
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਅਤੇ ਸੀਬੀਆਈ ਉੱਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਅਤੇ ਸੀਬੀਆਈ ਉੱਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਨੇ ਮਹੱਲਾ ਕਲੀਨਿਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਇਹ ਜਾਂਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰੇ ਉੱਤੇ ਹੋ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਪੀਐਮ ਅਤੇ ਸ਼ਾਹ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਪੁਰਾਣੇ ਮਾਮਲਿਆਂ ਵਿਚ ਮਨੀਸ਼ ਸਿਸੋਦੀਆ ਅਤੇ ਸਤਿਏਂਦਰ ਜੈਨ ਨੂੰ ਜੇਲ੍ਹ ਭੇਜਕੇ ਦਿਖਾਵਾਂ। ਟਵੀਟ ਦੇ ਰਾਹੀਂ ਕੇਜਰੀਵਾਲ ਨੇ ਮੋਦੀ ਅਤੇ ਸ਼ਾਹ ਉੱਤੇ ਸਿਧੇ ਨਿਸ਼ਾਨੇ ਸਾਧੇ।
CBIਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਨੇ ਹੁਣ ਮਹੱਲਾ ਕਲੀਨਿਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਲੋਕ ਤਿੰਨ ਲੱਖ ਪੇਜ ਲੈ ਕੇ ਗਏ ਸਨ, ਸਾਰੇ ਸੀਡੀਐਮਓ, 2 ਵਧੀਕ ਡਾਇਰੈਕਟਰ, ਵਧੀਕ ਸੇਕ੍ਰੇਟਰੀ ਸਮੇਤ ਸਾਰੇ ਲੋਕਾਂ ਨੂੰ ਸਮਨ ਕੀਤਾ ਸੀ, ਪਰ ਅੱਜ ਤੱਕ ਕੁੱਝ ਨਹੀਂ ਹੋਇਆ। ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਦਿੱਲੀ ਦੇ ਮਹੱਲਾ ਕਲੀਨਿਕ ਬੰਦ ਕਰਵਾਉਣ ਦੀ ਬਜਾਏ ਪੂਰੇ ਦੇਸ਼ ਵਿਚ ਮਹੱਲਾ ਕਲੀਨਿਕ ਖੋਲੋ।
Amit Shahਉਨ੍ਹਾਂ ਕਿਹਾ ਕਿ ਸੀਬੀਆਈ ਸਿੱਧੇ ਰੂਪ ਵਿਚ ਅਮਿਤ ਸ਼ਾਹ ਨੂੰ ਰਿਪੋਰਟ ਕਰਦੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਸਾਰੇ ਦਾ ਕੀ ਹੋਇਆ ਜਿਸ ਵਿਚ ਸੀਬੀਆਈ ਨੇ ਸਿਸੋਦੀਆ ਅਤੇ ਜੈਨ ਦੇ ਖਿਲਾਫ ਜਾਂਚ ਕੀਤੀ ਸੀ, ਪਹਿਲਾਂ ਉਸਨੂੰ ਪੂਰਾ ਕਰਨ ਫਿਰ ਨਵੀਂ ਜਾਂਚ ਸ਼ੁਰੂ ਕਰਨ।
ਕੇਜਰੀਵਾਲ ਨੇ ਕਿਹਾ ਕਿ ਨਵੇਂ ਕੇਸ ਸ਼ੁਰੂ ਕਰਨ ਤੋਂ ਪਹਿਲਾਂ ਮਨੀਸ਼ ਸਿਸੋਦੀਆ ਅਤੇ ਸਤਿਏਂਦਰ ਜੈਨ ਨੂੰ ਜੇਲ੍ਹ ਭੇਜਿਆ ਜਾਵੇ।
Narendra Modiਉਥੇ ਹੀ ਜਿਥੇ ਕੇਂਦਰ ਸਰਕਾਰ ਨਾਲ ਕੇਜਰੀਵਾਲ ਦਾ ਟਕਰਾਅ ਲਗਾਤਾਰ ਜਾਰੀ ਹੈ ਉਸ ਉੱਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੀ 15 ਸਾਲ ਦੀ ਸਰਕਾਰ ਦੇ ਦੌਰਾਨ ਕਦੇ ਵੀ ਕੇਂਦਰ ਨਾਲ ਟਕਰਾਅ ਨਹੀਂ ਹੋਇਆ, ਜਿਸ 'ਤੇ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਤੁਹਾਡੇ ਸਮੇਂ ਜਨਤਾ ਪਾਣੀ ਅਤੇ ਬਿਜਲੀ ਬਿਲਾਂ ਕਾਰਨ ਬਹੁਤ ਤੰਗ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਵੀ ਭੈੜਾ ਹਾਲ ਸੀ। ਪ੍ਰਾਇਵਟ ਸਕੂਲ ਆਪਣੀ ਮਰਜ਼ੀ ਨਾਲ ਫੀਸ ਵਧਾਉਂਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਸਾਡੇ ਵਲੋਂ ਠੀਕ ਕੀਤਾ ਗਿਆ।