
ਡਿਜ਼ੀਟਲ ਟਰਾਂਜੈਕਸ਼ਨ ਨੂੰ ਵਧਾਵਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਆਰਟੀਜੀਐਸ ਅਤੇ ਐਨਈਐੱਫਟੀ ਚਾਰਜ ਖ਼ਤਮ ਕਰ ਦਿੱਤੇ ਹਨ।
ਮੁੰਬਈ : ਡਿਜ਼ੀਟਲ ਟਰਾਂਜੈਕਸ਼ਨ ਨੂੰ ਵਧਾਵਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਆਰਟੀਜੀਐਸ ਅਤੇ ਐਨਈਐੱਫਟੀ ਚਾਰਜ ਖ਼ਤਮ ਕਰ ਦਿੱਤੇ ਹਨ।
ਭਾਰਤੀ ਰਿਜ਼ਰਵ ਬੈਂਕ ਨੇ 1 ਜੁਲਾਈ 2019 ਤੋਂ ਇਨ੍ਹਾਂ ਜ਼ਰੀਏ ਹੋਣ ਵਾਲੇ ਲੈਣ-ਦੇਣ ਨੂੰ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤਕ ਆਰ. ਬੀ. ਆਈ. ਇਨ੍ਹਾਂ ਜ਼ਰੀਏ ਹੋਏ ਲੈਣ-ਦੇਣ ਲਈ ਬੈਂਕਾਂ ਕੋਲੋਂ ਚਾਰਜ ਲੈਂਦਾ ਹੈ।
rbi waives off charges free neft rtgs transactions
ਜਿਸ ਦੇ ਬਦਲੇ ਬੈਂਕ ਗਾਹਕਾਂ ਕੋਲੋਂ ਚਾਰਜ ਵਸੂਲਦੇ ਹਨ। ਹੁਣ ਕਿਉਂਕਿ ਆਰ. ਬੀ. ਆਈ. ਨੇ ਇਨ੍ਹਾਂ 'ਤੇ ਚਾਰਜ ਹਟਾ ਦਿੱਤਾ ਹੈ ਤਾਂ ਬੈਂਕਾਂ ਨੂੰ ਵੀ ਇਹ ਫਾਇਦਾ ਗਾਹਕਾਂ ਨੂੰ ਦੇਣਾ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਵੀ ਇਸ ਦਾ ਫਾਇਦਾ ਗਾਹਕਾਂ ਨੂੰ 1 ਜੁਲਾਈ ਤੋਂ ਹੀ ਦੇਣਾ ਸ਼ੁਰੂ ਕਰ ਦੇਣ।
rbi waives off charges free neft rtgs transactions
RTGS ਜ਼ਰੀਏ ਤੁਸੀਂ ਇਕ ਬਰਾਂਚ ਤੋਂ ਦੂਜੀ ਬਰਾਂਚ ਦੇ ਖਾਤੇ 'ਚ ਵੱਡੀ ਰਕਮ ਟਰਾਂਸਫਰ ਕਰ ਸਕਦੇ ਹੋ। ਇਸ ਨਾਲ ਪੈਸੇ ਟਰਾਂਸਫਰ ਕਰਨ ਦਾ ਕੰਮ ਤੁਰੰਤ ਹੁੰਦਾ ਹੈ। ਇਸ ਤਹਿਤ ਘੱਟੋ-ਘੱਟ 2 ਲੱਖ ਰੁਪਏ ਇਕ ਖਾਤੇ 'ਚੋਂ ਦੂਜੇ ਕਿਸੇ ਖਾਤੇ 'ਚ ਟਰਾਂਸਫਰ ਕੀਤੇ ਜਾ ਸਕਦੇ ਹਨ, ਜਦੋਂ ਕਿ ਵੱਧ ਤੋਂ ਵੱਧ ਰਾਸ਼ੀ ਟਰਾਂਸਫਰ ਕਰਨ ਦੀ ਕੋਈ ਲਿਮਟ ਨਹੀਂ ਹੈ। ਇਸੇ ਤਰ੍ਹਾਂ NEFT ਜ਼ਰੀਏ ਦੋ ਲੱਖ ਰੁਪਏ ਤਕ ਦੀ ਰਾਸ਼ੀ ਤੁਰੰਤ ਟਰਾਂਸਫਰ ਕੀਤੇ ਜਾ ਸਕਦੇ ਹਨ।