
ਅਮਰਪਾਲੀ ਗਰੁੱਪ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਫੋਰੈਂਸਿਕ ਐਡੀਟਰ...
ਨਵੀਂ ਦਿੱਲੀ (ਭਾਸ਼ਾ) : ਅਮਰਪਾਲੀ ਗਰੁੱਪ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਫੋਰੈਂਸਿਕ ਐਡੀਟਰ ਰਿਪੋਟ ਦਰਜ ਕਰਨਗੇ। ਤਿੰਨਾਂ ਨਿਰਦੇਸ਼ਕਾਂ ਨੂੰ ਰਾਤ ਨੂੰ ਹਿਰਾਸਤ ‘ਚੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਦਿੱਲੀ, ਨੋਇਡਾ, ਗਰੇਟਰ ਨੋਇਡਾ ਦੇ ਦਫ਼ਤਰ ਸੀਲ ਹੋ ਗਏ ਹਨ। ਕੋਰਟ ਨੇ ਦੋ ਵਜੇ ਫੋਰੈਂਸਿਕ ਐਡੀਟਰ ਨੂੰ ਬੁਲਾਇਆ ਹੈ ਕਿ ਸਾਰੇ ਦਸਤਾਵੇਜ਼ ਕਦੋਂ ਤੱਕ ਇਕੱਠਾ ਕਰ ਕੇ ਰਿਪੋਰਟ ਦੇਵਾਂਗੇ। ਕੋਰਟ ਨੇ ਕਿਹਾ ਕਿ ਖਰੀਦਦਾਰਾਂ ਦੀ ਗੱਲ ਠੀਕ ਹੈ ਕਿ ਸਾਰੇ ਦਸਤਾਵੇਜ਼ ਤਰੀਕੇ ਨਾਲ ਰੱਖੇ ਗਏ ਹੋਣ ਤਾਂ ਜੋ ਆਸਾਨੀ ਨਾਲ ਫੋਰੈਂਸਿਕ ਐਡਿਟ ਹੋ ਸਕੇ।
Delhi, Noida & Greater Noida offices sealed ਕੋਰਟ ਇਸ ਮਾਮਲੇ ਵਿਚ ਦੁਪਹਿਰ ਦੋ ਵਜੇ ਫਿਰ ਤੋਂ ਸੁਣਵਾਈ ਕਰੇਗਾ। ਉਥੇ ਹੀ ਅਮਰਪਾਲੀ ਵਲੋਂ ਦੱਸਿਆ ਗਿਆ ਕਿ ਕੋਰਟ ਦੇ ਹੁਕਮ ਦੇ ਤਹਿਤ 9 ਜ਼ਾਇਦਾਦ ਸੀਲ ਹੋ ਗਈਆਂ ਹਨ। ਕੋਰਟ ਨੇ ਕਿਹਾ ਕਿ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਪਟੀਸ਼ਨਰਾਂ ਵਲੋਂ ਕਿਹਾ ਗਿਆ ਕਿ ਸਹਾਰਾ ਮਾਮਲੇ ਵਿਚ ਕੋਰਟ ਦੇ ਕਹਿਣ ਤੋਂ ਬਾਅਦ ਸਹਾਰਾ ਨੇ 30 ਟਰੱਕਾਂ ਦੇ ਦਸਤਾਵੇਜ਼ ਸੇਬੀ ਨੂੰ ਭੇਜ ਦਿੱਤੇ ਸਨ। ਸੇਬੀ ਨੂੰ ਇਨ੍ਹਾਂ ਨੂੰ ਸਮਝਣ ਵਿਚ 6 ਮਹੀਨੇ ਲੱਗ ਗਏ ਸਨ। ਅਮਰਪਾਲੀ ਮਾਮਲੇ ਵਿਚ ਕੋਰਟ ਨੂੰ ਇਸ ਮੁੱਦੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਸ ਮਾਮਲੇ ਵਿਚ ਵੀ 46 ਹਜ਼ਾਰ ਖ਼ਰੀਦਦਾਰ ਹਨ ਅਤੇ ਅਜਿਹੇ ਵਿਚ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ। ਇਸ ਲਈ ਕੋਰਟ ਨੂੰ ਫ਼ਿਲਹਾਲ ਪੁਲਿਸ ਹਿਰਾਸਤ ਨੂੰ ਬਣੇ ਰਹਿਣ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਫੋਰੈਂਸਿਕ ਐਡੀਟਰ ਸਾਰੇ ਦਸਤਾਵੇਜ਼ਾਂ ਤੋਂ ਸੰਤੁਸ਼ਟ ਨਾ ਹੋ ਜਾਵੇ। ਅਮਰਪਾਲੀ ਨਾਲ ਜੁੜੇ ਅੱਧੇ-ਅਧੂਰੇ ਪ੍ਰੋਜੈਕਟ ਦੇ ਮਾਮਲੇ ਵਿਚ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਇਹ ਤੈਅ ਕਰਨਾ ਸੀ ਕਿ ਸੀਐਮਡੀ ਅਤੇ ਦੋਵਾਂ ਨਿਰਦੇਸ਼ਕਾਂ ਦੀ ਪੁਲਿਸ ਹਿਰਾਸਤ ਵਧਾਈ ਜਾਵੇ ਜਾਂ ਨਾ।
ਬੁੱਧਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁਲਿਸ ਨੂੰ ਹੁਕਮ ਜਾਰੀ ਕੀਤਾ ਕਿ ਉਹ ਅਮਰਪਾਲੀ ਦੇ ਤਿੰਨ ਡਾਇਰੈਕਟਰਾਂ ਨੂੰ ਪੁਲਿਸ ਹਵਾਲਾਤ ਵਿਚ ਨਾ ਰੱਖਣ, ਪੁਲਿਸ ਸਟੇਸ਼ਨ ਵਿਚ ਰੱਖਣ। ਸੁਪਰੀਮ ਕੋਰਟ ਨੇ ਦਿੱਲੀ, ਨੋਇਡਾ, ਗਰੇਟਰ ਨੋਇਡਾ ਤੋਂ ਇਲਾਵਾ ਬਿਹਾਰ ਦੀਆਂ 9 ਥਾਵਾਂ ਨੂੰ ਸੀਲ ਕਰਨ ਦੇ ਹੁਕਮ ਦਿਤੇ ਅਤੇ ਕਿਹਾ ਕਿ ਫੋਰੈਂਸਿਕ ਐਡੀਟਰਸ ਤੋਂ ਇਲਾਵਾ ਕੋਈ ਅੰਦਰ ਨਹੀਂ ਜਾਵੇਗਾ। ਸੁਪਰੀਮ ਕੋਰਟ ਨੇ ਅਮਰਪਾਲੀ ਦੇ ਤਿੰਨਾਂ ਡਾਇਰੈਕਟਰਾਂ ਨੂੰ ਸੁਪਰੀਮ ਕੋਰਟ ਵਿਚ ਤਲਬ ਕੀਤਾ।