
ਕ੍ਰਿਸ਼ਣ, ਅਰਜੁਨ ਦੀ ਦੱਸੀ ਜੋੜੀ
ਨਵੀਂ ਦਿੱਲੀ: ਸੁਪਰਸਟਾਰ ਰਜਨੀਕਾਂਤ ਭਾਰਤੀ ਰਾਜਨੀਤੀ ਤੇ ਸਖ਼ਤ ਨਜ਼ਰ ਰੱਖਦੇ ਹਨ ਅਤੇ ਮੌਕੇ ਤੇ ਇਸ ਬਾਰੇ ਅਪਣੀ ਰਾਇ ਵੀ ਦਿੰਦੇ ਹਨ। ਉਹ ਚੇਨੱਈ ਦੇ ਇਕ ਪ੍ਰੋਗਰਾਮ ਵਿਚ ਨਜ਼ਰ ਆਏ ਹਨ ਜਿਸ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਹੁਤ ਤਾਰੀਫ਼ ਕੀਤੀ ਹੈ। ਉਹਨਾਂ ਨੇ ਅਮਿਤ ਸ਼ਾਹ ਤੇ ਪੀਐਮ ਮੋਦੀ ਨੂੰ ਕ੍ਰਿਸ਼ਣ ਅਤੇ ਅਰਜੁਨ ਦੀ ਜੋੜੀ ਦੀ ਵਾਂਗ ਦਸਿਆ।
PM Narendra Modi and Amit Shah
ਰਜਨੀਕਾਂਤ ਨੇ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਫ਼ੈਸਲਾ ਬਹੁਤ ਵਧੀਆ ਹੈ। ਇਸ ਦੇ ਲਈ ਉਹਨਾਂ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ। ਉਹਨਾਂ ਅੱਗੇ ਕਿਹਾ ਕਿ ਹੁਣ ਲੋਕ ਅਮਿਤ ਸ਼ਾਹ ਦੀ ਸ਼ਕਤੀ ਨੂੰ ਸਮਝਣਗੇ। ਰਜਨੀਕਾਂਤ ਇਹ ਇਕ ਕਿਤਾਬ ਰਿਲੀਜ਼ ਸਮਾਰੋਹ ਵਿਚ ਬੋਲ ਰਹੇ ਸਨ। ਇਸ ਕਿਤਾਬ ਦਾ ਨਾਮ ਹੈ "Listening, Learning and Leading"।
ਇਸ ਕਿਤਾਬ ਵਿਚ ਪਿਛਲ਼ੇ ਦੋ ਸਾਲਾਂ ਦੌਰਾਨ ਦੇਸ਼ ਦੇ ਸਾਰੇ ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਉਪਰਾਸ਼ਟਰਪਤੀ ਦੇ 330 ਸਰਵਜਨਕ ਆਯੋਜਨਾਂ ਦੀਆਂ ਕੁੱਝ ਝਲਕੀਆਂ ਹਨ। ਕਿਤਾਬ ਵਿਚ ਨਾਇਡੂ ਦੇ ਪ੍ਰਮੁੱਖ ਰਾਜਨਾਇਕ ਸੰਮੇਲਨਾਂ ਦਾ ਜ਼ਿਕਰ ਹੈ ਜਿਸ ਵਿਚ ਚਾਰ ਮਹਾਂਦੇਸ਼ਾਂ ਦੇ 19 ਦੇਸ਼ਾਂ ਦੇ ਉਹਨਾਂ ਦੇ ਦੌਰੇ ਸ਼ਾਮਲ ਹਨ। ਇਸ ਤੋਂ ਇਲਾਵਾ ਕਿਤਾਬ ਵਿਚ ਬਤੌਰ ਰਾਜਸਭਾ ਸਭਾਪਤੀ ਉਹਨਾਂ ਦੀਆਂ ਉਪਲੱਬਧੀਆਂ ਅਤੇ ਪਹਿਲਾਂ ਦਾ ਵੇਰਵਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।