ਵਧੇਗੀ EMI, ਇਨ੍ਹਾਂ ਬੈਂਕਾਂ ਨੇ ਵਧਾਈਆਂ ਕਰਜ਼ਿਆਂ ’ਤੇ ਵਿਆਜ ਦੀਆਂ ਦਰਾਂ
Published : Aug 11, 2023, 5:11 pm IST
Updated : Aug 11, 2023, 5:11 pm IST
SHARE ARTICLE
 EMI will increase, these banks have increased interest rates on loans
EMI will increase, these banks have increased interest rates on loans

ਬੈਂਕ ਆਫ ਬੜੌਦਾ, ਕੇਨਰਾ ਬੈਂਕ, ਬੈਂਕ ਆਫ ਮਹਾਰਾਸ਼ਟਰ ਨੇ ਕਰਜ਼ਿਆਂ ’ਤੇ ਵਿਆਜ ਦਰਾਂ ਵਧਾਈਆਂ

 

ਨਵੀਂ ਦਿੱਲੀ: ਬੈਂਕ ਆਫ ਬੜੌਦਾ (ਬੀ.ਓ.ਬੀ.) ਅਤੇ ਕੇਨਰਾ ਬੈਂਕ ਸਮੇਤ ਕਈ ਜਨਤਕ ਖੇਤਰ ਦੇ ਕਈ ਬੈਂਕਾਂ ਨੇ ਫੰਡ ਦੀ ਸੀਮਾਂਤ ਲਾਗਤ ਆਧਾਰਤ (ਐਮ.ਸੀ.ਐਲ.ਆਰ.) ਉਧਾਰ ਦਰ ਵਿਚ 0.10 ਫੀ ਸਦੀ ਤਕ ਦਾ ਵਾਧਾ ਕੀਤਾ ਹੈ। ਵੀਰਵਾਰ ਨੂੰ ਪੇਸ਼ ਕੀਤੀ ਗਈ ਅਪਣੀ ਮੁਦਰਾ ਨੀਤੀ ਸਮੀਖਿਆ ’ਚ, ਭਾਰਤੀ ਰਿਜ਼ਰਵ ਬੈਂਕ ਨੇ ਮੁੱਖ ਨੀਤੀਗਤ ਦਰ ਰੇਪੋ ਨੂੰ 6.50 ਫ਼ੀ ਸਦੀ ’ਤੇ ਬਰਕਰਾਰ ਰਖਿਆ ਹੈ, ਇਸ ਦੇ ਬਾਵਜੂਦ, ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਨੇ MCLR ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਬੈਂਕਾਂ ਦੇ ਇਸ ਕਦਮ ਨਾਲ MCLR ਨਾਲ ਜੁੜੀ ਮਹੀਨਾਵਾਰ ਕਿਸਤ (EMI) ਵਧੇਗੀ। BoB ਨੇ ਸਟਾਕ ਮਾਰਕੀਟ ਨੂੰ ਸੂਚਿਤ ਕੀਤਾ ਕਿ ਇਕ ਸਾਲ ਦੇ MCLR ਨੂੰ ਸੋਧ ਕੇ 8.70 ਫੀ ਸਦੀ ਕਰ ਦਿਤਾ ਗਿਆ ਹੈ। ਹੁਣ ਇਹ 8.65 ਫੀ ਸਦੀ ਹੈ। ਨਵੀਂਆਂ ਦਰਾਂ 12 ਅਗੱਸਤ ਤੋਂ ਲਾਗੂ ਹੋਣਗੀਆਂ। ਕੇਨਰਾ ਬੈਂਕ ਨੇ ਵੀ MCLR ’ਚ 0.05 ਫੀ ਸਦੀ ਦਾ ਵਾਧਾ ਕੀਤਾ ਹੈ। ਹੁਣ ਇਹ ਵਧ ਕੇ 8.70 ਫੀਸਦੀ ਹੋ ਗਿਆ ਹੈ। ਨਵੀਂ ਦਰ 12 ਅਗੱਸਤ ਤੋਂ ਲਾਗੂ ਹੋਵੇਗੀ। ਇਕ ਹੋਰ ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (BoM) ਨੇ MCLR 'ਚ 0.10 ਫੀ ਸਦੀ ਦਾ ਵਾਧਾ ਕੀਤਾ ਹੈ। BoM ਨੇ ਸ਼ੇਅਰ ਬਾਜ਼ਾਰ ਨੂੰ ਦਸਿਆ ਕਿ ਇਸ ਦੇ ਨਾਲ ਹੀ ਇਕ ਸਾਲ ਦਾ MCLR 8.50 ਫ਼ੀ ਸਦੀ ਤੋਂ ਵਧ ਕੇ 8.60 ਫ਼ੀ ਸਦੀ ਹੋ ਗਿਆ ਹੈ। ਸੋਧੀਆਂ ਦਰਾਂ 10 ਅਗੱਸਤ ਤੋਂ ਲਾਗੂ ਹੋਣਗੀਆਂ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement