
ਰਜਨੀਕਾਂਤ ਦੀ ਧੀ ਸੌਂਦਰਿਆ ਅਪਣਾ ਵਿਆਹ ਨੂੰ ਲੈ ਕੇ ਚਰਚਾ ਵਿਚ ਹਨ। ਅੱਜ ਮਤਲਬ 8 ਫਰਵਰੀ ਨੂੰ ਸੌਂਦਰਿਆ ਦਾ ਪ੍ਰੀ ਵੈਡਿੰਗ ਰਿਸੈਪਸ਼ਨ ਹੋਇਆ। ਰਿਸੈਪਸ਼ਨ ਦੀਆਂ ਤਸਵੀਰਾਂ ...
ਮੁੰਬਈ : ਰਜਨੀਕਾਂਤ ਦੀ ਧੀ ਸੌਂਦਰਿਆ ਅਪਣਾ ਵਿਆਹ ਨੂੰ ਲੈ ਕੇ ਚਰਚਾ ਵਿਚ ਹਨ। ਅੱਜ ਮਤਲਬ 8 ਫਰਵਰੀ ਨੂੰ ਸੌਂਦਰਿਆ ਦਾ ਪ੍ਰੀ ਵੈਡਿੰਗ ਰਿਸੈਪਸ਼ਨ ਹੋਇਆ। ਰਿਸੈਪਸ਼ਨ ਦੀਆਂ ਤਸਵੀਰਾਂ ਕੁੱਝ ਦੇਰ ਪਹਿਲਾਂ ਹੀ ਸਾਹਮਣੇ ਆਈਆਂ ਹਨ। ਨਾਲ ਹੀ ਰਿਸੈਪਸ਼ਨ ਦਾ ਕਾਰਡ ਵੀ ਸਾਹਮਣੇ ਆਇਆ। ਕਾਰਡ ਦੇ ਅਨੁਸਾਰ ਚੇਂਨਈ ਵਿਚ 8 ਫਰਵਰੀ ਨੂੰ ਰਿਸੇਪਸ਼ਨ ਪਾਰਟੀ ਹੈ। ਰਿਸੈਪਸ਼ਨ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਸ ਵਿਚ ਸੌਂਦਰਿਆ ਸਿਲਕ ਦੀ ਸਾੜ੍ਹੀ ਪਹਿਨੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
Rajini sir daughter Soundarya's marriage reception pictures.
— Sana_khan (@AnnaTom10) February 8, 2019
Latest one.#Rajnikanth
We wish ur daughter a very peaceful happy married life dear @rajinikanth sir.
Lots of love and best wishes from ur fans. pic.twitter.com/45MXEqziQN
ਨਾਲ ਹੀ ਵਿਸ਼ਗਨ ਨੇ ਸਾਉਥ ਦੀ ਪਾਰੰਪਰਕ ਡਰੈਸ ਪਹਿਨੀ ਹੈ। ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਦਾ ਵਿਆਹ 11 ਫਰਵਰੀ ਨੂੰ ਹੈ। ਵਿਆਹ ਤੋਂ ਪਹਿਲਾਂ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੌਂਦਰਿਆ ਅਦਾਕਾਰ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰਵਾਏਗੀ। ਸੋਸ਼ਲ ਮੀਡੀਆ 'ਤੇ ਸ਼ਨੀਵਾਰ ਨੂੰ ਵਿਆਹ ਦੀ ਪ੍ਰੀਵੈਡਿੰਗ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪੂਰਾ ਪਰਿਵਾਰ ਰਜਨੀਕਾਂਤ ਦੇ ਮਸ਼ਹੂਰ ਗੀਤ 'ਤੇ ਡਾਂਸ ਕਰ ਰਿਹਾ ਹੈ।
Soundarya Rajnikanth and fiance Vishagan Vanangamudi
ਇਕ ਵੀਡੀਓ ਵਿਚ ਰਜਨੀਕਾਂਤ ਆਪਣੇ ਗੀਤ 'Oruvan Oruvan Mudhalali' ’ਤੇ ਨੱਚਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰਜਨੀਕਾਂਤ ਦੀ ਇਕ ਫੋਟੋ ਵੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਉਹ ਅਪਣੇ ਪੋਤੇ ਨਾਲ ਖੇਡਦੇ ਨਜ਼ਰ ਆ ਰਹੇ ਹਨ। 11 ਫਰਵਰੀ ਨੂੰ ਸੌਂਦਰਿਆ ਦਾ ਵਿਆਹ ਹੋਏਗਾ ਅਤੇ 12 ਨੂੰ ਰਜਨੀਕਾਂਤ ਦੇ ਘਰ ਗ੍ਰੈਂਡ ਰਿਸੈਪਸ਼ਨ ਹੋਏਗੀ। ਵਿਆਹ ਤੋਂ ਪਹਿਲਾਂ ਵੀ ਪਾਰਟੀ ਕੀਤੀ ਗਈ ਸੀ। ਇਹ ਸੌਂਦਰਿਆ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਦਾ ਕਾਰੋਬਾਰੀ ਅਸ਼ਵਨੀ ਰਾਜਕੁਮਾਰ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ। 2017 ਵਿਚ ਦੋਵਾਂ ਦਾ ਤਲਾਕ ਹੋ ਗਿਆ। ਸੌਂਦਰਿਆ ਦਾ 4 ਸਾਲ ਦਾ ਬੱਚਾ ਵੀ ਹੈ।