
ਨਿਰਮਲਾ ਸੀਤਾਰਮਨ ਨੇ ਰਾਜ ਸਭਾ ’ਚ ਬਜਟ ‘ਤੇ ਚਰਚਾ ਦਾ ਦਿੱਤਾ ਜਵਾਬ
ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਜਟ ਆਤਮ ਨਿਰਭਰ ਭਾਰਤ ਲਈ ਹੈ। ਇਹ ਬਜਟ ਅਜਿਹਾ ਹੈ, ਜੋ ਸਪੱਸ਼ਟ ਤੌਰ ‘ਤੇ ਤਜ਼ੁਰਬੇ ਅਤੇ ਪ੍ਰਬੰਧਕੀ ਯੋਗਤਾ ਨੂੰ ਦਰਸਾਉਂਦਾ ਹੈ।
Nirmala Sitharaman
ਉਹਨਾਂ ਦੱਸਿਆ ਕਿ ਪੀਐਮ ਆਵਾਸ ਯੋਜਨਾ ਦੇ ਤਹਿਤ 1.67 ਕਰੋੜ ਤੋ ਜ਼ਿਆਦਾ ਘਰਾਂ ਦਾ ਨਿਰਮਾਣ ਹੋਇਆ ਹੈ। ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਕੀ ਇਹ ਅਮੀਰਾਂ ਲਈ ਹੈ? 17 ਅਕਤੂਬਰ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2.67 ਤੋਂ ਜ਼ਿਆਦਾ ਘਰਾਂ ਦਾ ਬਿਜਲੀਕਰਨ ਕੀਤਾ ਗਿਆ।
Nirmala Sitharaman
ਵਿੱਤ ਮੰਤਰੀ ਨੇ ਕਿਹਾ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਗਿਆ, 8 ਕਰੋੜ ਲੋਕਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾਈ ਗਈ ਅਤੇ 40 ਕਰੋੜ ਲੋਕਾਂ, ਕਿਸਾਨਾਂ, ਔਰਤਾਂ, ਅਪਾਹਜਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਨਕਦ ਰਾਸ਼ੀ ਦਿੱਤੀ ਗਈ। ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਲੋਕਾਂ ਦੀ ਲਗਾਤਾਰ ਦੋਸ਼ ਲਗਾਉਣ ਦੀ ਆਦਤ ਬਣ ਗਈ ਹੈ।
Rajya Sabha
ਨਿਰਮਲਾ ਸੀਤਾਰਮਨ ਨੇ ਕਿਹਾ ਅਸੀਂ ਗਰੀਬਾਂ ਲਈ ਕਿੰਨਾ ਵੀ ਕਰੀਏ, ਉਹਨਾਂ ਦੀ ਮਦਦ ਲਈ ਕਿੰਨੇ ਵੀ ਕਦਮ ਚੁੱਕੀਏ,ਇਕ ਝੂਠੀ ਵਿਚਾਰਧਾਰਾ ਫੈਲਾਈ ਜਾ ਰਹੀ ਹੈ ਕਿ ਸਰਕਾਰ ਸਿਰਫ਼ ਪੂੰਜੀਪਤੀਆਂ ਲਈ ਕੰਮ ਕਰਦੀ ਹੈ।