
ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਵਿਚ ਹੋਈ ਵਾਰਦਾਤ
ਨਵੀਂ ਦਿੱਲੀ: ਪੱਛਮ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਤ੍ਰਣਮੂਲ ਕਾਂਗਰਸ ਦੇ 3 ਵਰਕਰਾਂ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ 'ਤੇ ਡੋਮਕਲ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਡੋਮਕਲ ਦੇ ਕੁਚਿਆਮੋਰਾ ਪਿੰਡ ਵਿਚ ਤ੍ਰਣਮੂਲ ਦੇ 3 ਵਰਕਰਾਂ ਦੀ ਹੱਤਿਆ ਕਰ ਦਿੱਤੀ ਸੀ। ਉਹਨਾਂ 'ਤੇ ਬੰਬ ਸੁੱਟੇ ਗਏ। ਫਿਲਹਾਲ ਮ੍ਰਿਤਕ ਸ਼ਰੀਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Murder Case
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਦੇ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਹਮਲੇ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਤਾਂ ਨਹੀਂ ਸੀ। ਆਈਏਐਨਐਸ ਮੁਤਾਬਕ ਦੋ ਮ੍ਰਿਤਕ ਪਰਵਾਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ 'ਤੇ ਹੱਤਿਆਂ ਦਾ ਆਰੋਪ ਲਗਾਇਆ ਹੈ। ਪਿਛਲੇ ਕੁੱਝ ਸਮੇਂ ਤੋਂ ਪੱਛਮ ਬੰਗਾਲ ਤੋਂ ਰਾਜਨੀਤਿਕ ਹਿੰਸਾ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਹਨ। ਮੁੱਖ ਰੂਪ ਤੋਂ ਇਸ ਹਿੰਸਾ ਦਾ ਸ਼ਿਕਾਰ ਭਾਜਪਾ ਅਤੇ ਟੀਐਮ ਦੇ ਵਰਕਰ ਹੋਏ ਹਨ।
TMC
ਇਹ ਦੋਵੇਂ ਪਾਰਟੀਆਂ ਅਪਣੇ ਅਪਣੇ ਵਰਕਰਾਂ ਦੀਆਂ ਹੱਤਿਆਂ 'ਤੇ ਇਕ ਦੂਜੇ 'ਤੇ ਨਿਸ਼ਾਨਾ ਵੀ ਲਗਾਉਂਦੇ ਰਹੇ ਹਨ। ਪੱਛਮ ਬੰਗਾਲ ਵਿਚ ਹਿੰਸਾ ਦੇ ਮਾਮਲੇ 'ਤੇ ਪਿਛਲੇ ਦਿਨਾਂ ਵਿਚ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਇਕ ਐਡਵਾਇਜ਼ਰ ਜਾਰੀ ਕਰ ਕੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਬਾਰੇ ਕਿਹਾ ਸੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਸ ਐਡਵਾਇਜ਼ਰ ਵਿਚ ਕਿਹਾ ਗਿਆ ਸੀ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਰਾਜ ਵਿਚ ਹੋਰ ਰਹੀ ਹਿੰਸਾ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਜਨਤਾ ਵਿਚ ਵਿਸ਼ਵਾਸ ਕਾਇਮ ਕਰਨ ਵਿਚ ਰਾਜ ਦੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਦੀ ਨਾਕਾਮੀ ਲਗਦੀ ਹੈ।
ਪੱਛਮ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਕੇਂਦਰ ਦੀ ਐਡਵਾਇਜ਼ਰ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਹਿੰਸਾ ਦੇ ਸਾਰੇ ਮਾਮਲਿਆਂ ਵਿਚ ਬਿਨਾਂ ਕਿਸੇ ਦੇਰੀ ਦੇ ਸਖ਼ਤ ਅਤੇ ਉਚਿਤ ਕਾਰਵਾਈ ਕੀਤੀ ਗਈ ਹੈ। ਕੁਝ ਅਸਮਾਜਿਕ ਤੱਤਾਂ ਨੇ ਚੋਣਾਂ ਤੋਂ ਬਾਅਦ ਅਜਿਹੀਆਂ ਘਟਨਾਵਾਂ ਹੋਈਆਂ ਹਨ। ਇਸ ਦੇ ਨਾਲ ਹੀ ਮਮਤਾ ਸਰਕਾਰ ਨੇ ਕਿਹਾ ਸੀ ਕਿ ਸਥਿਤੀ ਨਿਯੰਤਰਣ ਵਿਚ ਹੈ ਅਤੇ ਕਿਸੇ ਵੀ ਪ੍ਰਸਥਿਤੀ ਵਿਚ ਇਸ ਨੂੰ ਕਾਨੂੰਨ ਲਾਗੂ ਕਰਨ ਵਾਲੇ ਯੰਤਰ ਦੀ ਨਾਕਾਮੀ ਨਹੀਂ ਸਮਝਿਆ ਜਾਣਾ ਚਾਹੀਦਾ।