
ਕੇਰਲ ਦੇ ਮਾਲ ਮੰਤਰੀ ਈ ਚੰਦਰਸ਼ੇਖਰਨ ਨੇ ਕਿਹਾ ਹੈ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ
ਕੇਰਲ ਦੇ ਮਾਲ ਮੰਤਰੀ ਈ ਚੰਦਰਸ਼ੇਖਰਨ ਨੇ ਕਿਹਾ ਹੈ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਹੁਣ ਤੱਕ 16 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਗਭੱਗ 6 ਕਰੋੜ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਦੱਸ ਦਈਏ ਕਿ ਰਾਜ ਵਿਚ ਮਾਨਸੂਨ 29 ਮਈ ਨੂੰ ਹੀ ਪਹੁੰਚ ਚੁੱਕਿਆ ਹੈ।
Kerala Heavy Rainਮੰਤਰੀ ਨੇ ਵਿਧਾਨਸਭਾ 'ਚ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੀਂਹ ਵਿਚ 1,109 ਮਕਾਨ ਭਿਅੰਕਰ ਰੂਪ 'ਚ ਪ੍ਰਭਾਵਿਤ ਹੋ ਗਏ ਹਨ ਅਤੇ 61 ਘਰ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਿਨ੍ਹਾਂ ਦਾ ਨਾਮੋ ਨਿਸ਼ਾਨ ਤਕ ਖਤਮ ਹੋ ਗਿਆ ਗਈ। ਜਦਕਿ 33 ਪਰਿਵਾਰਾਂ ਦੇ 122 ਲੋਕਾਂ ਨੂੰ ਘਰਾਂ ਦੇ ਤਬਾਹ ਹੋਣ ਮਗਰੋਂ ਸੁਰੱਖਿਆ ਸਥਾਨਾਂ ਵਿਚ ਰੱਖਿਆ ਗਿਆ ਹੈ। ਵਿਰੋਧੀ ਪੱਖ ਦੇ ਨੇਤਾ ਰਮੇਸ਼ ਚੇੰਨੀਥਾਲਾ ਨੇ ਵਿਧਾਨਸਭਾ ਵਿਚ ਇਸ ਮਾਮਲੇ ਨੂੰ ਚੁੱਕਿਆ ਸੀ।
Kerala Monsoonਜਿਸ ਦੇ ਜਵਾਬ ਵਿਚ ਮਾਲ ਮੰਤਰੀ ਨੇ ਕਿਹਾ ਕਿ 188.41 ਹੈਕਟੇਅਰ ਖੇਤੀਬਾੜੀ ਉੱਤੇ 6.34 ਕਰੋੜ ਤੱਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਖੇਤੀਬਾੜੀ ਦੇ ਨਾਲ ਹੀ ਪਸ਼ੂਆਂ ਦੇ ਮਾਰੇ ਜਾਣ ਦੀ ਵੀ ਆਖੀ। ਉਨ੍ਹਾਂ ਨੇ ਕਿਹਾ ਕਿ ਇਸ ਕੁਦਰਤੀ ਸੰਕਟ ਨਾਲ 2,784 ਕਿਸਾਨ ਪ੍ਰਭਾਵਿਤ ਹੋਏ ਹਨ। ਦੱਸ ਦਈਏ ਚੰਦਰਸ਼ੇਖਰਨ ਨੇ ਇਸ ਸੰਕਟ ਵਿਚ ਮਰ ਚੁੱਕੇ ਲੋਕਾਂ ਦੇ ਪਰਿਵਾਰਾਂ ਨੂੰ ਆਫ਼ਤ ਰਾਹਤ ਫੰਡ ਵਲੋਂ ਚਾਰ-ਚਾਰ ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ।
Kerala Heavy Rainਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਨੂੰ ਵੀ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਵਾਰ ਦੇ ਮਾਨਸੂਨ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਨਾਲ ਹੀ ਉਥੇ ਅਪਣਾ ਕਹਿਰ ਵੀ ਦਿਖਾਇਆ ਹੈ। ਇਨ੍ਹਾਂ ਝੁੱਲੇ ਝੱਖੜਾਂ ਤੇ ਤੇਜ਼ ਬਰਸਾਤਾਂ ਨੇ ਕਿੰਨਿਆਂ ਦੇ ਘਰ ਉਜਾੜ ਦਿੱਤੇ ਹਨ ਅਤੇ ਕਿੰਨੇ ਹੀ ਲੋਕ ਅਪਣੀ ਜਾਨ ਗਵਾ ਚੁੱਕੇ ਹਨ।
Heavy Rain