
ਕੁਝ ਦੇਰ ਬਾਅਦ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ 'ਤੇ ਜਾਣਕਾਰੀ ਦੇਣਗੇ ਰਾਜਨਾਥ ਸਿੰਘ
ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸਦਨ ਵਿਚ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ 'ਤੇ ਜਾਣਕਾਰੀ ਦੇਣਗੇ। ਰਾਜਨਾਥ ਸਿੰਘ ਸਵੇਰੇ 10,30 ਵਜੇ ਰਾਜ ਸਭਾ ਵਿਚ ਬੋਲਣਗੇ।
Rajnath Singh
ਦੱਸ ਦਈਏ ਕਿ ਪੂਰਬੀ ਲੱਦਾਖ ਵਿਚ ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਹਾਲਾਂਕਿ ਦੋਵੇਂ ਪਾਸਿਓਂ ਗੱਲਬਾਤ ਜਾਰੀ ਹੈ, ਭਾਰਤ ਅਤੇ ਚੀਨ ਵਿਚਾਲੇ ਕਈ ਦੌਰ ਦੀ ਗੱਲ਼ਬਾਤ ਹੋ ਚੁੱਕੀ ਹੈ। ਪੂਰਬੀ ਲੱਦਾਖ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ।