ਈਰਾਨ ਤੋਂ ਵਤਨ ਪਰਤੇ 233 ਭਾਰਤੀ ਨਾਗਰਿਕ
Published : Jun 12, 2020, 9:58 am IST
Updated : Jun 12, 2020, 9:58 am IST
SHARE ARTICLE
 233 Indian nationals return home from Iran
233 Indian nationals return home from Iran

ਭਾਰਤੀ ਜਲ ਸੈਨਾ ਦੇ ‘ਸਮੁੰਦਰ ਸੇਤੂ’ ਮੁਹਿੰਮ ਤਹਿਤ ਭਾਰਤੀ ਜਲ ਸੈਨਿਕ ਜਹਾਜ਼ ਰਾਹੀਂ ਅੱਜ 233 ਭਾਰਤੀਆਂ ਨੂੰ ਈਰਾਨ ਤੋਂ ਗੁਜਰਾਤ

ਅਹਿਮਦਾਬਾਦ, 11 ਜੂਨ : ਭਾਰਤੀ ਜਲ ਸੈਨਾ ਦੇ ‘ਸਮੁੰਦਰ ਸੇਤੂ’ ਮੁਹਿੰਮ ਤਹਿਤ ਭਾਰਤੀ ਜਲ ਸੈਨਿਕ ਜਹਾਜ਼ ਰਾਹੀਂ ਅੱਜ 233 ਭਾਰਤੀਆਂ ਨੂੰ ਈਰਾਨ ਤੋਂ ਗੁਜਰਾਤ ਲਿਆਂਦਾ ਗਿਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਦੇ ਚਲਦੇ ਯਾਤਰਾ ਪਾਬੰਦੀਆਂ ਕਾਰਨ ਭਾਰਤੀ ਨਾਗਰਿਕ ਈਰਾਨ ਵਿਚ ਫਸੇ ਸਨ। ਗੁਜਰਾਤ ਵਿਚ ਰੱਖਿਆ ਜਨ ਸੰਪਰਕ ਅਧਿਕਾਰੀ ਪੁਨੀਤ ਚੱਢਾ ਨੇ ਦਸਿਆ ਕਿ ਜਹਾਜ਼ ਇਨ੍ਹਾਂ 233 ਭਾਰਤੀਆਂ ਨੂੰ ਲੈ ਕੇ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੋਂ 8 ਜੂਨ ਨੂੰ ਰਵਾਨਾ ਹੋਇਆ ਸੀ ਅਤੇ ਵੀਰਵਾਰ ਨੂੰ ਪੋਰਬੰਦਰ ਪੁੱਜਾ। ਇਨ੍ਹਾਂ ਭਾਰਤੀਆਂ ਵਿਚੋਂ ਜ਼ਿਆਦਾਤਰ ਸੂਬੇ ਦੇ ਵਲਸਾੜ ਜ਼ਿਲੇ੍ਹ ਦੇ ਵਾਸੀ ਮਛੇਰੇ ਹਨ। ਚੱਢਾ ਨੇ ਕਿਹਾ ਕਿ ਜਹਾਜ਼ ਪੋਰਬੰਦਰ ਬੰਦਰਗਾਹ ’ਤੇ ਖੜ੍ਹਾ ਹੈ, ਜਿਥੇ ਯਾਤਰੀ ਉਤਰੇ। ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਭੇਜਣ ਦੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਯਾਤਰਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਡਾਕਟਰ ਅਤੇ ਸਿਹਤ ਕਾਮੇ ਮੌਜੂਦ ਸਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement