
21ਵੀ ਸਦੀ 'ਚ ਵੀ ਦੇਸ਼ 'ਚ ਅਨੇਕਾਂ ਲੋਕ ਅੰਧ ਵਿਸ਼ਵਾਸ ਵਿੱਚ ਵਿਸ਼ਵਾਸ ਕਰਦੇ ਹਨ। ਕਈ ਧਾਰਨਾਵਾਂ ਅੱਜ ਵੀ
ਭੁਵਨੇਸ਼ਵਰ : 21ਵੀ ਸਦੀ 'ਚ ਵੀ ਦੇਸ਼ 'ਚ ਅਨੇਕਾਂ ਲੋਕ ਅੰਧ ਵਿਸ਼ਵਾਸ ਵਿੱਚ ਵਿਸ਼ਵਾਸ ਕਰਦੇ ਹਨ। ਕਈ ਧਾਰਨਾਵਾਂ ਅੱਜ ਵੀ ਸਾਡੇ ਸਭ ਵਿੱਚ ਮੌਜੂਦ ਹਨ। ਅਜਿਹੀ ਹੀ ਇੱਕ ਘਟਨਾ ਓਡੀਸ਼ਾ ਵਿੱਚ ਸਾਹਮਣੇ ਆਈ ਹੈ। ਮੰਦਰ 'ਚ ਲੋਕ ਭਗਵਾਨ ਦੀ ਪੂਜਾ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਜਾਂਦੇ ਹਨ। ਪੁਜਾਰੀ ਵੀ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ, ਪਰ ਕੀ ਤੁਸੀਂ ਕਦੇ ਦੇਖਿਆ ਅਜਿਹੇ ਪੁਜਾਰੀ ਨੂੰ ਦੇਖਿਆ ਹੈ ਭਗਤਾਂ ਜਾਂ ਸ਼ਰਧਾਲੂਆਂ ਦੇ ਸਿਰ ਤੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਹੋਵੇ।
priest blessing by foot
ਨਹੀਂ ਨਾ ਪਰ ਓਡੀਸ਼ਾ ਦੇ ਇਕ ਮੰਦਰ 'ਚ ਜੋ ਪੁਜਾਰੀ ਹੈ, ਉਹ ਮੰਦਰ 'ਚ ਆਉਣ ਵਾਲੇ ਭਗਤਾਂ ਨੂੰ ਉਨ੍ਹਾਂ ਦੇ ਸਿਰ 'ਤੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਪੁਜਾਰੀ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਕ ਨਿਊਜ਼ ਏਜੰਸੀ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਮੰਦਰ ਦਾ ਪੁਜਾਰੀ ਲੋਕਾਂ ਦੇ ਸਿਰ 'ਤੇ ਆਪਣੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਦਿੱਸ ਰਿਹਾ ਹੈ।
priest blessing by foot
ਇਹ ਵੀਡੀਓ ਦੇ ਖੋਰਧਾ ਦੇ ਬਾਨਪੁਰ ਇਲਾਕੇ ਦਾ ਮਾਮਲਾ ਹੈ। ਇਹ ਵੀਡੀਓ 8 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਦਾ ਦੱਸਿਆ ਜਾ ਰਿਹਾ ਹੈ। ਜਦੋਂ ਇਸ ਬਾਰੇ ਮੰਦਰ ਦੇ ਪੁਜਾਰੀ ਆਰ ਸਾਮੰਤਰੇ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਸਾਡੇ 'ਤੇ ਭਰੋਸਾ ਹੈ। ਜੋ ਲੋਕ ਇਸ ਦਾ ਗਲਤ ਪ੍ਰਚਾਰ ਕਰ ਰਹੇ ਹਨ, ਉਹ ਇਸ ਪੂਜਾ ਬਾਰੇ ਨਹੀਂ ਜਾਣਦੇ ਹਨ। ਕੁਝ ਲੋਕਾਂ ਨੂੰ ਇਹ ਬੁਰਾ ਲੱਗ ਸਕਦਾ ਹੈ ਪਰ ਇਹ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ।
#WATCH A temple priest gives blessings to people by putting his foot on their heads on #VijayaDashami (8th October), in Banpur area of Khordha, #Odisha pic.twitter.com/1LxpnnfPqP
— ANI (@ANI) October 10, 2019
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।