ਪ੍ਰਧਾਨ ਮੰਤਰੀ ਸਾਡਾ ਇਤਿਹਾਸ ਭੁੱਲ ਗਿਆ ਤੇ ਅਸੀਂ ਇਤਿਹਾਸ ਯਾਦ ਕਰਵਾ ਕੇ ਜਾਵਾਂਗੇ - ਕਿਸਾਨ 
Published : Dec 11, 2020, 6:02 pm IST
Updated : Dec 11, 2020, 9:09 pm IST
SHARE ARTICLE
Farmer
Farmer

ਜੇ ਦੇਸ਼ ਦੀ ਕਿਸਾਨੀ ਹੀ ਨਾ ਰਹੀ ਦੇਸ਼ ਦੇ ਕਿਸਾਨ ਹੀ ਨਾ ਰਹੇ ਤਾਂ ਭੰਗੜੇ ਕਿਵੇਂ ਪਾਵਾਂਗੇ - ਨੌਜਵਾਨ

ਨਵੀਂ ਦਿੱਲੀ ( ਲੰਕੇਸ਼ ਤ੍ਰਿਖਾ ) - ਕਿਸਾਨ ਆਪਣਾ ਸੰਘਰਸ਼ ਜੋਰਾਂ ਸ਼ੋਰਾਂ 'ਤੇ ਕਰ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਮੋਦੀ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਅਸੀਂ ਵਾਪਸ ਨਹੀਂ ਜਾਵਾਂਗੇ। ਇਸ ਦੌਰਾਨ ਭੰਗੜਾ ਪਾ ਕੇ ਧਰਤੀ ਹਿਲਾਉਣ ਵਾਲੇ ਨੌਜਵਾਨਾਂ ਨੇ ਸਪੋਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਹਨਾਂ ਨੌਜਵਾਨਾਂ ਕਰ ਕੇ ਹੀ ਕਿਸਾਨੀ ਸੰਘਰਸ਼ ਵਿਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਡੇ ਪੰਜਾਬ ਦੇ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ ਤੇ ਇਹ ਨੌਜਵਾਨ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਨਹੀਂ ਥੱਕ ਰਹੇ।

Farmers ProtestFarmers Protest

ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਦੇਸ਼ ਦੀ ਕਿਸਾਨੀ ਹੀ ਨਾ ਰਹੀ ਦੇਸ਼ ਦੇ ਕਿਸਾਨ ਹੀ ਨਾ ਰਹੇ ਤਾਂ ਭੰਗੜੇ ਕਿਵੇਂ ਪਾਵਾਂਗੇ।  ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਆ ਕੇ ਬਹੁਤ ਤਜ਼ਰਬਾ ਮਿਲਿਆ ਹੈ ਵੱਡਿਆ ਦਾ ਪਿਆਰ ਮਿਲਿਆ ਹੈ ਤੇ ਆਪਣੀ ਸਾਰੀ ਤਾਕਤ ਲਗਾ ਦੇਣਗੇ ਮੋਦੀ ਨੂੰ ਹਰਾਉਣ ਲਈ ਤੇ ਉਹ ਆਪਣੇ ਨਾਲ-ਨਾਲ ਦਿੱਲੀ ਵਾਸੀਆਂ ਨੂੰ ਕੈਮ ਕਰ ਰਹੇ ਨੇ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਪੂਰਾ ਸਿਆਲ ਕੱਢ ਕੇ ਹੀ ਜਾਣਗੇ।

Farmers Protest Farmers Protest

ਉੱਥੇ ਹੀ ਇਕ ਬਜੁਰਗ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਿਰਫ਼ ਇਕ ਭਗਤ ਸਿੰਘ ਨੇ ਸਰਕਾਰ ਨੂੰ ਜਗਾਇਆ ਸੀ ਪਰ ਹੁਣ ਤਾਂ ਕਿੰਨੇ ਹੀ ਭਗਤ ਸਿੰਘ ਆ ਗਏ ਨੇ ਤੇ ਇਹਨਾਂ ਵਿਚ ਤਾਕਤ ਵੀ ਐਨੀ ਆ ਗਈ ਹੈ ਕਿ ਮੋਦੀ ਨੂੰ ਚੁੱਕ ਕੇ ਹੀ ਲੈ ਜਾਣਗੇ। ਬਜੁਰਗ ਕਿਸਾਨ ਦਾ ਕਹਿਣਾ ਹੈ ਕਿ ਅੱਜ ਮੋਦੀ ਸਾਡਾ ਇਤਿਹਾਸ ਭੁੱਲ ਗਿਆ ਹੈ ਜਿੰਨਾ ਨੇ ਸਾਡੇ ਦੇਸ਼ ਨੂੰ ਅਜ਼ਾਦ ਨੂੰ ਅਜ਼ਾਦ ਕਰਵਾਇਆ ਇਹ ਉਹਨਾਂ ਨੂੰ ਭੁੱਲ ਗਿਆ ਹੈ ਤੇ ਅਸੀਂ ਮੋਦੀ ਨੂੰ ਸਾਡਾ ਇਤਿਹਾਸ ਯਾਦ ਕਰਵਾ ਕੇ ਜਾਵਾਂਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement