![ਦੋ ਡੱਬਿਆਂ ਨੂੰ ਅੱਗ ਲੱਗੀ ਦੋ ਡੱਬਿਆਂ ਨੂੰ ਅੱਗ ਲੱਗੀ](/cover/prev/05pjnot1aal29isijarhlj6eu6-20241011215620.Medi.jpeg)
ਛੇ ਡੱਬੇ ਪਟੜੀ ਤੋਂ ਉਤਰ ਗਏ
Tiruvallur Train Accident : ਕਵਰਾਪੇਟਈ : ਤਾਮਿਲਨਾਡੂ ਸੂਬੇ ਦੇ ਤਿਰੂਵਲੂਰ ਨੇੜੇ ਅੱਜ ਦੋ ਰੇਲ ਗੱਡੀਆਂ ’ਚ ਆਪਸ ’ਚ ਭਿਆਨਕ ਟੱਕਰ ਹੋ ਗਈ। ਕਵਰਾਪੇਟਈ ਰੇਲਵੇ ਸਟੇਸ਼ਨ ਨੇੜੇ ਮੈਸੂਰੂ ਤੋਂ ਦਰਭੰਗਾ ਜਾ ਰਹੀ ਬਾਗਮਤੀ ਐਕਸਪ੍ਰੈਸ ਨੇ ਇਕ ਖੜੀ ਮਾਲ ਗੱਡੀ ਨੂੰ ਟੱਕਰ ਮਾਰ ਦਿਤੀ। ਟੱਕਰ ਕਾਰਨ ਯਾਤਰੀ ਰੇਲ ਗੱਡੀ ਦੇ ਦੋ ਏ.ਸੀ. ਡੱਬਿਆਂ ’ਚ ਅੱਗ ਲੱਗ ਗਈ ਅਤੇ ਛੇ ਡੱਬੇ ਪਟੜੀ ਤੋਂ ਉਤਰ ਗਏ। ਟੱਕਰ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਹਾਦਸੇ ਦਾ ਕਾਰਨ ਰੇਲ ਗੱਡੀ ਨੂੰ ਟਰੈਕ 'ਤੇ ਗੜਬੜੀ ਦਾ ਅਨੁਭਵ ਸੀ। ਐਕਸਪ੍ਰੈਸ ਰੇਲ ਗੱਡੀ ਲੂਪ ਲਾਈਨ ਵਿੱਚ ਦਾਖਲ ਹੋਈ ਅਤੇ ਖੜੀ ਰੇਲ ਗੱਡੀ ਨਾਲ ਟਕਰਾ ਗਈ। ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਬਚਾਅ ਟੀਮਾਂ ਅਤੇ ਐਂਬੂਲੈਂਸ ਮੌਕੇ ’ਤੇ ਪੁੱਜ ਰਹੀਆਂ ਹਨ। ਫ਼ਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਰਹੀ ਹੈ।