ਰਾਜਸਥਾਨ ਵਿਧਾਨ ਸਭਾ ਚੋਣ ਨਤੀਜਾ 2018 :  ਜਸ਼ਨ ਮਨਾਉਣ ਦੀ ਤਿਆਰੀ 'ਚ ਕਾਂਗਰਸ 
Published : Dec 11, 2018, 1:34 pm IST
Updated : Dec 11, 2018, 1:34 pm IST
SHARE ARTICLE
BJP Congress
BJP Congress

ਰਾਜਸਥਾਨ ਵਿਚ 7 ਦਸੰਬਰ ਨੂੰ ਚੋਣਾਂ ਹੋਈਆਂ ਸਨ। ਇੱਥੇ ਜਨਤਾ ਜਨਾਰਦਨ ਨੇ ਕਿਸਦੀ ਕਿਸਮਤ ਖੋਲ੍ਹਣ 'ਤੇ ਅਪਣੀ ਮੁਹਰ ਲਗਾਈ ਹੈ ਉਸ ਦੀ ਗਿਣਤੀ ਚੱਲ ਰਹੀ ਹੈ। ਇੱਥੇ ...

ਜੈਪੁਰ (ਪੀਟੀਆਈ) :- ਰਾਜਸਥਾਨ ਵਿਚ 7 ਦਸੰਬਰ ਨੂੰ ਚੋਣਾਂ ਹੋਈਆਂ ਸਨ। ਇੱਥੇ ਜਨਤਾ ਜਨਾਰਦਨ ਨੇ ਕਿਸਦੀ ਕਿਸਮਤ ਖੋਲ੍ਹਣ 'ਤੇ ਅਪਣੀ ਮੁਹਰ ਲਗਾਈ ਹੈ ਉਸ ਦੀ ਗਿਣਤੀ ਚੱਲ ਰਹੀ ਹੈ। ਇੱਥੇ ਪਿਛਲੇ 20 ਸਾਲਾਂ ਤੋਂ ਸਰਕਾਰ ਬਦਲਣ ਦੀ ਪਰੰਪਰਾ ਰਹੀ ਹੈ। ਇੱਥੇ ਦੀ ਜਨਤਾ ਪੰਜ ਸਾਲ ਬਾਅਦ ਸਰਕਾਰ ਬਦਲ ਦਿੰਦੀ ਹੈ। ਭਾਜਪਾ ਦਾ ਮੰਨਣਾ ਹੈ ਕਿ ਇਸ ਵਾਰ ਇਹ ਪਰੰਪਰਾ ਟੁੱਟੇਗੀ ਅਤੇ ਵਿਕਾਸ ਦੇ ਦਮ 'ਤੇ ਪਾਰਟੀ ਇਕ ਵਾਰ ਫਿਰ ਤੋਂ ਰਾਜ ਵਿਚ ਅਪਣੀ ਸਰਕਾਰ ਬਣਾਉਣ ਵਿਚ ਸਫਲ ਰਹੇਗੀ। ਹਾਲਾਂਕਿ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਦਾ ਪੱਖ ਭਾਰੀ ਵਿੱਖ ਰਿਹਾ ਹੈ।

CongressCongress

ਹੁਣ ਤੱਕ ਆਏ ਰੁਝੇਨਾਂ ਵਿਚ ਕਾਂਗਰਸ ਨੂੰ ਜਿੱਤ ਦੇ ਵੱਲ ਵੱਧਦੇ ਹੋਏ ਦਖਾਇਆ ਗਿਆ ਹੈ। ਇਸ ਨਾਲ ਕਾਂਗਰਸ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਉਹ ਜਸ਼ਨ ਮਨਾਉਣ ਲਈ ਉਦੈਪੁਰ ਸਥਿਤ ਦਫ਼ਤਰ ਵਿਚ ਪਟਾਖੇ ਲੈ ਕੇ ਪਹੁੰਚ ਚੁੱਕੇ ਹਨ। ਸਚਿਨ ਪਾਇਲਟ ਦੇ ਘਰ ਦੇ ਬਾਹਰ ਕਰਮਚਾਰੀ ਜਸ਼ਨ ਮਨਾਉਂਦੇ ਹੋਏ ਵਿਖਾਈ ਦੇ ਰਹੇ ਹਨ। ਤਸਵੀਰ ਸਾਫ਼ ਹੁੰਦੇ ਹੀ ਉਹ ਜਸ਼ਨ ਸ਼ੁਰੂ ਕਰ ਦੇਣਗੇ।

CongressCongress

ਭਾਜਪਾ ਦੀ ਗੱਲ ਕਰੀਏ ਤਾਂ ਰਾਜਸਥਾਨ ਸਥਿਤ ਦਫਤਰ ਵਿਚ ਸੱਨਾਟਾ ਪਸਰਿਆ ਹੋਇਆ ਹੈ। ਇੱਥੇ ਪਾਰਟੀ ਦਫ਼ਤਰ ਵਿਚ ਰੱਖੀਆਂ ਕੁਰਸੀਆਂ ਖਾਲੀ ਪਈਆਂ ਹਨ। ਉਥੇ ਹੀ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ ਵਿਚ ਕੁੱਝ ਦੇਰ ਪਹਿਲਾਂ ਪਟਾਖੇ ਛੱਡੇ ਗਏ ਸਨ। ਅਜਿਹਾ ਲੱਗ ਰਿਹਾ ਹੈ ਕਿ ਅਪਣੀ ਜਿੱਤ ਨੂੰ ਲੈ ਕੇ ਕਾਂਗਰਸ ਲਗਭੱਗ ਯਕੀਨੀ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਕਾਂਗਰਸ ਕਰਮਚਾਰੀਆਂ ਨੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਪੰਜਾਂ ਰਾਜਾਂ ਵਿਚ ਜਿੱਤ ਹਾਸਲ ਕਰਨ ਲਈ ਹਵਨ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement