ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਘਟਨਾ ਦੀ ਵੀਡੀਉ
ਜਲੰਧਰ: ਹਿਮਾਚਲ ਪ੍ਰਦੇਸ਼ ਵਿਚ ਨਕੋਦਰ ਦੇ ਦੋ ਭਰਾਵਾਂ ਦਾ ਕਤਲ ਕਰ ਦਿਤਾ ਗਿਆ ਹੈ। ਹਮਲਾਵਰਾਂ ਨੇ ਸੋਲਨ ਦੇ ਨਾਲਾਗੜ੍ਹ 'ਚ ਸੜਕ ਦੇ ਵਿਚਕਾਰ ਭਰਾਵਾਂ ਉਤੇ ਚਾਕੂ ਨਾਲ ਵਾਰ ਕੀਤੇ। ਇਸ ਦੋਹਰੇ ਕਤਲ ਦੀ ਵੀਡੀਉ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਸੜਕ ਦੇ ਕਿਨਾਰੇ ਦੋਨਾਂ ਭਰਾਵਾਂ ਨੂੰ ਚਾਕੂਆਂ ਨਾਲ ਮਾਰਿਆ ਅਤੇ ਲੋਕ ਉਥੋਂ ਲੰਘ ਰਹੇ ਸਨ ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਤਲ ਦੀ ਇਸ ਘਟਨਾ ਨੂੰ ਮੌਕੇ 'ਤੇ ਖੜ੍ਹੇ ਇਕ ਵਿਅਕਤੀ ਨੇ ਅਪਣੇ ਮੋਬਾਈਲ ਫੋਨ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤਾ।
ਇਹ ਵੀ ਪੜ੍ਹੋ: ਬਟਾਲਾ ਵਿਚ ਦੋਹਰਾ ਕਤਲ! ਘਰ ’ਚੋਂ ਮਿਲੀਆਂ ਖੂਨ ਨਾਲ ਲੱਥ-ਪੱਥ ਪਤੀ-ਪਤਨੀ ਦੀਆਂ ਲਾਸ਼ਾਂ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਰੁਣ ਅਤੇ ਕੁਨਾਲ ਜਲੰਧਰ ਦੀ ਸਬ-ਡਵੀਜ਼ਨ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਰਹਿਣ ਵਾਲੇ ਸਨ। ਦੋਵਾਂ 'ਤੇ ਨਾਲਾਗੜ੍ਹ-ਰਾਮਸ਼ਹਿਰ ਰੋਡ 'ਤੇ ਪ੍ਰੀਤ ਕਾਲੋਨੀ ਨੇੜੇ ਪੰਜਾਬ ਤੋਂ ਆਏ 3 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਹਸਪਤਾਲ ਵਿਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕਾਰ ਅਤੇ ਮੋਟਰਸਾਈਕਲ ਦੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ
ਵਰੁਣ ਅਤੇ ਕੁਨਾਲ ਨਾਲਾਗੜ੍ਹ ਦੇ ਵਾਰਡ-6 ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਦਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵੀ ਨਕੋਦਰ ਤੋਂ ਆਏ ਸਨ। ਲੋਕਾਂ ਦਾ ਕਹਿਣਾ ਹੈ ਕਿ ਨਾਲਾਗੜ੍ਹ ਪਹੁੰਚ ਕੇ ਤਿੰਨੋਂ ਕਾਤਲ ਦੋਵਾਂ ਭਰਾਵਾਂ ਦੀ ਰੇਕੀ ਵੀ ਕਰ ਰਹੇ ਸਨ ਅਤੇ ਉਨ੍ਹਾਂ ਬਾਰੇ ਪੁੱਛ ਰਹੇ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਦੋ ਦਿਨ ਤੋਂ ਲਾਪਤਾ ਧੀ ਪਹੁੰਚੀ ਘਰ; ਗੁੱਸੇ ਵਿਚ ਪਿਤਾ ਨੇ ਕੀਤਾ ਕਤਲ
ਮ੍ਰਿਤਕ ਨੌਜਵਾਨ ਦੇ ਮਾਮੇ ਨੇ ਦੋਸ਼ ਲਾਇਆ ਕਿ ਨਕੋਦਰ ਦਾ ਗੌਰਵ ਗਿੱਲ ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਜਲੰਧਰ ਬੁਲਾ ਰਿਹਾ ਸੀ ਪਰ ਜਦੋਂ ਉਹ ਨਾ ਆਇਆ ਤਾਂ ਉਹ ਅਪਣੇ ਦੋ ਦੋਸਤਾਂ ਨਾਲ ਨਾਲਾਗੜ੍ਹ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਹੈ। ਉਧਰ ਡੀ.ਐਸ.ਪੀ. ਨਾਲਾਗੜ੍ਹ ਫਿਰੋਜ਼ ਖਾਨ ਨੇ ਦਸਿਆ ਕਿ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।