
ਪੱਛਮੀ ਬੰਗਾਲ ਦੇ ਲੋਕਾਂ ਲਈ ਕੰਮ ਜਾਰੀ ਰੱਖਾਂਗਾ- ਟੀਐਮਸੀ ਆਗੂ
ਨਵੀਂ ਦਿੱਲੀ: ਟੀਐਮਸੀ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਅੱਜ ਰਾਜ ਸਭਾ ਵਿਚ ਅਤਸੀਫ਼ੇ ਦਾ ਐਲਾਨ ਕੀਤਾ ਹੈ। ਅਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਟੀਐਮਸੀ ਆਗੂ ਨੇ ਕਿਹਾ ਕਿ ਸਾਡੇ ਸੂਬੇ ਵਿਚ ਹਿੰਸਾ ਹੋ ਰਹੀ ਹੈ। ਅਸੀਂ ਇੱਥੇ ਕੁਝ ਨਹੀਂ ਬੋਲ ਸਕਦੇ। ਉਹਨਾਂ ਕਿਹਾ ਮੈਂ ਅਪਣੀ ਪਾਰਟੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਹੈ।
Dinesh Trivedi
ਉਹਨਾਂ ਨੇ ਅੱਗੇ ਕਿਹਾ, ‘ਜਿਸ ਤਰ੍ਹਾਂ ਦੀ ਹਿੰਸਾ ਹੋ ਰਹੀ ਹੈ, ਮੈਨੂੰ ਇੱਥੇ ਬਹੁਤ ਘੁਟਣ ਮਹਿਸੂਸ ਹੋ ਰਹੀ ਹੈ। ਸੂਬੇ ਵਿਚ ਹੋ ਰਹੀ ਹਿੰਸਾ ‘ਤੇ ਅਸੀਂ ਕੁਝ ਨਹੀਂ ਕਰ ਸਕਦੇ। ਮੇਰੀ ਆਤਮਾ ਕਹਿ ਰਹੀ ਹੈ ਕਿ ਇੱਥੇ ਬੈਠੇ-ਬੈਠੇ ਤੁਸੀਂ ਕੁਝ ਨਹੀਂ ਕਰ ਰਹੇ ਹੋ ਤਾਂ ਇਸ ਤੋਂ ਚੰਗਾ ਹੈ ਕਿ ਤੁਸੀਂ ਤਿਆਗ ਪੱਤਰ ਦੇ ਦਿਓ’। ਟੀਐਮਸੀ ਆਗੂ ਨੇ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਲੋਕਾਂ ਲਈ ਕੰਮ ਜਾਰੀ ਰੱਖਾਂਗਾ।