
ਧਮਾਕੇ ਵਿਚ 70 ਦੇ ਕਰੀਬ ਲੋਕ ਹੋਏ ਗੰਭੀਰ ਜ਼ਖਮੀ
ਨਵੀਂ ਦਿੱਲੀ- ਪੂਰਬੀ ਅਫ਼ਰੀਕਾ ਦੇ ਤਨਜ਼ਾਨੀਆ ਵਿਚ ਇੱਕ ਤੇਲ ਨਾਲ ਭਰਿਆ ਟੈਂਕਰ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਗਿਆ। ਦੱਸ ਦਈਏ ਕਿ ਇਥੋਂ ਲੰਘ ਰਿਹਾ ਤੇਲ ਨਾਲ ਭਰਿਆ ਟੈਂਕਰ ਅਚਾਨਕ ਪਲਾਟ ਗਿਆ ਅਤੇ ਇਸ ਵਿਚੋਂ ਤੇਲ ਲੀਕ ਕਰਨ ਲੱਗ ਗਿਆ। ਤੇਲ ਲੀਕ ਹੁੰਦਾ ਦੇਖ ਉਥੋਂ ਦੇ ਲੋਕ ਪੀਪੀਆਂ ਲੈ ਕੇ ਤੇਲ ਚੋਰੀ ਕਰਨ ਲਈ ਇਕੱਠੇ ਹੋ ਗਏ
ਪਰ ਇਸ ਦੌਰਾਨ ਟੈਂਕਰ ਵਿਚ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿਚ 57 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਧਮਾਕੇ ਵਿਚ 70 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਾਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।