ਪੁਲਿਸ ਕਰਮਚਾਰੀਆਂ ਦੇ ਖਾਣੇ 'ਤੇ ਲਿਖਿਆ ਮਿਲਿਆ 'ਨਮੋ ਫੂਡ'
Published : Apr 12, 2019, 10:15 am IST
Updated : Apr 12, 2019, 11:57 am IST
SHARE ARTICLE
Namo food-packets
Namo food-packets

ਚੋਣ ਡਿਊਟੀ ਵਿਚ ਤੈਨਾਤ ਕੁਝ ਪੁਲਿਸ ਕਰਮਚਾਰੀਆਂ ਨੂੰ ਵੀਰਵਾਰ ਨੂੰ ਦਿੱਤੇ ਗਏ ਖਾਣੇ ਦੇ ਪੈਕਟਾਂ ‘ਤੇ ‘ਨਮੋ ਫੂਡ’ ਦਾ ਲੋਗੋ ਮਿਲਿਆ।

ਨੋਇਡਾ:  ਚੋਣ ਡਿਊਟੀ ਵਿਚ ਤੈਨਾਤ ਕੁਝ ਪੁਲਿਸ ਕਰਮਚਾਰੀਆਂ ਨੂੰ ਵੀਰਵਾਰ ਨੂੰ ਦਿੱਤੇ ਗਏ ਖਾਣੇ ਦੇ ਪੈਕਟਾਂ ‘ਤੇ ‘ਨਮੋ ਫੂਡ’ ਦਾ ਲੋਗੋ ਹੋਣ ‘ਤੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੇ ਕਿਆਸ ਸ਼ੁਰੂ ਹੋ ਗਏ ਹਨ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਖਾਣਾ ਕਿਸੇ ਰਾਜਨੀਤੀਕ  ਦਲ ਵੱਲੋਂ ਨਹੀਂ ਦਿੱਤਾ ਗਿਆ, ਬਲਕਿ ਕਿਸੇ ‘ਨਮੋ ਫੂਡ’ ਨਾਮਕ ਦੁਕਾਨ ਤੋਂ ਖਰੀਦਿਆ ਗਿਆ ਸੀ।

Namo foodNamo food

ਅਧਿਕਾਰੀਆਂ ਨੇ ਦੱਸਿਆ ਕਿ ਇਕ ਕਾਰ ਵਿਚ ਰੱਖ ਕੇ ਲਿਆਂਦੇ ਗਏ, ਖਾਣੇ ਦੇ ਇਹ ਪੈਕੇਟ ਨੋਇਡਾ ਦੇ ਸੈਕਟਰ 15 ਏ ਦੇ ਬੂਥ ਪਰ ਸਵੇਰੇ ਸਾਢੇ ਨੋ ਵਜੇ ਪੁਲਿਸ ਕਰਮਚਾਰੀਆਂ ਵੰਡੇ ਗਏ। ਗੌਤਮਬੁੱਧ ਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਣ ਨੇ ਕਿਹਾ ਕਿ ਇਹ ਸੂਚਨਾ ਗਲਤ ਫੈਲਾਈ ਜਾ ਰਹੀ ਹੈ ਕਿ ਕੁਝ ਪੁਲਿਸ ਕਰਮਚਾਰੀਆਂ ਨੂੰ ਇਕ ਰਾਜਨੀਤੀਕ ਦਲ ਵੱਲੋਂ ਭੋਜਨ ਦਿੱਤਾ ਜਾ ਰਹਾ ਹੈ।

BJPBJP

ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਕਿਸੇ ਵੀ ਚੋਣ ਕਰਮਚਾਰੀ ਨੂੰ ਕਿਸੇ ਪਾਰਟੀ ਵੱਲੋਂ ਭੋਜਨ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਚੋਣ ਕਰਮਚਾਰੀਆਂ ਲਈ ਭੋਜਨ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੌਂ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਨਮੋ ਫੂਡ’ ਨਾਮਕ ਦੁਕਾਨ ਤੋਂ ਖਾਣਾ ਮੰਗਵਾਇਆ ਸੀ, ਕਿਸੇ ਰਾਜਨੀਤੀਕ ਦਲ ਨੇ ਇਹ ਖਾਣਾ ਨਹੀਂ ਭੇਜਿਆ। ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਣ ਨੇ ਕਿਹਾ ਕਿ ਕੁਝ ਲੋਕ ਗਲਤ ਖਬਰਾਂ ਫੈਲਾ ਰਹੇ ਹਨ। ਕਿਸੇ ਵੀ ਖਾਸ ਦੁਕਾਨ ਤੋਂ ਭੋਜਨ ਖਰੀਦਣ ਦਾ ਕੋਈ ਅਧਿਕਾਰਿਕ ਆਦੇਸ਼ ਨਹੀਂ ਦਿੱਤਾ ਗਿਆ ਹੈ।

Namo food-packetsNamo food-packets

ਇਸ ਬਾਰੇ ਪੁੱਛਣ ‘ਤੇ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਵੋਟਿੰਗ ਕਰਮਚਾਰੀਆਂ ਨੂੰ ਦਿੱਤੇ ਗਏ ਭੋਜਨ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਹੈ। ਵਿਰੋਧੀਆਂ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਗੌਤਮਬੁੱਧ ਨਗਰ ਲੋਕ ਸਭਾ ਸੀਟ ਦੇ ਅੰਤਰਗਤ ਨੋਇਡਾ ਵਿਚ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ ਅਤੇ ਛੇ ਵਜੇ ਤੱਕ ਚੱਲੀ।

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement