SpiceJet lay off: ਸਪਾਈਸ ਜੈੱਟ ਨੇ 1,000 ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ
Published : Feb 12, 2024, 7:37 pm IST
Updated : Feb 12, 2024, 7:37 pm IST
SHARE ARTICLE
SpiceJet plans to lay off 1,000 workers
SpiceJet plans to lay off 1,000 workers

ਏਅਰਲਾਈਨ ਨੇ ਇਹ ਫੈਸਲਾ ਲਾਗਤ ਘਟਾਉਣ ਅਤੇ ਅਪਣੇ ਘਟ ਰਹੇ ਜਹਾਜ਼ਾਂ ਦੇ ਬੇੜੇ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਦੇ ਹੋਏ ਲਿਆ ਹੈ।

SpiceJet lay off: ਸੰਕਟ ’ਚ ਘਿਰੀ ਏਅਰਲਾਈਨ ਸਪਾਈਸ ਜੈੱਟ ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ 1,000 ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਇਹ ਫੈਸਲਾ ਲਾਗਤ ਘਟਾਉਣ ਅਤੇ ਅਪਣੇ ਘਟ ਰਹੇ ਜਹਾਜ਼ਾਂ ਦੇ ਬੇੜੇ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਦੇ ਹੋਏ ਲਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਕਿਹਾ ਕਿ ਵਿੱਤੀ ਸੰਕਟ, ਕਾਨੂੰਨੀ ਲੜਾਈਆਂ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਏਅਰਲਾਈਨ ਹੋਰ ਕਰਮਚਾਰੀਆਂ ਨੂੰ ਛੱਡਣ ਲਈ ਕਹਿ ਸਕਦੀ ਹੈ ਕਿਉਂਕਿ ਮੌਜੂਦਾ ਏਅਰਲਾਈਨਾਂ ਨਾਲੋਂ ਜ਼ਿਆਦਾ ਸਟਾਫ ਹੈ। ਕਿੰਨੇ ਲੋਕਾਂ ਨੂੰ ਨੌਕਰੀ ਤੋਂ ਕਢਿਆ ਜਾਵੇਗਾ, ਇਸ ਬਾਰੇ ਅੰਤਿਮ ਫੈਸਲਾ ਇਸ ਹਫਤੇ ਹੋਣ ਦੀ ਉਮੀਦ ਹੈ। ਸੰਪਰਕ ਕੀਤੇ ਜਾਣ ’ਤੇ ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਨੇ ਲਾਭਕਾਰੀ ਵਾਧਾ ਹਾਸਲ ਕਰਨ ਲਈ ਕਰਮਚਾਰੀਆਂ ਨੂੰ ਤਰਕਸੰਗਤ ਬਣਾਉਣ ਸਮੇਤ ਕਈ ਕਦਮ ਚੁਕੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀ ਨੇ ਦਸਿਆ ਕਿ ਏਅਰਲਾਈਨ ’ਚ ਕਰੀਬ 9,000 ਮੁਲਾਜ਼ਮ ਹਨ। ਮੁਲਾਜ਼ਮਾਂ ਦੀ ਗਿਣਤੀ 10-15 ਫੀ ਸਦੀ ਘਟਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਮੁੱਚੀ ਲਾਗਤ ਨੂੰ ਘਟਾਉਣ ਲਈ ਛਾਂਟੀ ਜ਼ਰੂਰੀ ਹੈ ਅਤੇ ਸਾਲਾਨਾ ਬੱਚਤ 100 ਕਰੋੜ ਰੁਪਏ ਤਕ ਹੋ ਸਕਦੀ ਹੈ। 15 ਫੀ ਸਦੀ ਦੀ ਕਟੌਤੀ ਦਾ ਮਤਲਬ ਹੈ ਕਿ ਲਗਭਗ 1,350 ਲੋਕ ਅਪਣੀਆਂ ਨੌਕਰੀਆਂ ਗੁਆ ਦੇਣਗੇ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਵਿਚ ਛਾਂਟੀ ਦੀ ਸੰਭਾਵਨਾ ਹੈ ਅਤੇ ਅੰਤਿਮ ਸੂਚੀ ਤਿਆਰ ਕੀਤੀ ਜਾ ਰਹੀ ਹੈ।

 (For more Punjabi news apart from SpiceJet plans to lay off 1,000 workers, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement