ਰਿਕਸ਼ਾ ਚਾਲਕ ਦੀ ਧੀ ਨੇ ਜਿੱਤਿਆ Miss India ਪਹਿਲੀ ਰਨਰਅੱਪ ਦਾ ਖ਼ਿਤਾਬ
Published : Feb 12, 2021, 10:43 am IST
Updated : Feb 12, 2021, 3:50 pm IST
SHARE ARTICLE
Manya Singh
Manya Singh

ਖ਼ਿਤਾਬ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗੀ ਮਾਨਿਆ ਸਿੰਘ

ਨਵੀਂ ਦਿੱਲੀ:  ਬੀਤੇ ਦਿਨ ਫੈਮਿਨਾ ਮਿਸ ਇੰਡੀਆ 2020 ਦੇ ਨਤੀਜੇ ਸਾਹਮਣੇ ਆਏ। ਇਸ ਦੌਰਾਨ ਤੇਲੰਗਾਨਾ ਦੀ ਮਨਸਾ ਵਾਰਾਣਸੀ ਨੇ ਵੀਐਲਸੀਸੀ ਮਿਸ ਇੰਡੀਆ 2020 ਦਾ ਖ਼ਿਤਾਬ ਜਿੱਤਿਆ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੀ ਮਾਨਿਆ ਸਿੰਘ ਪਹਿਲੀ ਰਨਰਅੱਪ ਅਤੇ ਮਨਿਕਾ ਸ਼ਿਓਕਾਂਡ ਦੂਜੀ ਰਨਰਅੱਪ ਰਹੀ।

Manya SinghManya Singh

ਖ਼ਿਤਾਬ ਜਿੱਤਣ ਤੋਂ ਬਾਅਦ ਮਾਨਿਆ ਸਿੰਘ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗੀ। ਦਰਅਸਲ ਮਾਨਿਆ ਦੀ ਕਹਾਣੀ ਬਹੁਤ ਵੱਖਰੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਅਪਣੇ ਫੈਨਜ਼ ਨਾਲ ਅਪਣੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕੀਤੀ।

Manya SinghManya Singh

ਫੈਮਿਨਾ ਮਿਸ ਇੰਡੀਆ ਦੀ ਪਹਿਲੀ ਰਨਰਅੱਪ ਮਾਨਿਆ ਸਿੰਘ ਦੀਆਂ ਪੁਰਾਣੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਮਾਨਿਆ ਦੇ ਪਰਿਵਾਰ ਦੀਆਂ ਵੀ ਕਈ ਤਸਵੀਰਾਂ ਸਾਹਮਣੇ ਆਈਆਂ। ਇਕ ਵੀਡੀਓ ਵਿਚ ਮਾਨਿਆ ਸੜਕ ‘ਤੇ ਹੀਲ ਪਾ ਕੇ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸਾਂਝੀ ਕਰਦਿਆਂ ਮਾਨਿਆ ਨੇ ਲਿਖਿਆ ‘ਕੋਇਲਾ ਕਿਵੇਂ ਹੀਰਾ ਬਣਿਆ’।

Manya SinghManya Singh

ਮਾਨਿਆ ਦੇ ਇਸ ਵੀਡੀਓ ਨੂੰ ਲੋਕ ਕਾਫੀ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਮਾਨਿਆ ਸਿੰਘ ਇਕ ਰਿਕਸ਼ਾ ਚਾਲਕ ਦੀ ਬੇਟੀ ਹੈ। ਉਹਨਾਂ ਦਾ ਸਫ਼ਰ ਕਾਫੀ ਮੁਸ਼ਕਿਲਾਂ ਭਰਿਆ ਸੀ। ਮਾਨਿਆ ਦਾ ਕਹਿਣਾ ਹੈ ਕਿ ਉਸ ਦੀ ਇਸ ਪ੍ਰਾਪਤੀ ਪਿੱਛੇ ਉਸ ਦੇ ਪਰਿਵਾਰ ਦਾ ਹੱਥ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement