
ਸਾਉਥ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਬਿਜ਼ਨਸਮੈਨ ਅਤੇ ਐਕਟਰ ਵਿਸ਼ਾਗਨ ਵਨਨਗਮੁਦੀ ਦੇ ਨਾਲ ਚੇਨਈ ਵਿਚ ਸੱਤ ਫੇਰੇ ਲਏ...
ਨਵੀਂ ਦਿੱਲੀ : ਸਾਉਥ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਬਿਜ਼ਨਸਮੈਨ ਅਤੇ ਐਕਟਰ ਵਿਸ਼ਾਗਨ ਵਨਨਗਮੁਦੀ ਦੇ ਨਾਲ ਚੇਨਈ ਵਿਚ ਸੱਤ ਫੇਰੇ ਲਏ। ਇਹਨਾਂ ਦਾ ਵਿਆਹ ਹਿੰਦੂ ਰਿਤੀ ਰਿਵਾਜ਼ ਨੂੰ ਪੂਰਾ ਹੋਇਆ ਹੈ। ਇਸ ਵਿਆਹ ਵਿਚ ਸਾਉਥ ਸਮੇਤ ਰਾਜਨੀਤੀ ਦੇ ਖੇਤਰ ਤੋਂ ਰਜਨੀਕਾਂਤ ਦੇ ਕਰੀਬੀ ਦੋਸਤ ਵੀ ਨਜ਼ਰ ਆਏ।
Soundarya Rajinikanth & Vishagan Vanangamudi wedding
ਧੀ ਸੌਂਦਰਿਆ ਦੇ ਵਿਆਹ ਰਜਨੀਕਾਂਤ ਅਤੇ ਉਨ੍ਹਾਂ ਦੇ ਘਰਵਾਲਿਆਂ ਲਈ ਕਈ ਖੁਸ਼ੀਆਂ ਲੈ ਕੇ ਆਈ ਹੈ। ਇਸ ਵਿਚ ਸੌਂਦਰਿਆ ਦੇ ਵਿਆਹ ਦੀ ਪਹਿਲੀ ਫੋਟੋ ਸਾਹਮਣੇ ਆ ਗਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਸੌਂਦਰਿਆ ਰਜਨੀਕਾਂਤ ਕਾਂਜੀਰੰਗਾ ਦੀ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹਨ। ਉਥੇ ਹੀ ਵਿਸ਼ਾਗਨ ਕਰੀਮ ਕਲਰ ਦੇ ਟ੍ਰੈਡੀਸ਼ਨਲ ਡਰੇਸ ਵਿਚ ਨਜ਼ਰ ਆ ਰਹੇ ਹਨ।
Soundarya Rajinikanth & Vishagan Vanangamudi wedding
ਤੁਹਾਨੂੰ ਦੱਸ ਦਈਏ ਕਿ ਸੌਂਦਰਿਆ ਦੇ ਵਿਆਹ ਤੋਂ ਪਹਿਲਾਂ ਰਜਨੀਕਾਂਤ ਨੇ ਪ੍ਰੀ ਵੈਡਿੰਗ ਪਾਰਟੀ ਰੱਖੀ ਗਈ ਸੀ, ਜਿੱਥੇ ਰਾਜਨੀਤੀ ਅਤੇ ਫਿਲਮ ਇੰਡਸਟਰੀ ਦੀਆਂ ਕਈ ਦਿੱਗਜ ਹਸਤੀਆਂ ਵੀ ਸ਼ਾਮਿਲ ਹੋਈਆਂ। ਰਜਨੀਕਾਂਤ ਧੀ ਸੌਂਦਰਿਆ ਦੀ ਪ੍ਰੀ ਵੈਡਿੰਗ ਬੈਸ਼ ਵਿਚ ਜਮਕੇ ਡਾਂਸ ਕਰਦੇ ਹੋਏ ਨਜ਼ਰ ਆਏ।
Soundarya Rajinikanth & Vishagan Vanangamudi wedding
ਰਜਨੀਕਾਂਤ ਦੀ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ। ਇਸ ਦੇ ਨਾਲ ਹੀ ਰਜਨੀਕਾਂਤ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਸੀ ਜਿਸ ਵਿਚ ਰਜਨੀਕਾਂਤ ਅਪਣੇ ਦੋਹਤਾ - ਪੋਤਰੇ ਦੇ ਨਾਲ ਵੀ ਖੂਬ ਐਂਜੌਏ ਕਰਦੇ ਹੋਏ ਨਜ਼ਰ ਆਏ।