ਬੰਗਾਲ ਵਿਚ ਸਿੱਖ ਨੌਜਵਾਨ ਨਾਲ ਬਦਸਲੂਕੀ ਦੇ ਮਾਮਲੇ 'ਤੇ ਮਮਤਾ ਸਰਕਾਰ ਦੀ ਸਫ਼ਾਈ
Published : Oct 11, 2020, 5:18 pm IST
Updated : Oct 11, 2020, 5:18 pm IST
SHARE ARTICLE
West bengal government reaction on sikh turban disrespect issue
West bengal government reaction on sikh turban disrespect issue

 ਭਾਜਪਾ 'ਤੇ ਮਾਮਲੇ ਨੂੰ ਫਿਰਕੂ ਰੰਗ ਦੇਣ ਦਾ ਲਾਇਆ ਦੋਸ਼ 

ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਸਿੱਖ ਨੌਜਵਾਨ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਦੌਰਾਨ ਇਕ ਸਿੱਖ ਵਿਅਕਤੀ ਨਾਲ ਬਦਸਲੂਕੀ ਅਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੱਛਮੀ ਬੰਗਾਲ ਦੀ ਪੁਲਿਸ ਦੀ ਕਾਫ਼ੀ ਅਲੋਚਨਾ ਹੋ ਰਹੀ ਹੈ। ਹੁਣ ਪੱਛਮ ਬੰਗਾਲ ਦੇ ਗ੍ਰਹਿ ਵਿਭਾਗ ਨੇ ਇਸ ਮਾਮਲੇ ਵਿਚ ਅਪਣਾ ਪੱਖ ਰੱਖਿਆ ਹੈ ਅਤੇ ਭਾਜਪਾ 'ਤੇ ਇਸ ਮਾਮਲੇ ਨੂੰ ਫਿਰਕੂ ਰੰਗ ਦੇਣ ਦਾ ਦੋਸ਼ ਲਾਇਆ ਹੈ।

Mamta BanerjeeMamta Banerjee

ਪੱਛਮੀ ਬੰਗਾਲ ਦੇ ਗ੍ਰਹਿ ਵਿਭਾਗ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ, ਪੱਛਮੀ ਬੰਗਾਲ ਵਿਚ ਸਾਡੇ ਸਿੱਖ ਭਰਾ-ਭੈਣ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਨਾਲ ਰਹਿੰਦੇ ਹਨ। ਅਸੀਂ ਸਾਰੇ ਉਹਨਾਂ ਦੇ ਵਿਸ਼ਵਾਸ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਹਾਲ ਹੀ ਦੀ ਘਟਨਾ ਵਿਚ ਇਕ ਵਿਅਕਤੀ ਨੂੰ ਫੜਿਆ ਗਿਆ। ਜਿਸ ਨੇ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਵਿਚਕਾਰ ਹਥਿਆਰ ਰੱਖੇ ਹੋਏ ਸੀ, ਜਿਸ ਦੀ ਆਗਿਆ ਨਹੀਂ ਸੀ। ਪੱਖਪਾਤੀ ਹਿਤਾਂ ਦੀ ਪੂਰਤੀ ਲਈ ਇਸ ਮਾਮਲੇ ਨੂੰ ਫਿਰਕਾਪ੍ਰਸਤ ਰੂਪ ਦਿੱਤਾ ਜਾ ਰਿਹਾ ਹੈ।'

ਭਾਜਪਾ ਦਾ ਨਾਂਅ ਲਏ ਬਿਨਾਂ ਸਰਕਾਰ ਨੇ ਕਿਹਾ, 'ਇਕ ਸਿਆਸੀ ਪਾਰਟੀ ਇਸ ਮਾਮਲੇ ਨੂੰ ਫਿਰਕੂ ਰੂਪ ਦੇ ਰਹੀ ਹੈ ਤਾਂ ਜੋ ਅਪਣੇ ਹਿੱਤਾਂ ਦੀ ਪੂਰਤੀ ਕਰ ਸਕੇ। ਪੁਲਿਸਿੰਗ ਕਾਨੂੰਨ ਦੇ ਘੇਰੇ ਵਿਚ ਕੀਤੀ ਗਈ ਸੀ। ਪੱਛਮੀ ਬੰਗਾਲ ਸਰਕਾਰ ਸਿੱਖ ਪੰਥ ਦੇ ਸਰਵ ਉੱਚ ਸਨਮਾਨ ਅਤੇ ਤਰੀਕਿਆਂ ਨੂੰ ਲੈ ਕੇ ਵਚਨਬੱਧ ਹੈ।'

Uproar after Sikh man pushed, turban pulled at BJP Bengal rallyWest bengal government reaction on sikh turban disrespect issue 

ਨਿਊਜ਼ ਏਜੰਸੀ ਮੁਤਾਬਕ ਭਾਜਪਾ ਵਰਕਰਾਂ 'ਤੇ ਲਾਠੀਚਾਰਜ ਨੂੰ ਲੈ ਕੇ ਕੇਂਦਰੀ ਮੰਤਰੀ ਬਾਬੂਲ ਸੁਪ੍ਰੀਓ ਨੇ ਮਮਤਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ, 'ਮਮਤਾ ਬੈਨਰਜੀ ਸਰਕਾਰ ਸੂਬੇ ਵਿਚ ਧਾਰਾ 356 (ਰਾਸ਼ਟਰਪਤੀ ਸ਼ਾਸਨ) ਲਾਗੂ ਕਰਨ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ। ਮਮਤਾ ਬੈਨਰਜੀ ਨੇ ਬੰਗਾਲ ਨੂੰ ਅੱਤਵਾਦੀਆਂ ਦਾ ਗੜ੍ਹ ਬਣਾਇਆ ਹੈ। ਮਮਤਾ ਬੈਨਰਜੀ ਦੀ ਐਕਸਪਾਇਰੀ ਡੇਟ ਆ ਗਈ ਹੈ। 2021 ਦੀਆਂ ਚੋਣਾਂ ਵਿਚ ਉਹਨਾਂ ਨੂੰ ਜਵਾਬ ਮਿਲੇਗਾ।  ਮੈਂ ਅੱਜ ਤੱਕ ਇੰਨਾ ਕਠੋਰ ਮੁੱਖ ਮੰਤਰੀ ਨਹੀਂ ਵੇਖਿਆ।'

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement