
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਇਕ ਮਹਾਨ ਸੰਘਰਸ਼ ਹੈ ।
ਨਵੀਂ ਦਿੱਲੀ, (ਅਰਪਨ ਕੌਰ ) : ਸਿੰਘੂੰ ਬਾਰਡਰ ‘ਤੇ ਮੁਸਲਮਾਨ ਵੀਰਾਂ ਨੇ ਕਿਸਾਨੀ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਂਦਿਆਂ ਕੇਂਦਰ ਸਰਕਾਰ ਨੂੰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਸਾਨੂੰ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਫੰਡ ਕੇ ਸਾਨੂੰ ਤੋੜ ਨਹੀਂ ਸਕਦੀ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਇਕ ਮਹਾਨ ਸੰਘਰਸ਼ ਹੈ, ਜਿਸ ਨੇ ਸਾਰੀਆਂ ਜਾਤਾਂ ਪਾਤਾਂ ਧਰਮਾਂ ਦੇ ਲੋਕਾਂ ਨੂੰ ਇਕ ਥੜ੍ਹੇ ‘ਤੇ ਲਿਆ ਕੇ ਇਕਜੁੱਟ ਖੜ੍ਹਾ ਕਰ ਦਿੱਤਾ ਹੈ ।
photoਉਨ੍ਹਾਂ ਕਿਹਾ ਕਿ ਮੁਸਲਮਾਨਾਂ ਦਾ ਪਿਆਰ ਤਾਂ ਸਿੱਖ ਧਰਮ ਨਾਲ ਸ਼ੁਰੂ ਤੋਂ ਹੀ ਹੈ , ਉਨ੍ਹਾਂ ਕਿਹਾ ਕਿ ਭਾਈ ਮਰਦਾਨਾ, ਪੀਰ ਬੁੱਧੂ ਸ਼ਾਹ ਤੋਂ ਲੈ ਕੇ ਹੁਣ ਕਿਸਾਨੀ ਸੰਘਰਸ਼ ਤਕ ਮੁਸਲਮਾਨ ਭਰਾ ਆਪਣੇ ਸਿੱਖ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆਏ ਹਨ ਅਤੇ ਖੜ੍ਹੇ ਰਹਿਣਗੇ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਅਸੀਂ ਚਾਵਲ ਦਾ ਲੰਗਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚਲਾ ਰਹੇ ਹਾਂ , ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਇਕੱਲੇ ਦੇਸ਼ ਦੇ ਕਿਸਾਨਾਂ ਦਾ ਨਹੀਂ ਹੈ, ਇਹ ਸੰਘਰਸ਼ ਹਰ ਉਸ ਵਿਅਕਤੀ ਦਾ ਹੈ ਜੋ ਅੰਨ ਖਾਂਦਾ ਹੈ ।
photoਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਸਾਰੇ ਧਰਮਾਂ ਦੀ ਇੱਕਜੁੱਟ ਦਾ ਨਵਾਂ ਰੰਗ ਦਿੱਤਾ ਹੈ । ਇਸ ਲਈ ਅਸੀਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸੰਘਰਸ਼ ਤਾਂ ਜਿੱਤ ਚੁੱਕੇ ਹਾਂ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਕਿਸਾਨੀ ਸੰਘਰਸ਼ ਨੂੰ ਅਤਿਵਾਦੀ, ਵੱਖਵਾਦੀ ਅਤੇ ਨਕਸਲੀ ਕਹਿ ਕੇ ਸੀਮਤ ਕਰਨਾ ਚਾਹੁੰਦਾ ਹੈ ਪਰ ਦੇਸ਼ ਦੇ ਕਿਸਾਨ ਅਤੇ ਆਮ ਲੋਕ ਸਮਝ ਚੁੱਕੇ ਹਨ, ਕੇਂਦਰ ਸਰਕਾਰ ਇਹ ਸਭ ਕੁਝ ਕਿਸਾਨੀ ਸੰਘਰਸ਼ ਨੂੰ ਦੋ ਫਾੜ ਕਰਨ ਲਈ ਕਰ ਰਿਹਾ ਹੈ ।