
ਦਿੱਲੀ 'ਚ ਹੁਣ 17 ਸਕੂਲਾਂ ’ਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ।
ਨਵੀਂ ਦਿੱਲੀ - ਦਿੱਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਆਕਸੀਜਨ ਦੀ ਘਾਟ ਦੇ ਨਾਲ-ਨਾਲ ਵੈਕਸੀਨ ਸਟਾਕ ਵਿਚ ਵੀ ਕਮੀ ਦੇਖਣ ਨੂੰ ਮਿਲੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਵਿਚ ‘ਕੋਵੈਕਸੀਨ’ ਦੀ ਸਪਲਾਈ ਤੋਂ ਇਨਕਾਰ ਕਰ ਦਿੱਤਾ ਹੈ।
Bharat Biotech
ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ 17 ਸਕੂਲਾਂ ’ਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ। ਸਿਸੋਦੀਆ ਨੇ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਨੂੰ ਕੋਵੈਕਸੀਨ ਦੀਆਂ ਵਾਧੂ ਖ਼ੁਰਾਕਾਂ ਨਹੀਂ ਦੇ ਸਕਦਾ। ਕੋਵੈਕਸੀਨ ਦੇ ਨਿਰਮਾਤਾ ਨੇ ਇਕ ਚਿੱਠੀ ਵਿਚ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਸਬੰਧਤ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਤਹਿਤ ਖ਼ੁਰਾਕਾਂ ਉਪਲੱਬਧ ਨਹੀਂ ਕਰਵਾ ਸਕਦਾ।
COVAXIN के पत्र से हुआ बड़ा खुलासा !
— AAP (@AamAadmiParty) May 12, 2021
"हम केंद्र सरकार के कहने पर ही राज्यों को Vaccine दे रहे है, हम दिल्ली को और Vaccine नहीं दे सकते है क्यूंकि हमे केंद्र के हिसाब से ही Vaccine देनी है।"
दिल्ली सरकार ने उनसे 67 लाख Vaccine मांगी थी।- Dy CM @msisodia #ModiKaVaccineDisaster pic.twitter.com/9y6UzNq289
ਸਿਸੋਦੀਆ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਟੀਕੇ ਦੀ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਚਿੱਠੀ ਤੋਂ ਸਾਫ਼ ਹੈ ਕਿ ਕੇਂਦਰ ਹੀ ਇਹ ਫ਼ੈਸਲਾ ਕਰਦੀ ਹੈ ਕਿ ਕਿਸ ਸੂਬੇ ਨੂੰ ਟੀਕੇ ਦੀ ਕਿੰਨੀ ਖ਼ੁਰਾਕ ਮਿਲੇਗੀ। ਸਿਸੋਦੀਆ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਜਾਵੇ ਅਤੇ ਟੀਕਿਆਂ ਦਾ ਨਿਰਯਾਤ ਬੰਦ ਨਾ ਕਰੇ ਅਤੇ ਟੀਕੇ ਦਾ ਫਾਰਮੂਲਾ ਹੋਰ ਕੰਪਨੀਆਂ ਨਾਲ ਵੀ ਸਾਂਝਾ ਕੀਤਾ ਜਾਵੇ।
Corona Vaccine
ਸਿਸੋਦੀਆ ਨੇ ਕਿਹਾ ਕਿ ਵੈਕਸੀਨ ਉਪਲੱਬਧ ਨਹੀਂ ਕਰਵਾਈ ਗਈ ਤਾਂ ਤੀਜੀ ਲਹਿਰ ਵਿਚ ਵੀ ਲੋਕ ਮਰਦੇ ਰਹਿਣਗੇ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੌਮਾਂਤਰੀ ਬਜ਼ਾਰ ਵਿਚ ਜਿੱਥੋਂ ਵੀ ਵੈਕਸੀਨ ਮਿਲੇ, ਉੱਥੋਂ ਲੈ ਕੇ ਸੂਬਾਈ ਸਰਕਾਰਾਂ ਨੂੰ ਉਪਲੱਬਧ ਕਰਵਾਈ ਜਾਵੇ। ਦੱਸ ਦਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆ ਹਨ।