ ਮੱਧ-ਪੂਰਬ ਮਾਮਲਿਆਂ ਦੇ ਮਾਹਰ ਫੈਨ ਹਾਂਗਡਾ ਨੇ ਕਿਹਾ, "ਅਫਗਾਨਿਸਤਾਨ ਵਿਚ ਹਫੜਾ-ਦਫੜੀ ਦੂਜੇ ਦੇਸ਼ਾਂ ਵਿਚ ਵੀ ਫੈਲ ਸਕਦੀ ਹੈ।" ਇਸ ਨਾਲ ਖੇਤਰੀ ਅਸ਼ਾਂਤੀ ਵੀ ਪੈਦਾ ਹੋਵੇਗੀ।

Indian consulate in Kandahar evacuatedIndian consulate in Kandahar evacuated

ਹੋਰ ਪੜ੍ਹੋ: ਪੱਥਰਾਂ ਨਾਲ ਲੱਦੇ ਹੋਏ ਟਿੱਪਰ ਦੀ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌਤ

ਭਾਰਤ ਨੇ ਤਾਲਿਬਾਨ ਨੂੰ ਕਦੇ ਅਧਿਕਾਰਤ ਮਾਨਤਾ ਨਹੀਂ ਦਿੱਤੀ। ਜਦੋਂ ਉਸ ਨੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ, ਤਾਂ ਇਹ ਵੀ ਸਵੀਕਾਰ ਨਹੀਂ ਕੀਤਾ ਗਿਆ। ਦਰਅਸਲ ਭਾਰਤ ਸਰਕਾਰ ਨੇ ਕਦੇ ਵੀ ਤਾਲਿਬਾਨ ਨੂੰ ਪੱਖ ਨਹੀਂ ਮੰਨਿਆ ਪਰ ਇਹ ਚੀਜ਼ਾਂ ਨੂੰ ਕਾਫੀ ਸਮਾਂ ਹੋ ਗਿਆ ਹੈ। ਹਾਲਾਤ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ, ਜਿਵੇਂ ਕੰਧਾਰ ਜਹਾਜ਼ ਅਗਵਾ ਕਰਨ ਸਮੇਂ ਸਨ। ਵਿਦੇਸ਼ ਮੰਤਰਾਲੇ ਨੇ ਪਿਛਲੇ ਦਿਨੀਂ ਕਿਹਾ ਸੀ- ਅਸੀਂ ਹਮੇਸ਼ਾਂ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਲਈ ਅਸੀਂ ਕਈ ਹਿੱਸੇਦਾਰਾਂ ਦੇ ਸੰਪਰਕ ਵਿਚ ਹਾਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement