
ਸੁਪ੍ਰੀਮ ਕੋਰਟ ਕਾਲੇਜੀਅਮ ਨੇ ਤਿੰਨ ਹਾਈ ਕੋਰਟਾਂ ਦੇ 9 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫ਼ਾਰਸ਼
ਨਵੀਂ ਦਿੱਲੀ: ਸੁਪ੍ਰੀਮ ਕੋਰਟ ਕਾਲੇਜੀਅਮ ਨੇ ਤਿੰਨ ਹਾਈ ਕੋਰਟਾਂ ਦੇ 9 ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਵਿਚ ਪੰਜਾਬ ਤੇ ਹਰਿਆਣਾ ਅਤੇ ਗੁਜਰਾਤ ਹਾਈ ਕੋਰਟ ਦੇ ਚਾਰ-ਚਾਰ ਜੱਜ ਹਨ। ਜਸਟਿਸ ਹੇਮੰਤ ਐਮ ਪ੍ਰਾਚਛੱਕ, ਉਨ੍ਹਾਂ ਚਾਰ ਜੱਜਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਸੀ।
ਇਹ ਵੀ ਪੜ੍ਹੋ: ਕਾਰ ਅਤੇ ਮੋਟਰਸਾਈਕਲ ਦੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ
ਉਨ੍ਹਾਂ ਤੋਂ ਇਲਾਵਾ ਜਸਟਿਸ ਗੀਤਾ ਗੋਪੀ ਨੇ ਵੀ ਰਾਹੁਲ ਗਾਂਧੀ ਦੇ ‘ਮੋਦੀ ਮਾਣਹਾਨੀ’ ਕੇਸ ਦੀ ਸੁਣਵਾਈ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਸੀ ਕਿ ਵੋਟਾਂ ਦੀ ਸੂਚੀ ਮੇਰੇ ਸਾਹਮਣੇ ਰੱਖੋ। ਰਾਹੁਲ ਗਾਂਧੀ ਦੇ ਕੇਸ ਨਾਲ ਸਬੰਧਤ ਦੋ ਜੱਜ ਤਬਾਦਲੇ ਦੀ ਸੂਚੀ ਵਿਚ ਹਨ। ਜਸਟਿਸ ਗੋਪੀ ਨੂੰ ਗੁਜਰਾਤ ਤੋਂ ਮਦਰਾਸ ਅਤੇ ਜਸਟਿਸ ਪ੍ਰਾਚਛੱਕ ਨੂੰ ਪਟਨਾ ਹਾਈ ਕੋਰਟ ਭੇਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਜਸਟਿਸ ਸਮੀਰ ਜੇ ਦਵੇ ਨੂੰ ਰਾਜਸਥਾਨ ਹਾਈ ਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਸਟਿਸ ਦਵੇ ਨੇ ਤੀਸਤਾ ਸੇਤਲਵਾੜ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਤੋਂ ਇਲਾਵਾ ਚੌਥੇ ਜੱਜ ਅਲਪੇਸ਼ ਵਾਈ ਕੋਗਜੇ ਨੂੰ ਇਲਾਹਾਬਾਦ ਹਾਈਕੋਰਟ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ 2 ਭਰਾਵਾਂ ਦਾ ਹਿਮਾਚਲ 'ਚ ਕਤਲ; ਨਾਲਾਗੜ੍ਹ 'ਚ ਸ਼ਰੇਆਮ ਚਾਕੂ ਨਾਲ ਕੀਤੇ ਵਾਰ
ਹਾਈ ਕੋਰਟ ਦੇ ਇਨ੍ਹਾਂ 9 ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼
-ਅਰਵਿੰਦ ਸਿੰਘ ਸਾਂਗਵਾਨ: ਪੰਜਾਬ-ਹਰਿਆਣਾ ਤੋਂ ਇਲਾਹਾਬਾਦ ਹਾਈਕੋਰਟ
-ਅਵਨੀਸ਼ ਝਿੰਗਨ: ਪੰਜਾਬ-ਹਰਿਆਣਾ ਤੋਂ ਗੁਜਰਾਤ ਹਾਈ ਕੋਰਟ
-ਰਾਜਮੋਹਨ ਸਿੰਘ: ਪੰਜਾਬ ਅਤੇ ਹਰਿਆਣਾ ਤੋਂ ਮੱਧ ਪ੍ਰਦੇਸ਼ ਹਾਈ ਕੋਰਟ
-ਅਰੁਣ ਮਾਂਗਾ: ਪੰਜਾਬ ਅਤੇ ਹਰਿਆਣਾ ਤੋਂ ਰਾਜਸਥਾਨ ਹਾਈ ਕੋਰਟ
-ਵਿਵੇਕ ਕੁਮਾਰ ਸਿੰਘ: ਇਲਾਹਾਬਾਦ ਤੋਂ ਮਦਰਾਸ ਹਾਈ ਕੋਰਟ
-ਅਲਪੇਸ਼ ਵਾਈ ਕੋਗਜੇ: ਗੁਜਰਾਤ ਤੋਂ ਇਲਾਹਾਬਾਦ ਹਾਈ ਕੋਰਟ
-ਕੁਮਾਰੀ ਗੀਤਾ ਗੋਪੀ: ਗੁਜਰਾਤ ਤੋਂ ਮਦਰਾਸ ਹਾਈ ਕੋਰਟ
-ਹੇਮੰਤ ਐਮ ਪ੍ਰਾਚਛੱਕ: ਗੁਜਰਾਤ ਤੋਂ ਪਟਨਾ ਹਾਈ ਕੋਰਟ
-ਸਮੀਰ ਜੇ ਦਵੇ: ਗੁਜਰਾਤ ਤੋਂ ਰਾਜਸਥਾਨ ਹਾਈ ਕੋਰਟ