ਪਤਨੀ ਤੋਂ ਵੱਖ ਰਹਿ ਰਹੇ ਪਤੀ ਨੂੰ ਤਿੰਨ ਕੁੱਤਿਆਂ ਲਈ ਵੀ ਗੁਜ਼ਾਰਾ ਭੱਤਾ ਦੇਣਾ ਪਵੇਗਾ : ਅਦਾਲਤ
Published : Jul 11, 2023, 5:20 pm IST
Updated : Jul 11, 2023, 5:20 pm IST
SHARE ARTICLE
Image: For representation purpose only.
Image: For representation purpose only.

ਕਿਹਾ, ਪਾਲਤੂ ਪਸ਼ੂ ਲੋਕਾਂ ਨੂੰ ਸਿਹਤਮੰਦ ਜੀਵਨ ਜੀਣ ’ਚ ਮਦਦ ਕਰਦੇ ਹਨ

 

ਮੁੰਬਈ: ਮੁੰਬਈ ਦੀ ਇਕ ਅਦਾਲਤ ਨੇ ਘਰੇਲੂ ਹਿੰਸਾ ਦੇ ਇਕ ਮਾਮਲੇ ’ਚ ਕਿਹਾ ਕਿ ਪਾਲਤੂ ਪਸ਼ੂ ਲੋਕਾਂ ਨੂੰ ਸਿਹਤਮੰਦ ਜੀਵਨ ਜੀਣ ’ਚ ਮਦਦ ਕਰਦੇ ਹਨ ਅਤੇ ਰਿਸ਼ਤਿਆਂ ’ਚ ਤਕਰਾਰ ਕਾਰਨ ਹੋਣ ਵਾਲੀ ਭਾਵਨਾਤਮਕ ਕਮੀ ਨੂੰ ਦੂਰ ਕਰਦੇ ਹਨ। ਇਸ ਮਾਮਲੇ ’ਚ ਇਕ ਔਰਤ ਨੇ 2021 ਤੋਂ ਵੱਖ ਰਹਿ ਰਹੇ ਪਤੀ ਤੋਂ ਗੁਜ਼ਾਰਾ ਭੱਤਾ ਮੰਗਦਿਆਂ ਕਿਹਾ ਹੈ ਕਿ ਉਸ ਨੂੰ ਸਿਹਤ ਸਬੰਧੀ ਸਮਸਿਆਵਾਂ ਹਨ ਅਤੇ ਤਿੰਨ ਪਾਲਤੂ ਕੁੱਤੇ ਵੀ ਉਸ ’ਤੇ ਨਿਰਭਰ ਹਨ।

ਇਹ ਵੀ ਪੜ੍ਹੋ: ਫਿਰੌਤੀ ਮੰਗਣ ਵਾਲੇ ਬੰਬੀਹਾ ਗੈਂਗ ਦੇ 2 ਗੁਰਗੇ ਅਸਲੇ ਸਣੇ ਕਾਬੂ, ਜੈਤੋਂ ਵਿਖੇ ਕੀਤੀ ਸੀ ਫਾਈਰਿੰਗ  

ਮੈਟਰੋਪੋਲੀਟਨ ਮੈਜਿਸਟ੍ਰੇਟ (ਬਾਂਦਰਾ ਅਦਾਲਤ) ਕੋਮਲ ਸਿੰਘ ਰਾਜਪੂਤ ਨੇ 20 ਜੂਨ ਨੂੰ ਦਿਤੇ ਅੰਤਰਿਮ ਹੁਕਮ ’ਚ ਵਿਅਕਤੀ ਨੂੰ ਵੱਖ ਰਹਿ ਰਹੀ ਅਪਣੀ 55 ਸਾਲਾਂ ਦੀ ਪਤਨੀ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ ਅਤੇ ਉਸ ਦੀ ਇਹ ਦਲੀਲ ਖ਼ਾਰਜ ਕਰ ਦਿਤੀ ਕਿ ਪਾਲਤੂ ਕੁੱਤਿਆਂ ਲਈ ਗੁਜ਼ਾਰਾ ਭੱਤਾ ਨਹੀਂ ਦਿਤਾ ਜਾ ਸਕਦਾ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਈ.ਡੀ. ਦੇ ਡਾਇਰੈਕਟਰ ਐਸ.ਕੇ. ਮਿਸ਼ਰਾ ਦੀ ਸੇਵਾ ’ਚ ਤੀਜੇ ਵਿਸਤਾਰ ਨੂੰ ਗੈਰਕਾਨੂੰਨੀ ਕਰਾਰ ਦਿਤਾ  

ਮੈਜਿਸਟ੍ਰੇਟ ਨੇ ਕਿਹਾ, ‘‘ਮੈਂ ਇਨ੍ਹਾਂ ਦਲੀਲਾਂ ਤੋਂ ਸਹਿਮਤ ਨਹੀਂ ਹਾਂ। ਪਾਲਤੂ ਪਸ਼ੂ ਵੀ ਇਕ ਸਭਿਅ ਜੀਵਨਸ਼ੈਲੀ ਦਾ ਅਨਿੱਖੜਵਾਂ ਹਿੱਸਾ ਹਨ। ਮਨੁੱਖ ਦੇ ਸਿਹਤਮੰਦ ਜੀਵਨ ਲਈ ਪਾਲਤੂ ਪਸ਼ੂ ਜ਼ਰੂਰੀ ਹਨ ਕਿਉਂਕਿ ਉਹ ਰਿਸ਼ਤਿਆਂ ਦੇ ਟੁੱਟਣ ਨਾਲ ਹੋਈ ਭਾਵਨਾਤਮਕ ਕਮੀ ਨੂੰ ਦੂਰ ਕਰਦੇ ਹਨ।’’ ਅਦਾਲਤ ਨੇ ਕਿਹਾ ਕਿ ਗੁਜ਼ਾਰਾ ਭੱਤਾ ਘੱਟ ਕਰਨ ਦਾ ਇਹ ਆਧਾਰ ਨਹੀਂ ਹੋ ਸਕਦਾ। ਦੋਹਾਂ ਦਾ ਵਿਆਹ 1986 ’ਚ ਹੋਇਆ ਸੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement