
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 719 ਡਾਕਟਰਾਂ ਦੀ ਮੌਤ ਹੋ ਗਈ। ਬਿਹਾਰ ਅਤੇ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਗਈ ਜਾਨ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ (Second wave of Coronavirus) ਨੇ ਅੱਜ ਪੂਰੇ ਦੇਸ਼ ਨੂੰ ਹੀ ਭਾਰੀ ਬਿਪਤਾ ‘ਚ ਪਾਇਆ ਹੋਇਆ ਹੈ। ਇਸ ਲਹਿਰ ਦੌਰਾਨ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ, ਜਿਨ੍ਹਾਂ ਵਿੱਚ 719 ਡਾਕਟਰ ਵੀ ਸ਼ਾਮਲ ਹਨ। ਬਿਹਾਰ (Bihar) ਵਿੱਚ ਸਭ ਤੋਂ ਜ਼ਿਆਦਾ 111 ਡਾਕਟਰਾਂ ਦੀ ਮੌਤ ਹੋ ਗਈ। ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਅੱਜ ਖੁਦ ਹੀ ਕੋਰੋਨਾ ਦੀ ਚਪੇਟ ‘ਚ ਆ ਰਹੇ ਹਨ।
ਇਹ ਵੀ ਪੜ੍ਹੋ: ਤੇਲ ਕੰਪਨੀਆਂ ਨੇ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਨੂੰ ਪਾਰ
Doctors
ਇੰਡੀਅਨ ਮੈਡੀਕਲ ਐਸੋਸਿਏਸ਼ਨ (Indian Medical Association) ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਜਾਨ ਗਵਾੳੇਣ ਵਾਲੇ ਡਾਕਟਰਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ। ਦੂਜੀ ਲਹਿਰ ‘ਚ ਗੁਜਰਾਤ ਦੇ 37 ਡਾਕਟਰਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਹ ਹੀ ਨਹੀਂ ਉੱਤਰਪ੍ਰਦੇਸ਼ ਦੇ 79, ਰਾਜਸਥਾਨ ਦੇ 43 ਅਤੇ ਮੱਧ ਪ੍ਰਦੇਸ਼ ਦੇ 16 ਡਾਕਟਰਾਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਠੀਕ ਨਾ ਹੋਣ ਕਰਕੇ ਆਪਣੀ ਜਾਨ ਗਵਾਉਣੀ ਪਈ।
ਇਹ ਵੀ ਪੜ੍ਹੋ: ਬਾਲ ਮਜ਼ਦੂਰੀ ਮੁਕਤੀ ਦਿਵਸ: ਆਓ ਬੱਚਿਆਂ ਨੂੰ ਪੜਾਈਏ, ਮਿਲ ਕੇ ਬਾਲ ਮਜ਼ਦੂਰੀ ਹਟਾਈਏ
PHOTO
ਦੱਸ ਦੇਈਏ ਪੂਰੇ ਦੇਸ਼ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 84542 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾ ਤੋਂ 2.93 ਕਰੋੜ ਲੋਕ ਸੰਕਰਮਿਤ ਹੋ ਚੁਕੇ ਹਨ ਅਤੇ 3.67 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2.79 ਕਰੋੜ ਲੋਕ ਹੁਣ ਕੋਰੋਨਾ ਦੀ ਚਪੇਟ ‘ਚੋਂ ਬਾਹਰ ਹਨ।