ਖ਼ਬਰਾਂ |

ਤਾਜ਼ਾ |

ਮੁੱਖ ਮੰਤਰੀ ਨੂੰ ਅਜਨਾਲਾ ਘਟਨਾ 'ਤੇ ਮੀਡੀਆ ਵਿਚ ਆਪ ਲੋਕਾਂ ਦੇ ਰੂਬਰੂ ਹੋਣਾ ਚਾਹੀਦਾ ਹੈ : ਸੁਖਜਿੰਦਰ ਰੰਧਾਵਾ
Published : Feb 24, 2023, 8:53 pm IST
Updated : Feb 24, 2023, 8:53 pm IST
SHARE ARTICLE
Sukhjinder Singh Randhawa
Sukhjinder Singh Randhawa

ਹਰ ਵਾਰ ਦੀ ਤਰ੍ਹਾਂ ਮੀਡੀਆ ਤੋਂ ਪਾਸਾ ਵੱਟ ਕੇ ਪੁਲਿਸ ਦੇ ਉੱਚ ਅਧਿਕਾਰੀ ਕੋਲ਼ੋਂ ਪ੍ਰੈੱਸ ਵਾਰਤਾ ਕਰਵਾਉਣੀ ਇਹ ਇੱਕ ਸੋਚਣ ਦਾ ਵਿਸ਼ਾ ਹੈ।

ਅਜਨਾਲਾ - ਬੀਤੇ ਕੱਲ੍ਹ ਅਜਨਾਲਾ ਵਿਚ ਵਾਪਰੀ ਘਟਨਾ ਬਾਰੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਸਾਰੀ ਵਾਪਰੀ ਘਟਨਾ ਬਾਰੇ ਲੋਕਾਂ ਨੂੰ ਭੰਬਲ਼ਭੂਸੇ ਤੇ ਦੁਚਿੱਤੀ ਵਾਲੀਆਂ ਗੱਲਾਂ ਨਾਲ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ

ਪਰ ਮੈ ਸਮਝਦਾ ਕਿ ਇਸ ਵੱਡੇ ਸਿੱਖ ਮੁੱਦੇ ਤੇ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਸਭ ਕੁਝ ਵਾਪਰਿਆ ਹੈ ਤੇ ਜੋ ਵੀ ਹੋਇਆ ਚੰਗੇ ਮਾੜੇ ਬਾਰੇ, ਇਸ ਸਾਰੀ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰੈੱਸ ਵਿਚ ਆਪ ਖ਼ੁਦ ਮੀਡੀਆ ਸਾਹਮਣੇ ਆ ਕੇ ਬਿਆਨ ਦੇਣਾ ਚਾਹੀਦਾ ਸੀ ਪਰ ਇਸ ਦੇ ਉਲਟ ਹਰ ਵਾਰ ਦੀ ਤਰ੍ਹਾਂ ਮੀਡੀਆ ਤੋਂ ਪਾਸਾ ਵੱਟ ਕੇ ਪੁਲਿਸ ਦੇ ਉੱਚ ਅਧਿਕਾਰੀ ਕੋਲ਼ੋਂ ਪ੍ਰੈੱਸ ਵਾਰਤਾ ਕਰਵਾਉਣੀ ਇਹ ਇੱਕ ਸੋਚਣ ਦਾ ਵਿਸ਼ਾ ਹੈ।

ਉਹਨਾਂ ਕਿਹਾ ਕਿ ਪੁਲਿਸ ਨੇ ਹੀ ਪਹਿਲਾਂ ਪਰਚਾ ਦਰਜ ਕੀਤਾ ਫਿਰ ਜ਼ਿਲ੍ਹੇ ਦੇ ਕਪਤਾਨ ਵੱਲੋਂ ਜਾਂਚ ਕਰਨ ਦੀ ਗੱਲ ਕਹੀ ਗਈ ਪਰ ਫਿਰ ਤੁਹਾਡੀਆਂ ਖੂਫੀਆ ਏਜੰਸੀਆਂ ਨੇ ਕਿਉਂ ਨਾ ਜਾਣੂ ਕਰਵਾਇਆ ਕਿ ਉਹ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੱਡੀ ਗਿਣਤੀ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਕਿ ਕੋਈ ਵੱਡੀ ਘਟਨਾ ਹੋਣ ਤੋਂ ਸਾਰਿਆਂ ਦਾ ਬਚਾ ਹੋ ਗਿਆ ਪਰ ਮੁੱਖ ਮੰਤਰੀ ਜੀ ਚੰਗਾ ਹੁੰਦਾ ਜੇ ਤੁਸੀਂ ਲੋਕਾਂ ਦੇ ਆਪ ਰੂਬਰੂ ਹੁੰਦੇ। ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਹਰੇਕ ਮੁੱਦੇ ਤੇ ਰਾਜਸੀ ਰੋਟੀਆਂ ਨਾਂ ਸੇਕੋ ਇਸ ਸਾਰਾ ਘਟਨਾਕ੍ਰਮ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੁਹਾਡੇ ਬਿਆਨ ਦੀ ਉਡੀਕ ਕਰ ਰਹੀਆਂ ਹਨ ਕਿ ਕੀ ਤੁਸੀਂ ਕੱਲ੍ਹ ਵਾਲੀ ਘਟਨਾ ਤੋਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਹੋ ਜਾਂ ਵਿਰੋਧ ਵਿਚ? 
 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement