
ਮੌਨਸੂਨ ਮੌਸਮ ਵਿਚ ਬਹੁਤ ਜ਼ਿਆਦਾ ਨਮੀ ਦੀ ਵਜ੍ਹਾ ਨਾਲ ਵਾਲਾਂ ਉੱਤੇ ਬੁਰਾ ਅਸਰ ਪੈਂਦਾ ਹੈ। ਜਾਣੋ, ਅਜਿਹੇ ਵਿਚ ਵਾਲਾਂ ਦਾ ਖਿਆਲ ਕਿਵੇਂ ਰੱਖੀਏ......
ਮੌਨਸੂਨ ਮੌਸਮ ਵਿਚ ਬਹੁਤ ਜ਼ਿਆਦਾ ਨਮੀ ਦੀ ਵਜ੍ਹਾ ਨਾਲ ਵਾਲਾਂ ਉੱਤੇ ਬੁਰਾ ਅਸਰ ਪੈਂਦਾ ਹੈ। ਜਾਣੋ, ਅਜਿਹੇ ਵਿਚ ਵਾਲਾਂ ਦਾ ਖਿਆਲ ਕਿਵੇਂ ਰੱਖੀਏ....
ਮੌਨਸੂਨ ਦਾ ਮੌਸਮ ਵਾਲਾਂ ਉੱਤੇ ਕਹਰ ਬਣ ਕੇ ਟੁੱਟਦਾ ਹੈ। ਇਸ ਦੌਰਾਨ ਵਾਲਾਂ ਦੇ ਝੜਨੇ ਦੀ ਰਫਤਾਰ ਵੱਧ ਸਕਦੀ ਹੈ, ਸਿਰ ਵਿਚ ਸੰਕਰਮਣ ਵੀ ਹੋ ਸਕਦਾ ਹੈ। ਇਸ ਮੌਸਮ ਵਿਚ ਵਾਲ ਬੇਜਾਨ ਦਿਸਣ ਲੱਗਦੇ ਹਨ। ਉਨ੍ਹਾਂ ਵਿਚ ਬੇਲੌੜਾ ਰੁੱਖਾਪਣ ਪੈਦਾ ਹੋ ਜਾਂਦਾ ਹੈ। ਇਸ ਲਈ ਮੌਨਸੂਨ ਦੇ ਦੌਰਾਨ ਚਮੜੀ ਅਤੇ ਵਾਲਾਂ ਦੀ ਦੇਖਭਾਲ ਬਹੁਤ ਜਰੂਰੀ ਹੈ।
hair in rainਆਪਣੇ ਵਾਲਾਂ ਨੂੰ ਲਗਾਤਾਰ ਸਾਫ਼ ਕਰਦੇ ਰਹੋ ਪਰ ਵਾਲ ਵਧੀਆ ਸ਼ੈਂਪੂ ਨਾਲ ਹੀ ਧੋਵੋ। ਗਰਮੀ ਅਤੇ ਹੁਮਸ ਭਰੇ ਮੌਸਮ ਵਿਚ ਸਾਡੇ ਸਰੀਰ ਤੋਂ ਬਹੁਤ ਜ਼ਿਆਦਾ ਮੁੜ੍ਹਕਾ ਨਿਕਲਦਾ ਹੈ, ਇਸ ਲਈ ਚਿਪਚਿਪਾਹਟ, ਧੂਲ ਅਤੇ ਪ੍ਰਦੂਸ਼ਣ ਵਿਚ ਵਾਲ ਬੇਜਾਨ ਹੋ ਜਾਂਦੇ ਹਨ। ਫਿਰ ਮੁੜ੍ਹਕੇ ਦੇ ਨਾਲ ਲੂਣ ਵੀ ਨਿਕਲਦਾ ਹੈ, ਜੋ ਸਾਡੇ ਸਿਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਇਸ ਮੌਸਮ ਵਿਚ ਸਿਰ ਹਰ ਸਮੇਂ ਸਾਫ਼ ਅਤੇ ਸੁੱਕਿਆ ਰੱਖਣਾ ਚਾਹੀਦਾ ਹੈ। ਹਰ ਦੂਜੇ ਦਿਨ ਵਾਲਾਂ ਨੂੰ ਧੋਵੋ ਪਰ ਇਨ੍ਹਾਂ ਨੂੰ ਧੋਣ ਲਈ ਵਧੀਆ ਸ਼ੈਂਪੂ ਦਾ ਹੀ ਇਸਤੇਮਾਲ ਕਰੋ, ਜੋ ਤੁਹਾਡੇ ਵਾਲਾਂ ਨੂੰ ਰੁੱਖਾ ਨਾ ਬਣਾਉਣ।
hairਇਸ ਮੌਸਮ ਵਿਚ ਨਮੀ ਹੋਣ ਦੇ ਕਾਰਨ ਫੰਗਲ ਸੰਕਰਮਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਮੌਨਸੂਨ ਦੇ ਦੌਰਾਨ ਸਿਰ ਜਦੋਂ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ, ਤਾਂ ਉਸ ਵਿਚ ਸੰਕਰਮਣ ਅਤੇ ਰੂਸੀ ਆ ਜਾਂਦੀ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਆਪਣੇ ਸਿਰ ਨੂੰ ਸੁੱਕਾ ਰੱਖੋ। ਵਾਲ ਗਿੱਲੇ ਰਹਿਣ ਉਤੇ ਉਨ੍ਹਾਂ ਨੂੰ ਬੰਨੋ ਨਾ, ਪਹਿਲਾਂ ਚੰਗੀ ਤਰ੍ਹਾਂ ਸੁਕਾ ਲਉ। ਕਿਸੇ ਐਂਟੀਡੈਂਡਰਫ ਸ਼ੈਂਪੂ ਦਾ ਇਸਤੇਮਾਲ ਕਰੋ। ਬੈਕਟੀਰਿਅਲ ਸੰਕਰਮਣ ਤੋਂ ਬਚਣ ਲਈ ਹਫ਼ਤੇ ਵਿਚ 1 ਵਾਰ ਵਾਲਾਂ ਵਿਚ ਨਿੰਬੂ ਦਾ ਰਸ ਜਰੂਰ ਲਗਾਉ।
hair combਜ਼ਿਆਦਾ ਗਰਮੀ ਅਤੇ ਨਮੀ ਦਾ ਹਾਲਾਂਕਿ ਵਾਲਾਂ ਉਤੇ ਹੀ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਨੂੰ ਬਾਰ ਬਾਰ ਸ਼ੈਂਪੂ ਦੇ ਰਾਸਾਇਣਿਕ ਤੱਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਵਾਲਾਂ ਨੂੰ ਕਰਲ ਕਰਣ, ਸੁਕਾਉਣ ਅਤੇ ਆਇਰਨ ਕਰਨ ਵਾਲੀਆਂ ਸਮੱਗਰੀਆਂ ਦੀ ਕੋਸ਼ਿਸ਼ ਘੱਟ ਤੋਂ ਘੱਟ ਕਰੋ। ਇਹ ਸਾਰੀ ਸਮੱਗਰੀ ਵਾਲਾਂ ਨੂੰ ਨੁਕਸਾਨ ਪਹੁਂਚਉਂਦੀ ਹੈ। ਇਸ ਨਾਲ ਵਾਲ ਕਮਜ਼ੋਰ ਹੁੰਦੇ ਹਨ। ਆਪਣੇ ਵਾਲਾਂ ਵਿਚ ਹਫ਼ਤੇ ਵਿਚ 1 ਵਾਰ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਨਾ ਸਿਰਫ਼ ਤੁਹਾਡੀ ਸੁੱਕੀ ਖੋਪੜੀ ਹਾਈਡਰੇਟ ਹੋਵੇਗੀ, ਸਗੋਂ ਸਿਰ ਵਿਚ ਖੂਨ ਦਾ ਸੰਚਾਰ ਵੀ ਵਧੇਗਾ। ਵਾਲਾਂ ਦੀ ਸਿਹਤ ਲਈ ਤੇਲ ਦੀ ਮਾਲਿਸ਼ ਚੰਗੀ ਰਹਿੰਦੀ ਹੈ।
hair in rain ਇਸ ਤੋਂ ਇਲਾਵਾ ਵਾਲਾਂ ਨੂੰ ਮੁਲਾਇਮ ਅਤੇ ਤੰਦਰੁਸਤ ਰੱਖਣ ਲਈ ਕੰਡੀਸ਼ਨਰ ਦਾ ਨੇਮੀ ਇਸਤੇਮਾਲ ਵੀ ਕਰੋ, ਕਿਉਂਕਿ ਇਸ ਮੌਸਮ ਵਿਚ ਵਾਲ ਬਹੁਤ ਜ਼ਿਆਦਾ ਉਲਟ ਪੁਲਟ ਹੋ ਜਾਂਦੇ ਹਨ। ਸਭ ਤੋਂ ਸੁੰਦਰ ਅਤੇ ਤੰਦਰੁਸਤ ਵਾਲ ਉਨ੍ਹਾਂ ਦੇ ਹੁੰਦੇ ਹਨ, ਜੋ ਪੂਰੀ ਤਰ੍ਹਾਂ ਤੰਦਰੁਸਤ ਹੁੰਦੇ ਹਨ। ਦਿਨ ਵਿਚ ਖੂਬ ਪਾਣੀ ਪੀਉ, ਕਿਉਂਕਿ ਸਰੀਰ, ਚਮੜੀ ਅਤੇ ਵਾਲਾਂ ਦੀ ਸੰਪੂਰਣ ਸਿਹਤ ਲਈ ਇਹ ਬਹੁਤ ਜਰੂਰੀ ਹੈ। ਪ੍ਰੋਟੀਨ ਯੁਕਤ ਖਾਦ ਪਦਾਰਥਾਂ ਦਾ ਸੇਵਨ ਕਰੋ, ਕਿਉਂਕਿ ਪ੍ਰੋਟੀਨ ਅਜਿਹਾ ਤੱਤ ਹੈ, ਜੋ ਵਾਲਾਂ ਨੂੰ ਅੰਦਰ ਤੋਂ ਮਜਬੂਤੀ ਪ੍ਰਦਾਨ ਕਰਦਾ ਹੈ।
hair care in rainਆਪਣੇ ਖਾਣ-ਪੀਣ ਵਿਚ ਅਜਿਹੇ ਫਲਾਂ ਅਤੇ ਸਬਜੀਆਂ ਨੂੰ ਸ਼ਾਮਿਲ ਕਰੋ, ਜਿਨ੍ਹਾਂ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੋਵੇ। ਮੌਨਸੂਨ ਜਦੋਂ ਆਪਣੇ ਪੂਰੇ ਜੋਬਨ 'ਤੇ ਹੁੰਦਾ ਹੈ ਤਾਂ ਅਸੀਂ ਨਾ ਚਾਹੁੰਦੇ ਹੋਏ ਵੀ ਭਿੱਜ ਹੀ ਜਾਂਦੇ ਹਾਂ। ਅਜਿਹਾ ਹੋਣ ਉਤੇ ਵਾਲਾਂ ਨੂੰ ਤੁਰੰਤ ਕਿਸੇ ਵਧੀਆ ਸ਼ੈਂਪੂ ਨਾਲ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਮੀਂਹ ਦੇ ਪਾਣੀ ਨਾਲ ਸੰਕਰਮਣ ਵੱਧ ਸਕਦਾ ਹੈ।