ਮੁਸਲਿਮ ਬੁੱਧੀਜੀਵੀ ਬੋਲੇ, ਅਯੋਧਿਆ 'ਚ ਵਿਵਾਦਿਤ ਜਮੀਨ ਰਾਮ ਮੰਦਰ ਨੂੰ ਦੇ ਦਿੱਤੀ ਜਾਵੇ
Published : Oct 11, 2019, 1:44 pm IST
Updated : Oct 11, 2019, 1:44 pm IST
SHARE ARTICLE
Ayodhya
Ayodhya

ਸੰਸਥਾ ਇੰਡੀਅਨ ਮੁਸਲਿੰਸ ਫਾਰ ਪੀਸ ਦੇ ਬੈਨਰ ਹੇਠ ਦੇਸ਼ ਦੇ ਤਮਾਮ ਮੁਸਲਮਾਨ ਬੁੱਧੀਜੀਵੀਆਂ...

ਲਖਨਊ: ਸੰਸਥਾ ਇੰਡੀਅਨ ਮੁਸਲਿੰਸ ਫਾਰ ਪੀਸ ਦੇ ਬੈਨਰ ਹੇਠ ਦੇਸ਼ ਦੇ ਤਮਾਮ ਮੁਸਲਮਾਨ ਬੁੱਧੀਜੀਵੀਆਂ ਨੇ ਲਖਨਊ ‘ਚ ਇੱਕ ਸੰਮੇਲਨ ਆਯੋਜਿਤ ਕੀਤਾ। ਇਸ ਸੰਮੇਲਨ ਵਿੱਚ ਮੁਸਲਮਾਨ ਬੁੱਧੀਜੀਵੀਆਂ ਨੇ ਮੰਗ ਕੀਤੀ ਕਿ ਅਯੋਧਿਆ ‘ਚ ਵਿਵਾਦਿਤ ਜ਼ਮੀਨ ਭਗਵਾਨ ਰਾਮ ਦਾ ਮੰਦਰ ਬਣਾਉਣ ਲਈ ਦੇ ਦਿੱਤੀ ਜਾਵੇ। ਇਸ ਨਾਲ ਦੇਸ਼ ‘ਚ ਸਦਭਾਵਨਾ ਦਾ ਮਾਹੌਲ ਬਣੇਗਾ। ਦੂਜਿਆਂ ਦੇ ਜਜਬਾਤ ਦਾ ਧਿਆਨ ਰੱਖਣ ‘ਤੇ ਹੀ ਉਹ ਤੁਹਾਡੇ ਜਜਬਾਤ ਦਾ ਖ਼ਿਆਲ ਰੱਖਾਂਗੇ। ਧਿਆਨ ਯੋਗ ਹੈ ਕਿ ਸੁਪਰੀਮ ਕੋਰਟ ‘ਚ ਅਯੋਧਿਆ ਕੇਸ ਦੀ ਸੁਣਵਾਈ ਚੱਲ ਰਹੀ ਹੈ।

Ayodhya land dispute case in supreme courtAyodhya 

ਸੁਣਵਾਈ 17 ਅਕਤੂਬਰ ਤੱਕ ਹੋਵੇਗੀ ਅਤੇ ਨਵੰਬਰ ਵਿੱਚ ਇਸ ਮਾਮਲੇ ਦਾ ਫੈਸਲਾ ਆਵੇਗਾ। ਇਸ ਤੋਂ ਪਹਿਲਾਂ ਮੁਸਲਮਾਨ ਬੁੱਧੀਜੀਵੀਆਂ ਦੀ ਇਹ ਪਹਿਲ ਕਾਫ਼ੀ ਅਹਮਿਅਤ ਰੱਖਦੀ ਹੈ। ਇਸ ਸੰਮੇਲਨ ‘ਚ ਮਸ਼ਹੂਰ ਐਕਟਰ ਨਸੀਰੁੱਦੀਨ ਸ਼ਾਹ ਦੇ ਵੱਡੇ ਭਰਾ ਲੈਫਟੀਨੈਂਟ ਜਨਰਲ ਜਮੀਰੁੱਦੀਨ ਸ਼ਾਹ,  ਮਸ਼ਹੂਰ ਕਾਰਡਯੋਲਾਜਿਸਟ ਪਦਮ ਸ਼੍ਰੀ ਡਾ ਮੰਸੂਰ ਹਸਨ,  ਬ੍ਰਿਗੇਡੀਅਰ ਅਹਿਮਦ ਅਲੀ, ਸਾਬਕਾ ਆਈਏਐਸ ਅਨੀਸ ਅੰਸਾਰੀ, ਰਿਜਵੀ, ਸਾਬਕਾ ਆਈਪੀਐਸ ਸਾਬਕਾ ਜਸਟਿਸ ਬੀਡੀ ਨਕਵੀ, ਡਾ ਕੌਸਰ ਉਸਮਾਨ ਸਮੇਤ ਵੱਡੇ ਪੈਮਾਨੇ ‘ਤੇ ਮੁਸਲਮਾਨ ਬੁੱਧੀਜੀਵੀ ਸ਼ਾਮਲ ਹੋਏ।

Supreme court and Ayodhya Ayodhya

ਲੈਫਟੀਨੇਂਟ ਜਨਰਲ ਜਮੀਰੁੱਦੀਨ ਸ਼ਾਹ ਨੇ ਕਿਹਾ ਕਿ ਅਦਾਲਤ ਤੋਂ ਬਾਹਰ ਬੈਠਕ ਕਰ ਵਿਵਾਦਿਤ ਜ਼ਮੀਨ ਮੰਦਰ ਬਣਾਉਣ ਲਈ ਹਿੰਦੂਆਂ ਨੂੰ ਦੇ ਦੇਣਾ ਚਾਹੀਦਾ ਹੈ ਅਤੇ ਜੇਕਰ ਮੁਸਲਮਾਨਾਂ ਨੂੰ ਅਦਾਲਤ ਤੋਂ ਉਹ ਜ਼ਮੀਨ ਮਸਜਿਦ ਲਈ ਮਿਲ ਵੀ ਜਾਵੇ ਤਾਂ ਵੀ ਉਸਨੂੰ ਹਿੰਦੂਆਂ ਨੂੰ ਗਿਫਟ ਕਰ ਦੇਣੀ ਚਾਹੀਦੀ ਹੈ। ਬ੍ਰਿਗੇਡੀਅਰ ਅਹਿਮਦ ਅਲੀ ਨੇ ਕਿਹਾ ਕਿ ਮੁਲਕ ਵਿੱਚ ਚੰਗਾ ਮਾਹੌਲ ਬਣਾਉਣ ਲਈ ਮੁਸਲਮਾਨਾਂ ਨੂੰ ਇੰਨੀ ਕੁਰਬਾਨੀ ਜਰੂਰ ਦੇਣੀ ਚਾਹੀਦੀ ਹੈ ਕਿਉਂਕਿ ਆਮ ਹਿੰਦੂਆਂ ਦੀ ਸ਼ਰਧਾ ਹੈ ਕਿ ਉਸੇ ਜਗ੍ਹਾ ਉੱਤੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਜਦੋਂ ਤੁਸੀਂ ਦੂਜਿਆਂ ਦੇ ਜਜਬਾਤ ਦਾ ਖ਼ਿਆਲ ਰੱਖਾਂਗੇ ਉਦੋਂ ਉਹ ਤੁਹਾਡੇ ਜਜਬਾਤ ਦਾ ਖ਼ਿਆਲ ਰੱਖਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement