
ਭਗਤਾਂ ਨੂੰ ਦਿੰਦਾ ਐ ਅਨੌਖਾ ਅਸ਼ੀਰਵਾਦ !
ਉਡੀਸ਼ਾ: ਇਕ ਵੀਡੀਉ ਸਾਹਮਣੇ ਆਈ ਹੈ ਜੋ ਕਿ ਉਡੀਸ਼ਾ ਦੇ ਇੱਕ ਮੰਦਰ ਦੀ ਹੈ। ਇਸ ਵੀਡੀਉ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੂਜਾਰੀ ਵੱਲੋਂ ਕੁੱਝ ਭਗਤਾਂ ਨੂੰ ਅਨੌਖੇ ਹੀ ਢੰਗ ਨਾਲ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ। ਦਅਰਸਲ ਇਸ ਵੀਡੀਓ ‘ਚ ਕੁੱਝ ਭਗਤ ਲਾਈਨ ‘ਚ ਬੈਠੇ ਹੋਏ ਹਨ ਅਤੇ ਇੱਕ ਪੁਜਾਰੀ ਉਹਨਾਂ ਦੇ ਸਿਰ ‘ਤੇ ਪਹਿਲਾ ਥੋੜਾ ਸਮਾਂ ਹੱਥ ਰੱਖਦਾ ਹੈ ਅਤੇ ਬਾਅਦ ਵਿਚ ਉਹਨਾਂ ਦੇ ਸਿਰ ‘ਤੇ ਪੈਰ ਰੱਖ ਭਗਤਾਂ ਨੂੰ ਅਸ਼ੀਰਵਾਦ ਦੇ ਰਿਹਾ ਹੈ।
Mandir
ਇੰਨਾਂ ਹੀ ਨਹੀਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਲੋਕ ਵੀ ਆਰਾਮ ਨਾਲ ਪੁਜਾਰੀ ਅੱਗੇ ਬੈਠ ਕੇ ਆਪਣੇ ਸਿਰ ‘ਤੇ ਪੈਰ ਰਖਵਾ ਕੇ ਅਸੀਰਵਾਦ ਲੈਦੇ ਹੋਏ ਨਜ਼ਰ ਆ ਰਹੇ ਹਨ। ਕਾਬਲੇਗੋਰ ਹੈ ਕਿ ਇਹ ਵੀਡੀਓ ਸੋਸਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਉੱਥੇ ਹੀ ਮੰਦਰ ਦੇ ਪੁਜਾਰੀ ਅਤੇ ਸਰਧਾ ‘ਚ ਅੰਨੇ ਹੋਏ ਬਗਤਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਜਾ ਰਹੀ ਹੈ।
Mandir
ਦੱਸ ਦੇਈਏ ਕਿ ਉੱਥੇ ਹੀ ਇਸ ਮਾਮਲੇ ‘ਚ ਮੰਦਰ ਦੇ ਪੁਜਾਰੀ ਆਰ ਸਾਮੰਤਰੇ ਦਾ ਕਹਿਣਾ ਹੈ ਕਿ ਲੋਕਾਂ ਦਾ ਉਹਨਾਂ ‘ਤੇ ਭਰੋਸਾ ਹੀ ਬਹੁਤ ਹੈ। ਭਗਤ ਖ਼ੁਦ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਆਉਂਦੇ ਹਨ। ਇੰਨਾਂ ਹੀ ਨਹੀਂ ਪੁਜਾਰੀ ਨੇ ਇਹ ਵੀ ਕਹਾ ਕਿ ਜੋ ਲੋਕ ਇਸ ਦਾ ਗਲਤ ਪ੍ਰਚਾਰ ਕਰ ਰਹੇ ਹਨ, ਉਹ ਇਸ ਪੂਜਾ ਬਾਰੇ ਨਹੀਂ ਜਾਣਦੇ ਹਨ। ਕੁਝ ਲੋਕਾਂ ਨੂੰ ਇਹ ਬੁਰਾ ਲੱਗ ਸਕਦਾ ਹੈ ਪਰ ਇਹ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ।
ਦੱਸ ਦੇਈਏ ਕਿ ਜਿੱਥੇ ਧਰਮ ਲੋਕਾਂ ਨੂੰ ਗਿਆਨ ਦਿੰਦਾ ਸੀ ਉੱਥੇ ਹੀ ਹੁਣ 21ਵੀਂ ਸਦੀ 'ਚ ਵੀ ਅਨੇਕਾਂ ਲੋਕ ਸਿਰਫ਼ ਅੰਧ ਵਿਸ਼ਵਾਸ ਵਿਚ ਹੀ ਫਸ ਕੇ ਰਹਿ ਚੁੱਕੇ ਹਨ ਜਿੱਥੇ ਮੰਦਰ 'ਚ ਲੋਕ ਭਗਵਾਨ ਦੀ ਪੂਜਾ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਜਾਂਦੇ ਸੀ ਉੱਥੇ ਹੀ ਹੁਣ ਪੁਜਾਰੀ ਭਗਤਾਂ ਦੇ ਸਿਰ ਤੇ ਪੈਰ ਰੱਖ ਕੇ ਆਸ਼ੀਰਵਾਦ ਦਿੰਦੇ ਹਨ ਜਿਸ ਨਾਲ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।