
ਨਵੀਂ ਦਿੱਲੀ:ਵਿਸ਼ਵ ਬਾਇਓਫਿਊਲ ਡੇਅ 'ਤੇ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅਤੇ ਚਾਹ ਵਾਲੇ ਦੀ ਅਧੁਨਿਕ ਤਕਨੀਕ ਦਾ ਜ਼ਿਕਰ ਕੀਤਾ ਹੈ...
ਨਵੀਂ ਦਿੱਲੀ: ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਹਰ ਇੱਕ ਪ੍ਰੋਗਰਾਮ ਵਿਚ ਕੁਝ ਨਾ ਕੁਝ ਨਵਾਂ ਸੁਣਾਉਂਦੇ ਹਨ ਅਤੇ ਇਸ ਵਾਰ ਵਿਸ਼ਵ ਬਾਇਓਫਿਊਲ ਡੇਅ 'ਤੇ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅਤੇ ਚਾਹ ਵਾਲੇ ਦੀ ਅਧੁਨਿਕ ਤਕਨੀਕ ਦਾ ਜ਼ਿਕਰ ਕੀਤਾ ਹੈ।
BIo-Fuel Day
ਉਨ੍ਹਾਂ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਇਕ ਦਿਨ ਉਨ੍ਹਾਂ ਦਾ ਕਾਫਲਾ ਜਾ ਰਿਹਾ ਸੀ। ਅੱਗੇ ਇਕ ਸਕੂਟਰ ਵਾਲਾ ਟਰੈਕਟਰ ਦੀ ਵੱਡੀ ਟਿਊਬ ਲੈ ਕੇ ਜਾ ਰਿਹਾ ਸੀ। ਪਿੱਛੇ ਚੱਲ ਰਹੀ ਗੱਡੀਆਂ ਦੇ ਡਰਾਈਵਰ ਡਰ ਰਹੇ ਸੀ ਕਿ ਕਿਤੇ ਉਹ ਉਨ੍ਹਾਂ ਨਾਲ ਟਕਰਾ ਹੀ ਨਾ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਵੀ ਹੈਰਾਨ ਸੀ ਕਿ ਇਹ ਇਸ ਨੂੰ ਲੈ ਕੇ ਕਿਵੇਂ ਜਾ ਰਿਹਾ ਹੈ? ਉਨ੍ਹਾਂ ਨੇ ਕਿਹਾ, 'ਕੋਈ ਵੀ ਸਮਝਦਾਰ ਵਿਅਕਤੀ ਟਿਊਬ ਖਾਲੀ ਕਰ ਕੇ ਅੱਗੇ ਜਾ ਕੇ ਹਵਾ ਭਰ ਲੈਂਦਾ ਹੈ। ਮੈਂ ਉਸਨੂੰ ਰੁਕਣ ਲਈ ਕਿਹਾ।
Prime Minister Narendra Modi
ਫਿਰ ਸਕੂਟਰ ਵਾਲੇ ਤੋਂ ਪੁੱਛਿਆ ਕਿ ਭਾਈ ਕੀ ਕਰ ਰਹੇ ਹੋ। ਡਿੱਗ ਜਾਓਗੇ ਤਾਂ ਸੱਟ ਲੱਗ ਜਾਏਗੀ। ਉਸਨੇ ਦੱਸਿਆ ਕਿ ਉਹ ਆਪਣੇ ਖੇਤ ਵੱਲ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਉਸਨੂੰ ਪੁੱਛਿਆ ਕਿ ਖੇਤ ਵਿਚ ਇਹ ਭਰਿਆ ਹੋਇਆ ਟਿਊਬ ਕਿਉਂ ਲੈ ਕੇ ਜਾ ਰਹੇ ਹੋ? ਉਸਨੇ ਦੱਸਿਆ ਕਿ ਮੇਰੇ ਘਰ ਦੀ ਰਸੋਈ ਵਿਚੋਂ ਨਿਕਲਣ ਵਾਲਾ ਕੂੜਾ-ਕਰਕਟ ਅਤੇ ਮੇਰੇ ਕੋਲ ਦੋ ਪਸ਼ੂ ਵੀ ਹਨ ਜਿਨ੍ਹਾਂ ਦੇ ਗੋਬਰ ਦੀ ਵਰਤੋਂ ਮੈਂ ਗੈਸ ਦੇ ਪਲਾਂਟ ਵਿਚ ਕਰਦਾ ਹੈ। ਉਸਨੇ ਦੱਸਿਆ ਕਿ ਉਹ ਗੈਸ ਨੂੰ ਟਿਊਬ ਵਿਚ ਭਰਦਾ ਹੈ ਅਤੇ ਉਸਨੂੰ ਲੈ ਕੇ ਖੇਤ ਵਿਚ ਜਾਂਦਾ ਹੈ ਤੇ ਖੇਤ ਵਿਚ ਉਸ ਨਾਲ ਉਹ ਪਾਣੀ ਦਾ ਪੰਪ ਚਲਾਉਂਦਾ ਸੀ'।
Prime Minister Narendra Modi
ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਕਲਪਨਾ ਕਰੋ ਕਿ ਅਪਣੇ ਦੇਸ਼ ਦਾ ਕਿਸਾਨ ਕਿੰਨਾ ਮਜ਼ਬੂਤ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਚਾਹ ਵਾਲੇ ਦਾ ਵੀ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਮੈਂ ਇਕ ਅਖ਼ਬਾਰ ਵਿਚ ਪੜ੍ਹਿਆ ਕਿ ਇਕ ਛੋਟੇ ਨਗਰ ਵਿਚ ਨਾਲੇ ਦੇ ਕੋਲ ਕੋਈ ਚਾਹ ਵੇਚਦਾ ਸੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਜਦੋਂ ਚਾਹ ਦੀ ਗੱਲ ਆਉਂਦੀ ਹੈ ਤਾਂ ਮੇਰਾ ਧਿਆਨ ਅਪਣੇ ਆਪ ਉਸ ਪ੍ਰਤੀ ਥੋੜਾ ਜਲਦੀ ਜਾਂਦਾ ਹੈ। ਉਸ ਚਾਹ ਵਾਲੇ ਦਾ ਪਤਾ ਲੱਗਿਆ ਕਿ ਗੰਦੇ ਨਾਲੇ ਤੋਂ ਗੈਸ ਵੀ ਨਿਕਲਦੀ ਹੈ। ਉਸ ਨਾਲ ਬਦਬੂ ਵੀ ਆਉਂਦੀ ਸੀ ਤਾਂ ਉਸਨੇ ਇਕ ਬਰਤਨ ਵਿਚ ਛੇਕ ਕੀਤਾ ਅਤੇ ਇਸਨੂੰ ਉਲਟਾ ਕਰਕੇ ਪਾਈਪ ਪਾ ਦਿੱਤੀ ਜੋ ਗਟਰ ਤੋਂ ਗੈਸ ਨਿਕਲਦੀ ਸੀ ਉਸਨੂੰ ਪਾਈਪ ਦੇ ਜ਼ਰੀਏ ਚਾਹ ਦੇ ਠੇਲੇ ਨਾਲ ਜੋੜ ਦਿੱਤਾ। ਇਸ ਤੋਂ ਬਾਅਦ ਉਸੀ ਗੈਸ ਨਾਲ ਚਾਹ ਬਣਾਉਣ ਲੱਗਿਆ।
Prime Minister Narendra Modi
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਾਇਓਫਿਊਲ ਸਿਰਫ ਵਿਗਿਆਨ ਨਹੀਂ ਬਲਕਿ ਇੱਕ ਮੰਤਰ ਵੀ ਹੈ ਜੋ 21 ਵੀਂ ਸਦੀ ਦੇ ਭਾਰਤ ਨੂੰ ਨਵੀਂ ਊਰਜਾ ਦੇਣ ਵਾਲਾ ਹੈ। ਬਾਇਓਫਿਊਲ ਯਾਨੀ ਕਿ ਫਸਲਾਂ ਤੇ ਕੂੜੇ-ਕਰਕਟ ਵਿਚੋਂ ਨਿਕਲਿਆ ਇੰਧਣ। ਇਸਦੇ ਨਾਲ ਹੀ ਇਹ ਪਿੰਡ ਤੋਂ ਲੈ ਕੇ ਸ਼ਹਿਰ ਤਕ ਦੇ ਜੀਵਨ ਨੂੰ ਬਦਲਣ ਵਾਲਾ ਹੈ ।ਇਸ ਤੋਂ ਇਲਾਵਾ ਇਸ ਬਾਇਓਫਿਊਲ ਦੀ ਵਰਤੋਂ ਨਾਲ ਕਿਸਾਨਾਂ ਦੀ ਆਮਦਨ ਵਧੇਗੀ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਵਾਤਾਵਰਣ ਲਈ ਵਰਦਾਨ ਸਾਬਿਤ ਹੋਵੇਗਾ।
Prime Minister Narendra Modi
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਾਇਓਮਾਸ ਨੂੰ ਬਾਇਓਫਿਊਲ ਵਿਚ ਬਦਲਣ ਲਈ ਸਰਕਾਰ ਵੱਡੇ ਪੱਧਰ ਤੇ ਨਿਵੇਸ਼ਕਰ ਰਹੀ ਹੈ। ਦੇਸ਼ ਭਰ ਵਿਚ 12 ਆਧੁਨਿਕ ਰਿਫਾਇਨਰੀ ਬਣਾਉਣ ਦੀ ਯੋਜਨਾ ਹੈ। ਇਸ ਨਾਲ ਲਗਭਗ ਡੇਢ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ।