ਰਾਹੁਲ ਗਾਂਧੀ ਦਾ ਸਰਕਾਰ ’ਤੇ ਵੱਡਾ ਹਮਲਾ, ਦੇਖੋ ਪੂਰੀ ਖ਼ਬਰ!
Published : Dec 11, 2019, 12:24 pm IST
Updated : Dec 11, 2019, 12:24 pm IST
SHARE ARTICLE
Rahul gandhi slams citizenship bill ahead of rajya sabha debate
Rahul gandhi slams citizenship bill ahead of rajya sabha debate

ਉਹਨਾਂ ਨੇ ਨਾਗਰਿਕਤਾ ਸੋਧ ਵਿਰੁਧ ਪ੍ਰਦਰਸ਼ਨਾਂ ਤੇ ਕਿਹਾ ਕਿ...

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਰਿਕਤਾ ਸੋਧ ਬਿੱਲ 2019 ਦੇ ਰਾਜਸਭਾ ਵਿਚ ਪੇਸ਼ ਹੋਣ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਤੇ ਉੱਤਰ ਪੂਰਬ ਦੇ ਜਨਜੀਵਨ ਤੇ ਅਪਰਾਧਿਕ ਹਮਲਾ ਕਰਨ ਦਾ ਆਰੋਪ ਲਗਾਇਆ ਹੈ। ਰਾਹੁਲ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਨਾਗਰਿਕਤਾ ਸੋਧ ਬਿੱਲ ਉੱਤਰ ਪੂਰਬ ਉਹਨਾਂ ਦੇ ਜੀਵਨ ਦੇ ਤੌਰ-ਤਰੀਕਿਆਂ ਅਤੇ ਭਾਰਤ ਦੇ ਵਿਚਾਰ 'ਤੇ ਅਪਰਾਧਿਕ ਹਮਲਾ ਹੈ।

Rahul GandhiRahul Gandhiਉਹਨਾਂ ਕਿਹਾ ਕਿ ਇਹ ਬਿੱਲ ਮੋਦੀ ਸਰਕਾਰ ਦੀ ਉੱਤਰ ਪੂਰਬ ਦੇ ਜਾਤੀ ਸਫਾਏ ਦੀ ਕੋਸ਼ਿਸ਼ ਹੈ। ਉਹਨਾਂ ਨੇ ਨਾਗਰਿਕਤਾ ਸੋਧ ਵਿਰੁਧ ਪ੍ਰਦਰਸ਼ਨਾਂ ਤੇ ਕਿਹਾ ਕਿ ਉਹ ਉੱਤਰ ਪੂਰਬ ਦੇ ਲੋਕਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਦੀ ਸੇਵਾ ਵਿਚ ਹਾਜ਼ਰ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਦਿਆਰਥੀ ਯੂਨੀਅਨਾਂ ਅਤੇ ਖੱਬੇ-ਜਮਹੂਰੀ ਸੰਗਠਨਾਂ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਪਾਸ ਕੀਤੇ ਗਏ ਵਿਵਾਦਤ ਸਿਟੀਜ਼ਨਸ਼ਿਪ (ਸੋਧ) ਬਿੱਲ ਦੇ ਵਿਰੁੱਧ ਉੱਤਰ-ਪੂਰਬ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

Amit Shah Amit Shahਇਸ ਦੌਰਾਨ ਸੜਕ ਬਲਾਕ ਹੋਣ ਕਾਰਨ ਹਸਪਤਾਲ ਲੈ ਜਾਂਦੇ ਸਮੇਂ ਦੋ ਮਹੀਨਿਆਂ ਦੇ ਇਕ ਬਿਮਾਰ ਬੱਚੇ ਦੀ ਮੌਤ ਹੋ ਗਈ। ਰਾਜ ਸਭਾ ਵਿਚ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਅਸਮ ਵਿਚ ਇਸ ਬਿੱਲ ਵਿਰੁੱਧ ਦੋ ਵਿਦਿਆਰਥੀ ਸੰਗਠਨਾਂ ਦੇ ਰਾਜ ਭਰ ਵਿਚ ਬੰਦ ਦੇ ਸੱਦੇ ਤੋਂ ਬਾਅਦ ਬ੍ਰਹਮਪੁੱਤਰ ਘਾਟੀ ਵਿਚ ਜੀਵਨ ਠੱਪ ਰਿਹਾ। ਆਲ ਅਸਮ ਸਟੂਡੈਂਟਸ ਯੂਨੀਅਨ, ਨਾਰਥ ਈਸਟ ਸਟੂਡੈਂਟਸ ਆਰਗਨਾਈਜੇਸ਼ਨ, ਵਾਮਪੰਥੀ ਸੰਗਠਨਾਂ-ਐਸਐਫਆਈ, ਡੀਵਾਈਐਫਆਈ, ਐਡਵਾ, ਏਆਈਐਸਐਫ ਅਤੇ ਆਈਸਾ ਨੇ ਵੱਖ ਤੋਂ ਇਕ ਬੰਦ ਦੀ ਮੰਗ ਕੀਤੀ।

PM Narendra ModiPM Narendra Modiਗੁਵਾਹਾਟੀ ਦੇ ਵੱਖ-ਵੱਖ ਖੇਤਰਾਂ ਵਿਚ ਵੱਡੇ ਪੈਮਾਨੇ ਤੇ ਜਲੂਸ ਕੱਢੇ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਇਸ ਬਿੱਲ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੇ ਪੁਤਲੇ ਵੀ ਸਾੜੇ ਗਏ। ਪੁਲਿਸ ਸੂਤਰਾਂ ਨੇ ਦਸਿਆ ਕਿ ਸਕੱਤਰੇਤ ਅਤੇ ਵਿਧਾਨ ਸਭਾ ਦੀਆਂ ਇਮਾਰਤਾਂ ਤੋਂ ਬਾਹਰ ਗੁਵਾਹਾਟੀ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚ ਝੜਪ ਵੀ ਹੋਈ ਕਿਉਂ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ।

Narendra Modi PM Narendra Modiਡਿਬਰੂਗੜ ਜ਼ਿਲ੍ਹੇ ਵਿਚ ਬੰਦ ਸਮਰਥਕਾਂ ਦੀ ਝੜਪ ਸੀਆਈਐਸਐਫ ਕਰਮੀਆਂ ਨਾਲ ਹੋਈ। ਇਸ ਵਿਚ ਤਿੰਨ ਜ਼ਖ਼ਮੀ ਹੋ ਗਏ ਕਿਉਂ ਕਿ ਇਹ ਆਇਲ ਇੰਡੀਆ ਲਿਮਿਟੇਡ ਦੇ ਕਰਮਚਾਰੀਆਂ ਨੂੰ ਕਾਰਜਕਾਲ ਵਿਚ ਜਾਣ ਤੋਂ ਰੋਕ ਰਹੇ ਸਨ। ਸੋਨੇਵਾਲ ਅਤੇ ਰਾਜ ਦੇ ਹੋਰ ਮੰਤਰੀਆਂ ਦੇ ਕਾਫਿਲੇ ਦਾ ਮਾਰਗ ਮੋੜ ਦਿੱਤਾ ਗਿਆ ਕਿਉਂ ਕਿ ਪ੍ਰਦਰਸ਼ਨਕਾਰੀਆਂ ਨੇ ਮੁੱਖ ਮਾਰਗਾਂ ਨੂੰ ਬਲਾਕ ਕਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement