
ਕਿਹਾ ਕਿ ਉਹ ਕਿਸਾਨੀ ਸੰਘਰਸ਼ ਨੂੰ ਆਪਣੀ ਕਲਾ ਦੇ ਰਾਹੀਂ ਦੁਨੀਆਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ।
ਨਵੀਂ ਦਿੱਲੀ , ( ਅਰਪਨ ਕੌਰ ) : ਦਿੱਲੀ ਬਾਡਰ ਦਿੱਲੀ ਬਾਰਡਰ ‘ਤੇ ਪਹੁੰਚੇ ਨੌਜਵਾਨ ਪੇਂਟਰ ਨੇ ਆਪਣੀ ਕਲਾ ਰਾਹੀਂ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਤਸਵੀਰ ਪੇਸ਼ ਕਰਦਿਆਂ ਸਰਕਾਰ ਦੇ ਖ਼ਿਲਾਫ਼ ਹਰ ਵਰਗ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਗਿਆ ਹੈ ਅਤੇ ਹੁਣ ਕਿਸਾਨਾਂ ਦੀ ਜਿੱਤ ਯਕੀਨੀ ਬਣ ਗਈ ਹੈ । ਦਿੱਲੀ ਤੋਂ ਪਹੁੰਚੇ ਪ੍ਰੋ ਪਰਵੀਨ ਕੁਮਾਰ ਨੇ ਸਪੋਕਸਮੈਨ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਨੂੰ ਆਪਣੀ ਕਲਾ ਦੇ ਰਾਹੀਂ ਦੁਨੀਆਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ, ਇਸ ਲਈ ਉਹ ਇਕ ਵਿਸ਼ਾਲ ਪੇਂਟਿੰਗ ਬਣਾ ਕੇ ਕਿਸਾਨੀ ਸੰਘਰਸ਼ ਦੀ ਕਹਾਣੀ ਲੋਕਾਂ ਨੂੰ ਦੱਸੇਗਾ ।
photoਉਨ੍ਹਾਂ ਕਿਹਾ ਕਿ ਮੈਂ ਸੰਘਰਸ਼ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਜੁੜ ਚੁੱਕਿਆ ਸੀ, ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਨੂੰ ਦੁਨੀਆ ਸਾਹਮਣੇ ਲੈ ਕੇ ਆਉਣਾ ਫਰਜ਼ ਸਮਝਦਾ ਹਾਂ ।ਪੇਂਟਿੰਗ ਨੂੰ ਬਣਾਉਣ ਦੇ ਲਈ ਲਗਪਗ ਵੀਹ ਦਿਨ ਲੱਗ ਗਏ ਹਨ , ਹੁਣ ਇਹ ਪੇਂਟਿੰਗ ਬਿਲਕੁਲ ਤਿਆਰ ਹੋ ਚੁੱਕੀ ਹੈ, ਉਨ੍ਹਾਂ ਕਿਹਾ ਕਿ ਇਸ ਪੇਂਟਿੰਗ ਰਾਹੀਂ ਸੰਘਰਸ਼ ਦਾ ਹੁਣ ਤੱਕ ਦਾ ਵਾਪਰਿਆ ਇਤਿਹਾਸ ਦਿਖਾਇਆ ਗਿਆ ਹੈ ।
photoਉਨ੍ਹਾਂ ਕਿਹਾ ਸਰਕਾਰ ਤੇ ਨੈਸ਼ਨਲ ਮੀਡੀਆ ਕਿਸਾਨੀ ਸੰਘਰਸ਼ ਨੂੰ ਅਤਿਵਾਦੀ ਅਤਿਵਾਦੀ, ਨਕਸਲਵਾਦੀ ਅਤੇ ਵੱਖਵਾਦੀ ਕਹਿ ਕੇ ਬਦਨਾਮ ਕਰ ਰਿਹਾ ਹੈ । ਜਿਸ ਦੀ ਨਿੰਦਾ ਕੀਤੀ ਜਾਵੇ ਥੋੜੀ ਹੈ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਸਰਕਾਰ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ । ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਕਿਸਾਨ ਇਸ ਸੰਘਰਸ਼ ਨੂੰ ਜਿੱਤ ਚੁੱਕੇ ਹਨ ਬਸ ਹੁਣ ਤਾਂ ਇਸ ਤੇ ਮੋਹਰ ਲਾਉਣੀ ਹੀ ਬਾਕੀ ਹੈ ।