
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕਰੰਟ ਲੱਗਣ ਕਾਰਨ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕਰੰਟ ਲੱਗਣ ਕਾਰਨ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ (Six Members of family died) ਹੋ ਗਈ। ਘਟਨਾ ਸਵੇਰੇ 8 ਵਜੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਦੇ ਮੈਂਬਰ ਪਾਣੀ ਦੇ ਟੈਂਕ ਨੂੰ ਸਾਫ ਕਰਨ ਲਈ ਟੈਂਕ ਵਿਚ ਉਤਰੇ ਹੋਏ ਸਨ।
Six Members of the same family died due to electrocution
ਹੋਰ ਪੜ੍ਹੋ: ਟਵਿਟਰ ਨੇ ਨਵੇਂ ਆਈਟੀ ਨਿਯਮਾਂ ਨੂੰ ਮੰਨਿਆ! ਸ਼ਿਕਾਇਤ ਅਧਿਕਾਰੀ ਦੀ ਕੀਤੀ ਨਿਯੁਕਤੀ
ਇਸ ਦੌਰਾਨ ਟੈਂਕ ਵਿਚ ਕਰੰਟ ਆ ਗਿਆ ਤੇ ਛੇ ਜੀਆਂ ਦੀ ਮੌਤ ਹੋ ਗਈ। ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੈ, ਜਿਸ ਦਾ ਇਲਾਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਟੈਂਕ ਖੋਲ੍ਹਣ ਲਈ ਘਰ ਦਾ ਇਕ ਮੈਂਬਰ ਟੈਂਕ ਵਿਚ ਉਤਰਿਆ ਤੇ ਉਸ ਨੂੰ ਕਰੰਟ ਲੱਗਿਆ।
Death
ਹੋਰ ਪੜ੍ਹੋ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਖਤਰਾ ਵਧਿਆ! 50 ਭਾਰਤੀ ਅਧਿਕਾਰੀਆਂ ਨੇ ਕੰਧਾਰ ਦਾ ਦੂਤਾਵਾਸ ਛੱਡਿਆ
ਉਸ ਨੂੰ ਬਚਾਉਣ ਲਈ ਘਰ ਦੇ ਹੋਰ ਮੈਂਬਰ ਵੀ ਟੈਂਕ ਵਿਚ ਉਤਰੇ ਅਤੇ ਉਹਨਾਂ ਨੂੰ ਵੀ ਕਰੰਟ (6 of a family electrocuted in MP) ਲੱਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਂਅ ਲਕਸ਼ਮਣ ਅਹਿਰਵਾਰ, ਸ਼ੰਕਰ ਅਹਿਰਵਾਰ, ਮਿਲਨ ਅਹਿਰਵਾਰ, ਨਰਿੰਦਰ, ਰਾਮਪ੍ਰਸਾਦ ਅਤੇ ਵਿਜੈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇੰਚਾਰਜ ਮੁਕੇਸ਼ ਠਾਕੁਰ ਪੁਲਿਸ ਫੋਰਸ ਨਾਲ ਪਹੁੰਚੇ।
Tweet
ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ
ਇਸ ਘਟਨਾ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਦੁੱਖ ਜ਼ਾਹਿਰ ਕੀਤਾ। ਉਹਨਾਂ ਕਿਹਾ, ‘ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਪ੍ਰਮਾਤਮਾ ਪਰਿਵਾਰਕ ਮੈਂਬਰਾਂ ਨੂੰ ਇਸ ਘਾਟੇ ਨੂੰ ਸਹਿਣ ਦਾ ਬਲ ਬਖਸੇ’।