
ਭਾਰਤ ਨੇ ਸੋਮਵਾਰ ਨੂੰ ਉਡੀਸ਼ਾ ਤਟ ਦੇ ਨੇੜੇ ਡਾ. ਅਬਦੁਲ ਕਲਾਮ ਦੀਪ ਤੋਂ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਬੈਲਿਸਟਿਕ ਮਿਜ਼ਾਈਲ ਅਗਨੀ...
ਬਾਲਾਸੋਰ (ਉਡੀਸ਼ਾ), 11 ਦਸੰਬਰ : ਭਾਰਤ ਨੇ ਸੋਮਵਾਰ ਨੂੰ ਉਡੀਸ਼ਾ ਤਟ ਦੇ ਨੇੜੇ ਡਾ. ਅਬਦੁਲ ਕਲਾਮ ਦੀਪ ਤੋਂ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਬੈਲਿਸਟਿਕ ਮਿਜ਼ਾਈਲ ਅਗਨੀ 5 ਦੀ ਸਫ਼ਲ ਜਾਂਚ ਕੀਤਾ। ਇਹ ਮਿਜ਼ਾਈਲ 5,000 ਕਿਲੋਮੀਟਰ ਦੀ ਦੂਰੀ ਤਕ ਨਿਸ਼ਾਨਾ ਸਾਧਨ ਦੇ ਸਮਰੱਥ ਹੈ। ਰੱਖਿਆ ਸੂਤਰਾਂ ਨੇ ਦਸਿਆ ਕਿ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਦੇਸ਼ ਦੀ ਵਿਕਸਤ ਇਸ ਮਿਜ਼ਾਈਲ ਦਾ ਇਹ ਸਤਵਾਂ ਨਰੀਖਣ ਹੈ। ਅਗਨੀ 5 ਤਿੰਨ ਪੜਾਵਾਂ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ 17 ਮੀਨਰ ਲੰਮੀ, 2 ਮੀਟਰ ਚੌੜੀ ਹੈ ਅਤੇ 1.5 ਟਨ ਤਕ ਦੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। (ਪੀਟੀਆਈ)