
ਡਾਕਟਰਾਂ ਨੇ ਕਿਹਾ; ਉਨ੍ਹਾਂ ਕੋਲ ਅਜਿਹਾ ਕੋਈ ਸਬੂਤ ਨਹੀਂ ਕਿ ਟਰਾਂਸਪਲਾਂਟ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਈ ਹੈ
Pig Kidney Transplant: ਸੂਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਪਹਿਲੇ ਵਿਅਕਤੀ ਦੀ ਇਸ ਪ੍ਰਕਿਰਿਆ ਤੋਂ ਲਗਭਗ ਦੋ ਮਹੀਨੇ ਬਾਅਦ ਮੌਤ ਹੋ ਗਈ ਹੈ। ਇਹ ਜਾਣਕਾਰੀ ਮ੍ਰਿਤਕ ਦੇ ਵਾਰਸਾਂ ਅਤੇ ਹਸਪਤਾਲ ਵੱਲੋਂ ਦਿੱਤੀ ਗਈ ਹੈ। ਰਿਚਰਡ ਸਲੇਮੈਨ ਨਾਮ ਦੇ ਇੱਕ ਵਿਅਕਤੀ ਦੀ ਮਾਰਚ ਵਿੱਚ ਮੈਸੇਚਿਉਸੇਟਸ ਜਨਰਲ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਹੋਈ ਸੀ। ਉਸ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਿਡਨੀ ਘੱਟੋ-ਘੱਟ ਦੋ ਸਾਲ ਤੱਕ ਠੀਕ ਕੰਮ ਕਰੇਗੀ।
ਡਾਕਟਰਾਂ ਨੇ ਕੀ ਕਿਹਾ
ਹੁਣ ਵਿਅਕਤੀ ਦੀ ਮੌਤ ਤੋਂ ਬਾਅਦ ਕਿਡਨੀ ਟਰਾਂਸਪਲਾਂਟ ਕਰਨ ਵਾਲੀ ਟੀਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸਲੇਮੈਨ ਦੀ ਮੌਤ ਤੋਂ ਬਹੁਤ ਦੁਖੀ ਹਨ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਹਾਲਾਂਕਿ, ਟੀਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਟਰਾਂਸਪਲਾਂਟ ਦੀ ਵਜ੍ਹਾ ਨਾਲ ਹੀ ਉਸਦੀ ਮੌਤ ਹੋਈ ਹੈ।
ਕਿਡਨੀ ਖ਼ਰਾਬ ਹੋ ਜਾਣ ਬਾਅਦ ਲਗਵਾਈ ਸੀ ਸੂਰ ਦੀ ਕਿਡਨੀ
ਰਿਚਰਡ ਲੰਬੇ ਸਮੇਂ ਤੋਂ ਸ਼ੂਗਰ ਤੋਂ ਪੀੜਤ ਸੀ, ਜਿਸ ਕਾਰਨ ਉਸਦੀ ਕਿਡਨੀ ਖ਼ਰਾਬ ਹੋ ਗਈ ਸੀ। ਲਗਭਗ ਸੱਤ ਸਾਲਾਂ ਤੱਕ ਡਾਇਲਸਿਸ 'ਤੇ ਰਹਿਣ ਤੋਂ ਬਾਅਦ 2018 ਵਿੱਚ ਮੈਸੇਚਿਉਸੇਟਸ ਜਨਰਲ ਹਸਪਤਾਲ ਵਿੱਚ ਉਨ੍ਹਾਂ ਨੂੰ ਇੱਕ ਇਨਸਾਨ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ ਪਰ 5 ਸਾਲਾਂ ਦੇ ਅੰਦਰ ਉਹ ਫੇਲ੍ਹ ਹੋ ਗਈ। ਇਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਸੂਰ ਦੀ ਕਿਡਨੀ ਲਗਾਈ ਸੀ।
ਰਿਚਰਡ ਨੂੰ ਜਿਸ ਸੂਰ ਦੀ ਕਿਡਨੀ ਲਗਾਈ ਗਈ ਸੀ, ਉਸਨੂੰ ਮੈਸੇਚਿਉਸੇਟਸ ਦੇ ਯੂਜੀਨੇਸਿਸ ਆਫ ਕੈਮਬ੍ਰਿਜ ਸੈਂਟਰ ਵਿੱਚ ਵਿਕਸਤ ਕੀਤਾ ਗਿਆ ਸੀ। ਡਾਕਟਰਾਂ ਨੇ ਸੂਰ ਤੋਂ ਉਹ ਜੀਨ ਕੱਢ ਦਿੱਤਾ ਸੀ ,ਜੋ ਇਨਸਾਨਾਂ ਲਈ ਖਤਰਾ ਬਣ ਸਕਦਾ ਸੀ, ਨਾਲ ਹੀ ਇਸ ਵਿਚ ਕੁਝ ਮਨੁੱਖੀ ਜੀਨ ਵੀ ਸ਼ਾਮਲ ਕਰ ਦਿੱਤੇ ਸਨ, ਜਿਸ ਨਾਲ ਇਸ ਦੀ ਸਮਰੱਥਾ ਵਧ ਗਈ ਸੀ। ਈਜੇਨੇਸਿਸ ਕੰਪਨੀ ਨੇ ਸੂਰ ਦੇ ਉਨ੍ਹਾਂ ਵਾਇਰਸਾਂ ਨੂੰ ਵੀ ਡੀਐਕਟਿਵ ਕਰ ਦਿੱਤਾ ਸੀ, ਜਿਸ ਨਾਲ ਮਨੁੱਖਾਂ ਨੂੰ ਇਨਫੈਕਸ਼ਨ ਲੱਗ ਸਕਦੀ ਸੀ।