
ਭਾਰਤੀ ਰੇਲ ਦਾ ਵੱਡਾ ਨੈਟਵਰਕ ਹਰ ਰੋਜ਼ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਂਦਾ ਹੈ। ਆਮ ਤੌਰ ਤੇ ਤੁਸੀਂ...
ਕੇਰਲ : ਭਾਰਤੀ ਰੇਲ ਦਾ ਵੱਡਾ ਨੈਟਵਰਕ ਹਰ ਰੋਜ਼ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਂਦਾ ਹੈ। ਆਮ ਤੌਰ ਤੇ ਤੁਸੀਂ ਦਰਜਨ ਜਾਂ ਇਸ ਤੋਂ ਵੱਧ ਡੱਬਿਆਂ ਵਾਲੀਆਂ ਰੇਲਗੱਡੀਆਂ ਨੂੰ ਵੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ ‘ਚ ਸਿਰਫ਼ ਤਿੰਨ ਹੀ ਡੱਬੇ ਹਨ। ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਪਟੜੀ ਤੇ ਕੇਵਲ ਇੰਜਨ ਹੀ ਭੱਜ ਰਿਹਾ ਹੋਵੇ। ਇਹ DEMU ਟਰੇਨ ਦੱਖਣੀ ਕੇਰਲ ਸੂਬੇ ਵਿਚ ਚਲਦੀ ਹੈ।
Train in Kerala ਸਭ ਤੋਂ ਛੋਟੀ ਟਰੇਨ ਹਰ ਰੋਜ਼ ਸਵੇਰੇ ਅਤੇ ਸ਼ਾਮ ਕੋਚੀ ਹਾਰਬਰ ਟਰਮਿਨਸ ਅਤੇ ਏਰਾਨਕੁਲਮ ਜੌਨ ਵਿਚ ਦੌੜਦੀ ਹੈ। ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ ਦਾ ਪੈੜਾ ਵੀ ਬਹੁਤ ਛੋਟਾ ਹੈ। ਇਹ ਟਰੇਨ ਕੇਵਲ 9 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਟਰੇਨ ਦੀ ਰਫ਼ਤਾਰ ਵੀ ਬਹੁਤ ਘੱਟ ਹੈ। 9 ਕਿਲੋਮੀਟਰ ਦਾ ਸਫ਼ਰ 40 ਮਿੰਟ ‘ਚ ਪੂਰਾ ਕਰਦੀ ਹੈ। ਰਸਤੇ ‘ਚ ਇਕ ਸਟੇਸ਼ਨ ‘ਤੇ ਰੁਕਦੀ ਹੈ।