
ਨਾ ਦੇਖਿਆ ਪਰਿਵਾਰ ਨਾ ਭੁੱਖ-ਪਿਆਸ ਬੱਸ ਕਰ ਰਿਹਾ ਸੇਵਾ
ਜੰਮੂ ਕਸ਼ਮੀਰ: ਕੋਰੋਨਾ ਵਾਰਿਅਰ ਮਨਮੀਤ ਸਿੰਘ ਕਰੀਬ ਦੋ ਮਹੀਨਿਆਂ ਤੋਂ ਕਸ਼ਮੀਰ ਦੇ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ। ਬਿਨ੍ਹਾਂ ਆਪਣੇ ਘਰਦਿਆਂ ਦਾ ਮੁੱਖ ਦੇਖੇ ਤੇ ਬਿਨ੍ਹਾਂ ਅੱਕੇ-ਥੱਕੇ ਮਨਮੀਤ ਸਿੰਘ ਕੋਰੋਨਾ ਮਰੀਜ਼ਾਂ ਦੀ ਸੇਵਾ 'ਚ ਕਰ ਰਹੇ ਹਨ। ਇਸ ਮੁਸ਼ਕਿਲ ਸਮੇਂ 'ਚ ਇਹ ਗੁਰੂ ਦਾ ਸਿੱਖ ਲੋਕਾਂ ਦੀ ਮਦਦ ਤੇ ਆਪਣੀ ਡਿਊਟੀ ਬਹੁਤ ਹੀ ਮਿਹਨਤ ਨਾਲ ਨਿਭਾ ਰਿਹਾ ਹੈ।
Manmeet Singh
ਉਸ ਨੇ ਦਸਿਆ ਕਿ ਉਹ ਪਿਛਲੇ 57 ਦਿਨਾਂ ਤੋ ਲਗਾਤਾਰ ਅਪਣੀ ਡਿਊਟੀ ਨਿਭਾ ਰਹੇ ਹਨ। ਉਹ ਅਤੇ ਉਹਨਾਂ ਦਾ ਸਾਰਾ ਸਟਾਫ ਲਗਾਤਾਰ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਜ਼ਿੰਦਗੀ ਵਿਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ਪਰ ਸਾਨੂੰ ਇਹਨਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਪਵੇਗਾ। ਉਹਨਾਂ ਨੂੰ ਹਰ ਚੀਜ਼ ਸਮੇਂ ਤੇ ਪਹੁੰਚਾਈ ਜਾਂਦੀ ਹੈ ਇਸ ਲਈ ਉਹ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ।
Manmeet Singh
ਜਦੋਂ ਉਹ ਘਰ ਗੱਲ ਕਰਦੇ ਹਨ ਤਾਂ ਉਹ ਵੀ ਉਹਨਾਂ ਨੂੰ ਹੌਂਸਲਾ ਦਿੰਦੇ ਹਨ ਕਿ ਜੇ ਇਸ ਕੰਮ ਵਿਚ ਦਾਖਲ ਹੋ ਹੀ ਚੁੱਕੇ ਹੋ ਤਾਂ ਬਿਨਾਂ ਥੱਕੇ ਤੇ ਬਿਨਾਂ ਕਿਸੇ ਤੇ ਗੁੱਸਾ ਕੀਤੇ ਕੰਮ ਕਰਨਾ ਚਾਹੀਦਾ ਹੈ। ਕਿਸੇ ਦਿਲ ਨਹੀਂ ਤੋੜਨਾ ਤੇ ਦਿਲ ਤੋਂ ਕੰਮ ਕਰਨਾ ਹੈ। ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਲੋਕਾਂ ਦੇ ਦੁੱਖਾਂ ਨੂੰ ਸਮਝਣਾ ਪਵੇਗਾ।
Corona virus
ਉਹਨਾਂ ਨੇ ਚੀਫ ਮੈਡੀਕਲ ਡਾਕਟਰ ਦਾ ਧੰਨਵਾਦ ਕੀਤਾ ਕਿਉਂ ਕਿ ਉਹਨਾਂ ਨੇ ਡਾ. ਮਨਮੀਤ ਨੂੰ ਟੀਮ ਦਾ ਲੀਡਰ ਚੁਣਿਆ ਹੈ ਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਸਾਰੀ ਟੀਮ ਦਾ ਧਿਆਨ ਰੱਖਣ ਤੇ ਨਿਯਮਾਂ ਮੁਤਾਬਕ ਕੰਮ ਕਰਨ। ਮਨਮੀਤ ਸਿੰਘ ਨੇ ਇਲਾਜ ਨਾਲ ਸਬੰਧਿਤ ਤੇ ਬਿਮਾਰੀ ਨਾਲ ਸਬੰਧਿਤ ਜੋ ਵੀ ਚੀਜ਼ਾਂ ਮੰਗੀਆਂ ਉਹ ਉਹਨਾਂ ਨੂੰ ਸਮਾਂ ਰਹਿੰਦੇ ਉਪਲੱਬਧ ਕਰਵਾਈਆਂ ਗਈਆਂ।
Hand Sanitizer
ਉਹਨਾਂ ਨੇ ਮਨਮੀਤ ਸਿੰਘ ਦੀ ਹਮੇਸ਼ਾ ਪ੍ਰਸ਼ੰਸ਼ਾ ਕੀਤੀ ਹੈ ਤੇ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੰਨੀਆਂ ਸਾਵਧਾਨੀਆਂ ਵਰਤ ਸਕਦੇ ਹਨ ਉਹਨਾਂ ਲਈ ਉੰਨਾ ਹੀ ਚੰਗਾ ਹੈ। ਇਸ ਤੇ ਇਕਦਮ ਤਾਂ ਨਹੀਂ ਹੌਲੀ ਹੌਲੀ ਕਾਬੂ ਪਾਇਆ ਜਾ ਸਕਦਾ ਹੈ।
Mask and Gloves
ਖੈਰ ਮਨਮੀਤ ਸਿੰਘ ਵਾਂਗ ਹੀ ਕਿੰਨੇ ਹੀ ਡਾਕਟਰ ਆਪਣੇ ਪਰਿਵਾਰ ਨੂੰ ਛੱਡ ਕੇ ਭੁੱਖ ਪਿਆਸ ਭੁੱਲ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਤਾਂ ਕਿ ਇਸ ਬੀਮਾਰੀ ਤੋ ਮੁਕਤ ਹੋ ਸਕੀਏ,,ਸਪੋਕਸੈਨ ਦੀ ਟੀਮ ਅਜਿਹੇ ਹੀ ਸਾਰੇ ਕੋਰੋਨਾਵਾਰਿਅਰਜ਼ ਦਾ ਸਨਮਾਨ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।