
ਅੰਗਾਰਿਆਂ ਵਿਚ ਰਹਿ ਰਹੇ ਹਨ ਇਸ ਸ਼ਹਿਰ ਦੇ ਲੋਕ
ਝਾਰਖੰਡ: ਭਾਰਤ ਵਿਚ ਇਕ ਅਜਿਹਾ ਵੀ ਸ਼ਹਿਰ ਹੈ ਜੋ ਅਪਣੇ ਕੁਦਰਤੀ ਦੇਣ ਲਈ ਜਾਣਿਆ ਜਾਂਦਾ ਹੈ ਪਰ ਇਕ ਸੱਚਾਈ ਇਹ ਵੀ ਹੈ ਕਿ ਇਸ ਸ਼ਹਿਰ ਦੇ ਹੇਠਾਂ ਪਿਛਲੇ 100 ਸਾਲਾਂ ਤੋਂ ਅੱਗ ਬਲ ਰਹੀ ਹੈ। ਦਰਅਸਲ, ਝਾਰਖੰਡ ਦਾ ਝਰਿਆ ਸ਼ਹਿਰ ਕੁਦਰਤੀ ਕੋਇਲਿਆਂ ਲਈ ਜਾਣਿਆ ਜਾਂਦਾ ਹੈ ਪਰ ਇੱਥੇ ਪਿਛਲੇ ਸੌ ਸਾਲਾਂ ਤੋਂ ਲੱਗੀ ਜ਼ਮੀਨ ਹੇਠਲੀ ਅੱਗ ਹੁਣ ਝਰਿਆ ਸ਼ਹਿਰ ਦੇ ਨੇੜੇ ਪਹੁੰਚ ਗਈ ਹੈ। ਅਜਿਹਾ ਨਹੀਂ ਹੈ ਕਿ ਸਰਕਾਰਾਂ ਦੁਆਰਾ ਇਸ ਅੱਗ ਨੂੰ ਬੁਝਾਉਣ ਦੇ ਯਤਨ ਨਹੀਂ ਹੋਏ ਪਰ ਅੱਗ ਬੁਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਾਬਿਤ ਹੋ ਚੁੱਕੀਆਂ ਹਨ।
Jharkhandਇਸ ਤੇ ਹੁਣ ਤਕ 2311 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਇੰਨਾ ਹੀ ਨਹੀਂ ਭੂਮੀਗਤ ਅੱਗ ਕਾਰਨ ਕੋਇਲਿਆਰਿਆਂ ਕੋਲ ਵਸਦੀਆਂ ਇਕ ਦਰਜਨ ਬਸਤੀਆਂ ਖ਼ਤਮ ਹੋ ਚੁੱਕੀਆਂ ਹਨ। ਝਰਿਆ ਸ਼ਹਿਰ ਦੇ ਆਸ-ਪਾਸ ਉਠ ਰਹੀਆਂ ਅੱਗ ਦੀਆਂ ਲਪਟਾਂ ਅਤੇ ਗੈਸ-ਧੂੰਆਂ ਇੱਥੇ ਦੇ ਹਾਲਾਤ ਬਿਆਨ ਕਰ ਰਿਹਾ ਹੈ। ਸਥਿਤੀ ਇਹ ਹੋ ਚੁੱਕੀ ਹੈ ਕਿ ਲਿਲੋਰੀਪਾਥਰਾ ਪਿੰਡ ਵਿਚ ਕੋਇਲੇ ਦੀਆਂ ਖਾਣਾਂ ਉਪਰ ਜ਼ਮੀਨ ਤੇ ਅੱਗ ਦੀਆਂ ਲਪਟਾਂ ਉਠਦੀਆਂ ਰਹਿੰਦੀਆਂ ਹਨ।
Jharkhandਦਰਅਸਲ, ਇੱਥੇ ਅੱਗ ਦੀ ਸ਼ੁਰੂਆਤ 1916 ਵਿਚ ਹੋਈ ਸੀ, ਜਦੋਂ ਝਰਿਆ ਵਿਚ ਅੰਡਰਗ੍ਰਾਉਂਡ ਮਾਈਨਿੰਗ ਹੁੰਦੀ ਸੀ। 1890 ਵਿਚ ਅੰਗਰੇਜ਼ਾਂ ਨੇ ਇਸ ਸ਼ਹਿਰ ਵਿਚ ਕੋਇਲੇ ਦੀ ਖੋਜ ਕੀਤੀ ਸੀ, ਉਦੋਂ ਤੋਂ ਝਰਿਆ ਵਿਚ ਕੋਇਲੇ ਦੀਆਂ ਖਾਣਾਂ ਬਣਾ ਦਿੱਤੀਆਂ ਗਈਆਂ। ਇੱਥੇ ਰਹਿ ਰਹੇ ਲੋਕ ਅੰਗਾਰਿਆਂ ਵਿਚ ਰਹਿੰਦੇ ਹਨ। ਉਹਨਾਂ ਨੂੰ ਅਪਣੇ ਭਵਿੱਖ ਦਾ ਪਤਾ ਨਹੀੰ ਹੈ। ਇਸ ਅੱਗ ਦਾ ਸਭ ਤੋਂ ਭਿਆਨਕ ਦ੍ਰਿਸ਼ ਉਦੋਂ ਸਾਹਮਣੇ ਆਇਆ ਹੈ ਜਦੋਂ ਸੜਦੇ ਹੋਏ ਕੋਇਲਾਂ ਨੂੰ ਚੁੱਕ ਕੇ ਟਰੱਕਾਂ ਤੇ ਰੱਖਿਆ ਜਾਂਦਾ ਹੈ।
Jharkhandਪਿਛਲੇ 100 ਸਾਲਾਂ ਵਿਚ ਇੱਥਿ ਦਾ ਤਿੰਨ ਕਰੋੜ 17 ਲੱਖ ਟਨ ਕੋਇਲਾ ਸੜ ਕੇ ਸਵਾਹ ਹੋ ਚੁੱਕਿਆ ਹੈ। ਇਸ ਦੇ ਬਾਵਜੂਦ ਇਕ ਅਰਬ 86 ਕਰੋੜ ਟਨ ਕੋਇਲਾ ਇੱਥੇ ਦੀਆਂ ਖਾਣਾਂ ਵਿਚ ਬਚਿਆ ਹੋਇਆ ਹੈ। ਹੁਣ ਤਕ 100 ਅਰਬ ਤੋਂ ਵਧ ਦਾ ਕੋਇਲਾ ਸੜ ਗਿਆ ਹੈ। ਝਰਿਆ ਵਿਚ ਲੱਗੀ ਅੱਗ ਨੂੰ ਬੁਝਾਉਣ ਤੋਂ ਪਹਿਲਾਂ ਗੰਭੀਰ ਯਤਨ ਇਕ ਜਰਮਨ ਕੰਪਨੀ ਦੀ ਸਹਾਇਤਾ ਨਾਲ 2008 ਵਿਚ ਕੀਤਾ ਗਿਆ।
ਕੰਪਨੀ ਨੇ ਸੜਦੇ ਹੋਏ ਕੋਇਲਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਕਾਮਯਾਬੀ ਨਾ ਮਿਲੀ। ਇਸ ਤੋਂ ਬਾਅਦ ਗਰਮ ਕੋਇਲਿਆਂ ਨੂੰ ਠੰਡਾ ਕਰਨ ਲਈ ਜ਼ਮੀਨ ਉਪਰ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਯਤਨ ਵੀ ਅਸਫ਼ਲ ਰਿਹਾ। ਇਸ ਅੱਗ ਦੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅੱਗ ਨਹੀਂ ਬੁੱਝ ਸਕਦੀ ਸਿਰਫ ਨਿਯੰਤਰਿਤ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।