
1993 ਵਿਚ ਮੁੰਬਈ ਬੰਬ ਧਮਾਕਿਆਂ ਦੇ ਡੈਥ ਅਵਾਰਡੀ ਯਾਕੂਬ ਮੇਮਨ ਦੀ ਧੀ ਜ਼ੁਬੈਦਾ ਨੇ ਇਹਨਾਂ ਧਮਾਕਿਆਂ ਦੇ ਵਾਂਟਿਡ ਆਰੋਪੀ ਅਜ਼ੀਜ਼ ਬਿਲਾਖਿਆ ਦੇ ਬੇਟੇ ਅਫ਼ਜਲ ਨਾਲ...
ਮੁੰਬਈ : 1993 ਵਿਚ ਮੁੰਬਈ ਬੰਬ ਧਮਾਕਿਆਂ ਦੇ ਡੈਥ ਅਵਾਰਡੀ ਯਾਕੂਬ ਮੇਮਨ ਦੀ ਧੀ ਜ਼ੁਬੈਦਾ ਨੇ ਇਹਨਾਂ ਧਮਾਕਿਆਂ ਦੇ ਵਾਂਟਿਡ ਆਰੋਪੀ ਅਜ਼ੀਜ਼ ਬਿਲਾਖਿਆ ਦੇ ਬੇਟੇ ਅਫ਼ਜਲ ਨਾਲ ਸ਼ੁਕਰਵਾਰ ਨੂੰ ਮੁੰਬਈ ਦੇ ਮਾਹਿਮ ਵਿਚ ਨਿਕਾਹ ਕਰ ਲਿਆ। ਸੀਬੀਆਈ ਰਿਕਾਰਡਸ ਦੇ ਮੁਤਾਬਕ ਬਿਲਾਖਿਆ ਸਿੱਧੇ ਤੌਰ 'ਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਅਤੇ ਅਨੀਸ ਲਈ ਕੰਮ ਕਰਦਾ ਸੀ। ਉਹ ਉਨ੍ਹਾਂ ਦੇ ਲਈ ਰੰਗਦਾਰੀ, ਕਰਜ਼ ਵਸੂਲੀ ਗਤੀਵਿਧੀਆਂ ਵਿਚ ਸ਼ਾਮਲ ਸੀ। ਦਸਤਾਵੇਜ਼ਾਂ ਦੇ ਮੁਤਾਬਕ ਉਹ ਬਿਲਾਖਿਆ ਹੀ ਸੀ ਜਿਨ੍ਹੇ ਗੁਜਰਾਤ ਤੋਂ AK - 56 ਰਾਇਫਲਾਂ ਨੂੰ ਲਿਆਉਣ ਵਿਚ ਡੀ ਕੰਪਨੀ ਦੀ ਮਦਦ ਕੀਤੀ ਸੀ।
Zubaidaa and Afzal Marriage card
ਬਾਅਦ ਵਿਚ ਇਹ ਹਥਿਆਰ ਅਬੂ ਸਲੇਮ, ਸਮੀਰ ਹਿੰਗਾਰਾ ਅਤੇ ਬਾਬਾ ਮੂਸਾ ਚੌਹਾਨ ਵਲੋਂ ਫਿਲਮ ਐਕਟਰ ਅਤੇ ਸਾਥੀ ਆਰੋਪੀ ਸੰਜੈ ਦੱਤ ਨੂੰ ਦਿਤੇ ਗਏ। ਮੁੰਬਈ ਧਮਾਕਿਆਂ ਵਿਚ ਦੋਸ਼ੀ ਸਾਬਤ ਹੋਏ ਯਾਕੂਬ ਮੇਮਨ ਨੂੰ ਸਾਲ 2015 ਵਿਚ ਫ਼ਾਂਸੀ 'ਤੇ ਚੜ੍ਹਾ ਦਿਤਾ ਗਿਆ। ਮੀਡੀਆ ਵਿਚ ਆਈ ਖਬਰਾਂ ਦੇ ਮੁਤਾਬਕ ਜ਼ੁਬੈਦਾ ਉਹ ਆਖਰੀ ਸ਼ਖਸ ਸਨ ਜਿਨ੍ਹਾਂ ਨੇ ਯਾਕੂਬ ਨੂੰ ਫ਼ਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ। ਪੁਲਿਸ ਨੇ ਮੇਮਨ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਦੱਸਿਆ ਸੀ, ਜਿਸ ਵਿਚ 257 ਲੋਕਾਂ ਦੀ ਜਾਨ ਗਈ ਅਤੇ 713 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
Yakub Menon's Daughter
ਇਸ ਤੋਂ ਇਲਾਵਾ ਲਾੜੇ ਦੇ ਪਿਤਾ ਬਿਲਾਖਿਆ ਕਿਸੇ ਤਰ੍ਹਾਂ ਪੁਲਿਸ ਦੀ ਪਹੁੰਚ ਤੋਂ ਦੂਰ ਰਿਹਾ। ਮੀਡੀਆ ਇਨਪੁਟ ਵਿਚ ਦੱਸਿਆ ਗਿਆ ਹੈ ਕਿ ਕਈ ਮੁੰਬਈ ਬੰਬ ਧਮਾਕਿਆਂ ਦੇ ਆਰੋਪੀ ਵਿਆਹ ਵਿਚ ਸ਼ਾਮਿਲ ਹੋਏ ਅਤੇ ਦਾਊਦ ਇਬਰਾਹੀਮ ਦੇ ਪਰਵਾਰ ਦੇ ਮੈਂਬਰ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ। ਬਿਲਾਖਿਆ ਪਿਛਲੇ 27 - 28 ਸਾਲਾਂ ਤੋਂ ਡੀ ਕੰਪਨੀ ਲਈ ਕੰਮ ਕਰ ਰਿਹਾ ਹੈ ਅਤੇ ਭਾਰਤੀ ਅਧਿਕਾਰੀਆਂ ਵਲੋਂ 93 ਬੰਬ ਵਿਸਫੋਟਾਂ ਵਿਚ ਉਸ ਦੀ ਭੂਮਿਕਾ ਲਈ ਵਾਂਟਿਡ ਹੈੇ।