
ਰੰਧਾਵਾ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ।
ਨਵੀਂ ਦਿੱਲੀ: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਭੁੱਖ ਹੜਤਾਲ ਕਾਰਨ ਪਾਰਟੀ ਅੰਦਰ ਨਵੇਂ ਸਿਰੇ ਤੋਂ ਪੈਦਾ ਹੋਏ ਵਿਵਾਦ ਦਰਮਿਆਨ ਪਾਰਟੀ ਦੇ ਸੂਬਾ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਇਲਟ ਨੇ ਮੁੱਦਾ ਸਹੀ ਉਠਾਇਆ ਸੀ, ਪਰ ਉਹਨਾਂ ਦਾ ਤਰੀਕਾ ਗਲਤ ਸੀ।ਉਹਨਾਂ ਨੇ ਰਾਜਸਥਾਨ ਪ੍ਰਦੇਸ਼ ਕਾਂਗਰਸ ਨਾਲ ਸਬੰਧਤ ਕਈ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਸੰਦਰਭ ਵਿਚ ਇਹ ਵੀ ਕਿਹਾ ਕਿ ਪਹਿਲਾਂ ਵੀ ਕਈ ਵਾਰ ਕਾਰਵਾਈ ਹੋਣੀ ਚਾਹੀਦੀ ਸੀ ਜੋ ਨਹੀਂ ਹੋਈ, ਪਰ ਹੁਣ ਅਨੁਸ਼ਾਸਨਹੀਣਤਾ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮੁੜ ਪੁਰਾਣੇ ਫਾਰਮੈਟ ਵਿੱਚ ਹੀ ਹੋਵੇਗੀ ਸ਼ੂਟਿੰਗ, ISSF ਨੇ ਵਾਪਸ ਲਏ ਨਿਯਮ
ਰੰਧਾਵਾ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਖੜਗੇ ਨਾਲ ਮੁਲਾਕਾਤ ਦੌਰਾਨ ਰੰਧਾਵਾ ਨੇ ਪਾਇਲਟ ਦੀ ਭੁੱਖ ਹੜਤਾਲ 'ਤੇ ਚਰਚਾ ਕੀਤੀ। ਉਹ ਕਰੀਬ ਅੱਧਾ ਘੰਟਾ ਖੜਗੇ ਦੀ ਰਿਹਾਇਸ਼ 'ਤੇ ਰਹੇ। ਰੰਧਾਵਾ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਸਚਿਨ ਪਾਇਲਟ ਵੱਲੋਂ ਉਠਾਏ ਮੁੱਦਿਆਂ ਨਾਲ ਸਹਿਮਤ ਹਾਂ, ਪਰ ਉਹਨਾਂ ਨੂੰ ਉਠਾਉਣ ਦਾ ਤਰੀਕਾ ਗਲਤ ਸੀ।" ਉਹਨਾਂ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਨੂੰ ਉਠਾਉਣਾ ਚਾਹੀਦਾ ਸੀ। ਵਿਧਾਨ ਸਭਾ ਇਕ ਅਜਿਹਾ ਮੰਚ ਹੈ ਜਿੱਥੇ ਉਹ ਭ੍ਰਿਸ਼ਟਾਚਾਰ ਦਾ ਮੁੱਦਾ ਉਠਾ ਸਕਦਾ ਸੀ। ਉੱਥੇ ਮੁੱਖ ਮੰਤਰੀ ਨੂੰ ਜਵਾਬ ਦੇਣਾ ਪੈਂਦਾ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਹਾਸਲ ਕੀਤੀ ਇੱਕ ਹੋਰ ਉਪਲੱਬਧੀ, Coachella 2023 'ਚ Perform ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣਗੇ ਦਿਲਜੀਤ
ਰੰਧਾਵਾ ਨੇ ਕਿਹਾ, “ਮੈਂ ਇੰਚਾਰਜ ਹਾਂ। ਮੇਰੀਆਂ ਅਤੇ ਮੁੱਖ ਮੰਤਰੀ ਦੀਆਂ ਓਨੀਆਂ ਬੈਠਕਾਂ ਨਹੀਂ ਹੋਈਆਂ, ਜਿਨੀਆਂ ਪਾਇਲਟ ਨਾਲ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਪਰਿਵਾਰ ਨਾਲ ਮੇਰਾ 1986 ਤੋਂ ਰਿਸ਼ਤਾ ਹੈ...ਮੈਨੂੰ ਦੱਸ ਦਿੰਦੇ ਕਿ ਮੇਰੇ ਇਹ ਮਸਲੇ ਹਨ”। ਰੰਧਾਵਾ ਨੇ ਇਹ ਵੀ ਕਿਹਾ, "ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਗਜੇਂਦਰ ਸਿੰਘ ਸ਼ੇਖਾਵਤ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਮੈਂ ਪਹਿਲਾਂ ਕਿਹਾ ਸੀ ਕਿ ਇਹ (ਹੜਤਾਲ) ਇਕ ਪਾਰਟੀ ਵਿਰੋਧੀ ਗਤੀਵਿਧੀ ਹੈ… ਮੈਂ ਪਿਛਲੇ ਦਿਨਾਂ ਦੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਾਂਗਾ। ਪੂਰੀ ਰਿਪੋਰਟ ਦੇਵਾਂਗਾ”।
ਇਹ ਵੀ ਪੜ੍ਹੋ: ਭਾਰਤ ਵਿੱਚ ਪਹਿਲੀ ਵਾਰ ਨਦੀ ਦੇ ਹੇਠਾਂ ਚੱਲੀ ਮੈਟਰੋ ਟਰੇਨ, ਹਾਵੜਾ ਤੋਂ ਕੋਲਕਾਤਾ ਪਹੁੰਚੀ
ਅਨੁਸ਼ਾਸਨਹੀਣਤਾ ਨਾਲ ਸਬੰਧਤ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਸਵਾਲ 'ਤੇ ਰੰਧਾਵਾ ਨੇ ਕਿਹਾ, 'ਕਈ ਵਾਰ ਕਾਰਵਾਈ ਹੋਣੀ ਚਾਹੀਦੀ ਸੀ ਜੋ ਨਹੀਂ ਹੋਈ। ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਕਾਰਵਾਈ ਹੋਵੇਗੀ’। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਪਾਇਲਟ ਬੁੱਧਵਾਰ ਸਵੇਰੇ ਦਿੱਲੀ ਪਹੁੰਚ ਗਏ। ਪਾਇਲਟ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਕੀਤਾ ਗਿਆ ਹੈ।ਪਾਇਲਟ ਨੇ ਰਾਜਸਥਾਨ ਵਿਚ ਪਿਛਲੀ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਜੈਪੁਰ ਵਿਚ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਸੀ।