
ਕੋਰਟ ਦਾ ਕਹਿਣਾ ਸੀ ਕਿ ਸੰਜੈ ਸਰੀਰਕ ਤੇ ਮਾਨਸਿਕ ਤੌਰ ਬੀਮਾਰ ਹੈ।
ਮੁੰਬਈ : ਮੁੰਬਈ ਦੇ ਚੇਂਬੂਰ 'ਚ ਇੱਕ ਬਿੱਲੀ ਨੂੰ ਮਾਰਨਾ ਇੱਕ ਵਿਅਕਤੀ ਨੂੰ ਭਾਰੀ ਪੈ ਗਿਆ। ਅਦਾਲਤ ਨੇ ਉਸਨੂੰ ਦੋਸ਼ੀ ਮੰਨਦੇ ਹੋਏ 9,150 ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਰੂਪ ਤੋਂ ਤੰਦੁਰੁਸਤ ਨਾ ਹੋਣ ਦੇ ਚਲਦਿਆਂ ਸਜ਼ਾ ਨੂੰ ਲੈ ਕੇ ਆਪਣਾ ਰੁਖ਼ ਨਰਮ ਰੱਖਿਆ ਹੈ।Cat
ਮੇਟਰੋਪੋਲੀਟਨ ਮੈਜਿਸਟਰੇਟ ਆਰਐੱਸ ਪਜਾਨਕਰ ਨੇ ਪਿਛਲੇ ਮਹੀਨੇ ਆਪਣੇ ਆਦੇਸ਼ 'ਚ ਦੋਸ਼ੀ ਭਾਰਤੀ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤੇ ਜਾਨਵਰ ਦੇ ਨਾਲ ਬੇਰਹਿਮੀ ਨਾਲ ਮਾਰਨ ਸਬੰਧੀ ਜੁੜੀਆ ਧਾਰਾਵਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।
Cat
ਦੱਸ ਦੇਈਏ ਪਿਛਲੇ ਸਾਲ ਹੋਈ ਇਸ ਘਟਨਾ ਤੋਂ ਬਾਅਦ ਸੰਜੈ ਦੀ ਉਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਮਰੀ ਹੋਈ ਬਿੱਲੀ ਨੂੰ ਇੱਕ ਡੰਡੇ ਨਾਲ ਲਟਕਾ ਰੱਖਿਆ ਸੀ। ਹਾਲਾਂਕਿ ਸੰਜੈ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ। ਇਸ ਲਈ ਕਿਸੇ ਦੀ ਗਵਾਹੀ ਦੀ ਜ਼ਰੂਰਤ ਨਹੀਂ ਪਈ। ਸੰਜੈ ਗਢੇ ਦਾ ਕਹਿਣਾ ਸੀ ਕਿ ਉਸਨੇ ਗੁੱਸੇ ਵਿੱਚ ਅਜਿਹਾ ਕੀਤਾ ਕਿਉਂਕਿ ਬਿੱਲੀ ਨੇ ਉਸਦਾ ਘਰ ਗੰਦਾ ਕਰ ਦਿੱਤਾ ਸੀ।
ਕੋਰਟ ਦਾ ਕਹਿਣਾ ਸੀ ਕਿ ਸੰਜੈ ਸਰੀਰਕ ਤੇ ਮਾਨਸਿਕ ਤੌਰ ਬੀਮਾਰ ਹੈ। ਇਸ ਲਈ ਸਜ਼ਾ ਸੁਣਾਉਂਦੇ ਸਮੇਂ ਉਸ ਦੇ ਨਾਲ ਸਖਤਾਈ ਨਹੀਂ ਵਰਤੀ ਗਈ ਹੈ। ਪੁਲਿਸ ਨੇ ਉਸ 'ਤੇ ਜਿਹੜੀਆਂ ਧਾਰਾਵਾਂ ਲਗਾਈਆਂ ਸਨ ਉਨ੍ਹਾਂ ਦੇ ਤਹਿਤ ਉਸਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਸੀ। ਦੱਸ ਦੇਈਏ ਸੰਜੈ ਚੇਂਬੂਰ ਦੇ ਇੰਦਰਾਨਗਰ ਦਾ ਰਹਿਣ ਵਾਲਾ ਹੈ ਤੇ ਬੇਰੁਜ਼ਗਾਰ ਹੈ।
ਇਹ ਘਟਨਾ 14 ਮਈ ਸਾਲ 2018 ਨੂੰ ਦੁਪਹਿਰ 1:30 ਵਜੇ ਵਾਪਰੀ। ਉਸ ਨੂੰ ਆਪਣੇ ਘਰ ਦੇ ਬਾਹਰ ਇੱਕ ਲੱਕੜੀ ਦੇ ਡੰਡੇ 'ਤੇ ਬਿੱਲੀ ਦੀ ਲਾਸ਼ ਲਟਕਾਏ ਦੇਖਿਆ ਗਿਆ ਸੀ। ਪਸ਼ੂ ਅਧਿਕਾਰ ਕਰਮਚਾਰੀ ਨਿਰਾਲੀ ਕੋਰਾਡਿਆ ਨੇ ਇਸ ਦੇ ਖਿਲਾਫ ਐੱਫਆਈਆਰ ਦਰਜ ਕਰਾਈ ਸੀ। ਇਸ ਸਾਲ 30 ਸਤੰਬਰ ਨੂੰ ਸੰਜੈ ਨੇ ਵਕੀਲ ਦੇ ਜ਼ਰੀਏ ਅਦਾਲਤ 'ਚ ਅਪੀਲ ਕੀਤੀ ਸੀ ਕਿ ਉਹ ਆਪਣਾ ਦੋਸ਼ ਸਵੀਕਾਰ ਕਰਨਾ ਚਾਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।