
ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਰਾਜ ਸਭਾ ਦੀ ਬੈਠਕ ਹੁਣ ਸਨਿਚਰਵਾਰ ਯਾਨੀ 13 ਫ਼ਰਵਰੀ ਨੂੰ ਨਹੀਂ ਹੋਵੇਗੀ। ਇਸ ਦੀ ਜਾਣਕਾਰੀ ਬੀਤੇ ਦਿਨ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਦਿੱਤੀ। ਉਹਨਾਂ ਦਸਿਆ ਕਿ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ਹੋਈ ਸੀ, ਜਿਸ ਵਿਚ ਇਹ ਫੈਸਲਾ ਲਿਆ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ ਨੂੰ ਹੀ ਉੱਚ ਸਦਨ ਵਿਚ ਬਜਟ ’ਤੇ ਚਰਚਾ ਦਾ ਜਵਾਬ ਦੇਵੇਗੀ।
Rajya sabha
ਸੈਸ਼ਨ ਸਨਿਚਰਵਾਰ ਨੂੰ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਕੋਈ ਗ਼ੈਰ-ਸਰਕਾਰੀ ਕੰਮਕਾਜ ਨਹੀਂ ਹੋਵੇਗਾ। ਨਾਇਡੂ ਨੇ ਕਿਹਾ ਕਿ ਵਿੱਤ ਮੰਤਰੀ ਦਾ ਬਜਟ ਸੈਸ਼ਨ ’ਤੇ ਚਰਚਾ ਨੂੰ ਲੈ ਕੇ ਜਵਾਬ ਸ਼ੁੱਕਰਵਾਰ ਹੋਵੇਗਾ, ਜਿਸ ਦਾ ਸਮਾਂ ਬਾਅਦ ’ਚ ਦਸਿਆ ਜਾਵੇਗਾ।
Nirmala Sitharaman
ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਐਲਾਨ ਮੁਤਾਬਕ 29 ਜਨਵਰੀ ਤੋਂ 15 ਫ਼ਰਵਰੀ ਤਕ ਚੱਲਣਾ ਸੀ। ਬਾਅਦ ਵਿਚ ਤੈਅ ਕੀਤਾ ਕਿ ਦੋਹਾਂ ਸਦਨਾਂ ਦੀ ਸਨਿਚਰਵਾਰ ਨੂੰ ਬੈਠਕ ਤੋਂ ਬਾਅਦ ਮੌਜੂਦਾ ਸੈਸ਼ਨ ਦਾ ਪਹਿਲਾ ਪੜਾਅ ਖ਼ਤਮ ਹੋ ਜਾਵੇਗਾ। ਚੇਅਰਮੈਨ ਦੇ ਇਸ ਐਲਾਨ ਤੋਂ ਬਾਅਦ ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਸ਼ੁਕਰਵਾਰ ਨੂੰ ਹੀ ਖ਼ਤਮ ਹੋ ਜਾਵੇਗਾ। ਬਜਟ ਸੈਸ਼ਨ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤਕ ਚੱਲਣ ਦਾ ਪ੍ਰੋਗਰਾਮ ਹੈ।