
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਆਈਆਈਟੀ ਬੰਬੇ ਦੇ ਸਾਲਾਨਾ ਸਮਾਰੋਹ ਵਿਚ ਸ਼ਿਰਕਤ ਕੀਤੀ। ਆਈਆਈਟੀ ਬੰਬੇ ਦੇ 56ਵੇਂ ਸਾਲਾਨਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਆਈਆਈਟੀ ਬੰਬੇ ਦੇ ਸਾਲਾਨਾ ਸਮਾਰੋਹ ਵਿਚ ਸ਼ਿਰਕਤ ਕੀਤੀ। ਆਈਆਈਟੀ ਬੰਬੇ ਦੇ 56ਵੇਂ ਸਾਲਾਨਾ ਸਮਾਰੋਹ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਗਰੀ ਹਾਸਲ ਕਰਨ ਵਾਲੇ ਦੇਸ਼-ਵਿਦੇਸ਼ੀ ਦੇ ਵਿਦਿਆਰਥੀਆਂ ਨੂੰ ਵਧਾਈ ਦਿਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਟਾਰਟ ਅਪ ਦੀ ਜਿਸ ਕ੍ਰਾਂਤੀ ਵਲੋਂ ਦੇਸ਼ ਅੱਗੇ ਵਧ ਰਿਹਾ ਹੈ, ਉਸ ਦਾ ਇਕ ਬਹੁਤ ਵੱਡਾ ਸਰੋਤ ਸਾਡੇ ਆਈਆਈਟੀ ਹਨ। ਇੱਥੋਂ ਨਿਕਲੇ ਸਾਰੇ ਵਿਦਿਆਰਥੀ-ਵਿਦਿਆਰਥਣਾਂ ਦੇਸ਼ ਦੇ ਵਿਕਾਸ ਵਿਚ ਸਹਿਯੋਗ ਕਰ ਰਹੇ ਹਨ।
PM Narendera Modi IITs Mumbaiਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਹੁਣ ਇਕ ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਮਿਲਣ ਵਾਲੀ ਹੈ ਜੋ ਆਉਣ ਵਾਲੇ ਸਮੇਂ ਵਿਚ ਇੱਥੇ ਮਜ਼ਬੂਤ ਢਾਂਚੇ ਦੇ ਵਿਕਾਸ ਵਿਚ ਕੰਮ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਬੀਤੇ 6 ਦਹਾਕਿਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਆਈਆਈਟੀ ਬੰਬੇ ਨੇ ਦੇਸ਼ ਦੇ ਚੋਣਵੇਂ ਇੰਸਟੀਚਿਊਟ ਆਫ਼ ਐਮੀਨੈਂਸ ਵਿਚ ਅਪਣੀ ਜਗ੍ਹਾ ਬਣਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਈਆਈਟੀ ਨੇ ਦੁਨੀਆਂ ਭਰ ਵਿਚ ਭਾਰਤ ਦਾ ਬ੍ਰਾਂਡ ਬਣਾਇਆ ਹੈ।
PM Narendera Modiਆਈਆਈਟੀ ਵਿਦਿਆਰਥੀ ਭਾਰਤ ਵਿਚ ਕੁੱਝ ਬਿਹਤਰੀਨ ਸਟਾਰਟਅਪ ਵਿਚ ਸਭ ਤੋਂ ਅੱਗੇ ਹਨ। ਆਈਆਈਟੀ ਦੇ ਸਾਲਾਨਾ ਸਮਾਰੋਹ ਵਿਚ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਬੈਸਟ ਆਈਡੀਆ ਸਰਕਾਰੀ ਭਵਨਾਂ ਤੋਂ ਨਹੀਂ, ਯੰਗਸਟਰ ਦੇ ਮਾਈਂਡ ਤੋਂ ਨਿਕਲ ਕੇ ਆਉਂਦਾ ਹੈ। ਆਈਆਈਟੀ ਨੇ ਦੇਸ਼ ਭਰ ਵਿਚ ਕਈ ਇੰਜੀਨਿਅਰਿੰਗ ਕਾਲਜ ਸਥਾਪਤ ਕਰਨ ਦੀ ਪ੍ਰੇਰਣਾ ਦਿਤੀ ਅਤੇ ਇਹ ਇਕ ਸੰਸਾਰਕ ਬ੍ਰਾਂਡ ਦੇ ਰੂਪ ਵਿਚ ਉਭਰੇ ਹਨ। ਪੀਐਮ ਮੋਦੀ ਨੇ ਕਿਹਾ ਕਿ ਆਈਆਈਟੀ ਨੂੰ ਦੇਸ਼ ਅਤੇ ਦੁਨੀਆਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦ ਰੂਪ ਵਿਚ ਜਾਣਦੀ ਹੈ ਪਰ ਅੱਜ ਸਾਡੇ ਲਈ ਇਨ੍ਹਾਂ ਦੀ ਪਰਿਭਾਸ਼ਾ ਥੋੜ੍ਹੀ ਬਦਲ ਗਈ ਹੈ।
PM Narendera Modiਇਹ ਸਿਰਫ਼ ਟੈਕਨਾਲੋਜੀ ਦੀ ਪੜ੍ਹਾਈ ਨਾਲ ਜੁੜੇ ਸਥਾਨ ਹੀ ਨਹੀਂ ਰਹਿ ਗਏ ਹਨ, ਬਲਕਿ ਆਈਆਈਟੀ ਅੱਜ ਇੰਡੀਆਜ਼ ਇੰਸਟਰੂਮੈਂਟ ਆਫ਼ ਟ੍ਰਾਂਸਫਾਰਮੇਸ਼ਨ ਬਣ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਅਰਥਵਿਵਸਥਾ ਬਣਾਉਣ ਲਈ ਇਨੋਵੇਸ਼ਨ ਅਤੇ ਇੰਟਰਪ੍ਰਾਈਜ ਬੁਨਿਆਦ ਬਣਨ ਜਾ ਰਹੇ ਹਨ। ਅੱਗੇ ਬੋਲਦਿਆਂ ਮੋਦੀ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਸਾਹਮਣੇ, ਤੁਹਾਡੇ ਅੰਦਰ, ਤੁਹਾਡੇ ਚਿਹਰੇ 'ਤੇ ਜੋ ਉਤਸ਼ਾਹ ਦੇਖ ਰਿਹਾ ਹਾਂ, ਉਹ ਭਰੋਸੇ ਵਾਲਾ ਹੈ ਕਿ ਅਸੀਂ ਸਹੀ ਰਾਹ 'ਤੇ ਅੱਗੇ ਵਧ ਰਹੇ ਹਾਂ।
ਪੀਐਮ ਮੋਦੀ ਨੇ ਆਖਿਆ ਕਿ ਇੱਥੋਂ ਨਿਕਲੇ ਸਾਰੇ ਵਿPM Narendera Modiਦਿਆਰਥੀ-ਵਿਦਿਆਰਥਣਾਂ ਦੇਸ਼ ਦੇ ਵਿਕਾਸ ਵਿਚ ਸਹਿਯੋਗ ਕਰ ਰਹੇ ਹਨ। ਤੁਹਾਨੂੰ ਹੁਣ ਇਕ ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਮਿਲਣ ਵਾਲੀ ਹੈ ਜੋ ਆਉਣ ਵਾਲੇ ਸਮੇਂ ਵਿਚ ਇੱਥੇ ਇਨਫਰਾਸਟਰਕਚਰ ਦੇ ਵਿਕਾਸ ਵਿਚ ਕੰਮ ਆਉਣ ਵਾਲਾ ਹੈ। ਪੀਐਮ ਨੇ ਕਿਹਾ ਕਿ ਇੱਥੋਂ ਦੇ ਵਿਦਿਆਰਥੀ ਭਾਰਤ ਦੀਆਂ ਭਿੰਨਤਾਵਾਂ ਨੂੰ ਬਿਆਨ ਕਰਦੇ ਹਨ। ਮੋਦੀ ਨੇ ਕਿਹਾ ਕਿ ਇਨੋਵੇਸ਼ਨ 21ਵੀਂ ਸ਼ਤਾਬਦੀ ਦਾ ਗੂੜ੍ਹ ਸ਼ਬਦ ਹੈ ਜੋ ਸਮਾਜ ਇਨੋਵੇਸ਼ਨ ਨਹੀਂ ਕਰਦਾ ਹੈ, ਸਥਿਰ ਹੋ ਜਾਵੇਗਾ। ਭਾਰਤ ਸਟਾਰਟਅਪ ਦੇ ਲਈ ਕੇਂਦਰ ਦੇ ਰੂਪ ਵਿਚ ਉਭਰ ਰਿਹਾ ਹੈ ਜੋ ਇਨੋਵੇਸ਼ਨ ਦੇ ਲਈ ਪਿਆਸ ਅਤੇ ਜ਼ਰੂਰਤ ਨੂੰ ਦਿਖਾਉਂਦਾ ਹੈ।